ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਨੇ ਐਨਆਰਆਈ ਦੇ ਘਰ ਨੂੰ ਬਣਾਇਆ ਨਿਸ਼ਾਨਾ

Sach Kahoon Punjabi Desk Picture
Published On

ਪੰਜ ਹਜਾਰ ਅਮਰੀਕੀ ਡਾਲਰ, 3 ਤੋਲੇ ਸੋਨਾ, 15 ਹਜਾਰ ਰੁਪਏ ਇੰਡੀਅਨ ਕਰੰਸੀ, ਕਰਿਊਜ ਕਾਰ ਅਤੇ 2 ਐਪਲ ਆਈਫੋਨ ਲੁੱਟ ਕੇ ਫਰਾਰ

ਪਾਤੜਾਂ (ਭੂਸਨ ਸਿੰਗਲਾ) Patran News : ਬੀਤੀ ਰਾਤ 8-10 ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਨੇ ਕਾਹਨਗੜ੍ਹ ਰੋਡ ਪਾਤੜਾਂ ਸਥਿਤ ਅਰੋੜਾ ਕਲੋਨੀ ਵਿੱਚ ਐਨ ਆਰ ਆਈ ਪਰਿਵਾਰ ਦੇ ਘਰ ਅੰਦਰ ਦਾਖਲ ਹੋ ਕੇ ਅਤੇ ਪਰਿਵਾਰਕ ਮੈਂਬਰਾਂ ਨੂੰ ਬੰਦੀ ਬਣਾ ਕੇ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਲਗਭਗ ਇੱਕ -ਡੇਢ ਵਜੇ ਦੇ ਕਰੀਬ ਉਹ ਤੇ ਉਸ ਦੀ ਪਤਨੀ ਘਰ ਵਿੱਚ ਸੁੱਤੇ ਪਏ ਸੀ ।

ਜਦੋਂ ਉਹ ਆਪਣੇ ਘਰ ਖੜਕਾ ਸੁਣਿਆ ਤਾਂ ਵੇਖਿਆ ਕਿ ਉਸ ਦੇ ਘਰ ਅੰਦਰ 8/10 ਨਕਾਬਪੋਸ ਅਤੇ ਹਥਿਆਰਬੰਦ ਲੁਟੇਰੇ ਦਾਖਲ ਹੋ ਗਏ ਹਨ । ਜਦੋਂ ਉਸ ਨੇ ਰੌਲਾ ਪਾਉਣਾ ਚਾਹਿਆ ਤਾਂ ਲੁਟੇਰਿਆਂ ਨੇ ਸਾਡੀ ਕੁੱਟਮਾਰ ਕੀਤੀ ਅਤੇ ਸਾਨੂੰ ਇੱਕ ਕਮਰੇ ਵਿੱਚ ਕੁਰਸੀ ਨਾਲ ਬੰਨ੍ਹ ਕੇ ਬੰਦੀ ਬਣਾ ਲਿਆ । ਇਸ ਦੌਰਾਨ ਲੁਟੇਰਿਆਂ ਨੇ ਘਰ ਵਿੱਚ ਪਏ 5 ਹਜਾਰ ਅਮਰੀਕੀ ਡਾਲਰ, 3 ਤੋਲੇ ਸੋਨਾ , 15 ਹਜਾਰ ਰੁਪਏ ਇੰਡੀਅਨ ਕਰੰਸੀ, ਕਰਿਊਜ ਕਾਰ ਅਤੇ 2 ਐਪਲ ਦੇ ਆਈਫੋਨ ਵਗੈਰਾ ਲੁੱਟ ਕੇ ਫਰਾਰ ਹੋ ਗਏ ਜੋ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ ਸਨ । (Patran News)

Also Read : ਸੋਸ਼ਲ ਮੀਡੀਆ ’ਤੇ ਧਮਕੀ ਦੇਣਾ ਪਿਆ ਮਹਿੰਗਾ, ਗ੍ਰਿਫ਼ਤਾਰ

ਵਿਕਰਮਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਦੋ ਲੜਕੇ ਅਮਰੀਕਾ ਅਤੇ ਇੱਕ ਲੜਕਾ ਕੈਨੇਡਾ ਵਿੱਚ ਰਹਿੰਦਾ ਹੈ । ਇਸ ਸਬੰਧੀ ਉਪ ਪੁਲਸ ਕਪਤਾਨ ਪਟਿਆਲਾ ਦਲਜੀਤ ਸਿੰਘ ਵਿਰਕ ਨੇ ਕਿਹਾ ਕਿ ਲੁਟੇਰਿਆਂ ਵੱਲੋਂ ਲੁੱਟੀ ਕਾਰ ਬਰਾਮਦ ਕਰ ਲਈ ਹੈ । ਸਾਨੂੰ ਕੁੱਝ ਸਬੂਤ ਮਿਲੇ ਹਨ । ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰਕੇ ਸਲਾਖਾਂ ਪਿੱਛੇ ਕੀਤਾ ਜਾਵੇਗਾ ।

About The Author

Related Posts