Patiala News: ਸ਼ੰਬੂ-ਅੰਬਾਲਾ ਰੇਲ ਮਾਰਗ 'ਤੇ ਦੇਰ ਰਾਤ ਹੋਇਆ ਧਮਾਕਾ, ਰੇਲ ਪਟੜੀ ਨੁਕਸਾਨੀ

ਮਨੁੱਖੀ ਮਾਸ ਦੇ ਲੋਥੜੇ ਮਿਲੇ, ਵਿਅਕਤੀ ਵੱਲੋਂ ਬੰਬ ਲਗਾਉਣ ਦੀ ਕੀਤੀ ਜਾ ਰਹੀ ਸੀ ਕੋਸ਼ਿਸ਼, ਹੋਈ ਮੌਤ

Ravinder Sharma Picture
Published On

ਪਟਿਆਲਾ/ਰਾਜਪੁਰਾ (ਖੁਸ਼ਵੀਰ ਸਿੰਘ ਤੂਰ ਅਜੇ ਕਮਲ)। ਸ਼ੰਭੂ ਅੰਬਾਲਾ ਰੇਲ ਮਾਰਗ ਤੇ ਸੋਮਵਾਰ ਰਾਤ 10 ਵਜੇ ਦੇ ਕਰੀਬ ਇੱਕ ਧਮਾਕਾ ਹੋਇਆ ਜਿਸ ਨਾਲ ਕਿ ਰੇਲਵੇ ਲਾਈਨ ਨੁਕਸਾਨੀ ਗਈ। ਇਸੇ ਦੌਰਾਨ ਹੀ ਇਥੇ ਇਕ ਮਨੁੱਖੀ ਮਾਸ ਦੇ ਲੋਥੜੇ ਪ੍ਰਾਪਤ ਹੋਏ ਜਿਸ ਤੋਂ ਮੰਨਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਇੱਥੇ ਬੰਬ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਜੋ ਕਿ ਅਚਾਨਕ ਚੱਲ ਗਿਆ ਤੇ ਉਸਦੀ ਮੌਤ ਹੋ ਗਈ ।

Patiala-News

ਘਟਨਾ ਦੀ ਸੂਚਨਾ ਮਿਲਦਿਆਂ ਹੀ ਪਟਿਆਲਾ ਦੇ ਡੀਆਈਜੀ ਕੁਲਦੀਪ ਸਿੰਘ ਚਾਹਲ ਐਸਐਸਪੀ ਪਟਿਆਲਾ ਵਰੁਣ ਸ਼ਰਮਾ, ਡੀਐਸਪੀ ਘਨੌਰ ਸਮੇਤ ਹੋਰ ਅਧਿਕਾਰੀ ਇੱਥੇ ਪੁੱਜੇ ਅਤੇ ਉਹਨਾਂ ਵੱਲੋਂ ਘਟਨਾ ਦਾ ਜਾਇਜ਼ਾ ਲਿਆ ਗਿਆ । ਇਸ ਦੌਰਾਨ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਮੁਢਲੇ ਪੜਾਅ ਤਹਿਤ ਦੇਖਿਆ ਜਾ ਰਿਹਾ ਹੈ ਕਿ ਇੱਥੇ ਇੱਕ ਮਨੁੱਖੀ ਮਾਸ ਦੇ ਲੋਥੜੇ ਮਿਲੇ ਹਨ ਅਤੇ ਸ਼ਾਇਦ ਇਹ ਵਿਅਕਤੀ ਇੱਥੇ ਬੰਬ ਰੱਖ ਰਿਹਾ ਸੀ ਜੋ ਕਿ ਉਸਦੇ ਹੱਥ ਵਿੱਚ ਚੱਲ ਗਿਆ ਜਿਸ ਨਾਲ ਉਸਦੀ ਮੌਤ ਹੋ ਗਈ।  

ਉਹਨਾਂ ਦੱਸਿਆ ਕਿ ਰੇਲਵੇ ਪਟੜੀ ਨੂੰ ਨੁਕਸਾਨ ਜਰੂਰ ਪੁੱਜਿਆ ਹੈ ਜਿਸ ਤੋਂ ਬਾਅਦ ਇੱਥੇ ਰਾਤ ਨੂੰ ਹੀ ਆਵਾਜਾਈ ਰੋਕ ਦਿੱਤੀ ਗਈ ਸੀ ਅਤੇ ਜੀਆਰਪੀ ਸਮੇਤ ਹੋਰ ਏਜੰਸੀ ਟੀਮਾਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ‌ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਥੋਂ ਪੁਲਿਸ ਦੇ ਹੱਥ ਕੁਝ ਸਬੂਤ ਵੀ ਲੱਗੇ ਹਨ ਜਿਸ ਤਰ੍ਹਾਂ ਸਿਮ ਅਤੇ ਹੋਰ ਮਹੱਤਵਪੂਰਨ ਸਬੂਤ ਜਿਸ ਦੀ ਕਿ ਜਾਂਚ ਕੀਤੀ ਜਾ ਰਹੀ ਹੈ।

ਧਮਾਕੇ ’ਚ ਮਾਰੇ ਗਏ ਵਿਅਕਤੀ ਦੀ ਹੋਈ

ਧਮਾਕੇ ’ਚ ਮਾਰੇ ਗਏ ਵਿਅਕਤੀ ਦੀ ਪਛਾਣ ਜਗਰੂਪ ਸਿੰਘ ਵਾਸੀ ਪਿੰਡ ਪੰਜਵੜ ਜ਼ਿਲ੍ਹਾ ਤਰਨ ਤਾਰਨ ਦੇ ਰੂਪ ਵਿਚ ਹੋਈ ਹੈ। ਘਟਨਾ ਸਥਾਨ ਤੋਂ ਮਿਲੇ ਮੋਬਾਈਲ ਫੋਨ ਤੋਂ ਮ੍ਰਿਤਕ ਦੀ ਪਛਾਣ ਹੋਈ ਹੈ ਕਿਉਂਕਿ ਧਮਾਕੇ ਦੌਰਾਨ ਇਸ ਵਿਅਕਤੀ ਦੇ ਸਰੀਰ ਦਾ ਬਹੁਤਾ ਹਿੱਸਾ ਉਡ ਗਿਆ ਤੇ ਉਸਦਾ ਸਿਰਫ ਢਿੱਡ ਤੇ ਛਾਤੀ ਵਾਲਾ ਹਿੱਸਾ ਹੀ ਬਚਿਆ ਹੈ ਉਹਦੀਆਂ ਲੱਤਾਂ ਅਤੇ ਮੂੰਹ ਸਿਰ ਸਭ ਕੁਝ ਉੱਡ ਗਿਆ। ਪਰ ਇਸ ਦੌਰਾਨ ਹੀ ਉਸਦਾ ਮੋਬਾਈਲ ਫੋਨ ਟੁੱਟਣੋ ਬਚ ਗਿਆ। ਜਿਸ ਤੋਂ ਹੀ ਉਸਦੀ ਪਹਿਛਾਣ ਹੋਈ ਹੈ। 

About The Author

Related Posts