ਪਿਓ ਨੇ ਕੀਤਾ ਪੁੱਤ ਦਾ ਕਤਲ

Sach Kahoon Punjabi Desk Picture
Published On

ਪਿਓ ਨੇ ਕੀਤਾ ਪੁੱਤ ਦਾ ਕਤਲ

ਘਰੇਲੂ ਕਲੇਸ਼ ਦੇ ਚਲਦਿਆਂ ਕੀਤਾ ਕਤਲ

ਬਠਿੰਡਾ, ਸੁਖਜੀਤ ਮਾਨ। ਇੱਥੋਂ ਦੇ ਬੱਲਾ ਰਾਮ ਨਗਰ ‘ਚ ਸਥਿਤ ਇੱਕ ਮਠਿਆਈ ਦੀ ਦੁਕਾਨ ਦੇ ਮਾਲਕ ਵੱਲੋਂ ਘਰੇਲੂ ਕਲੇਸ਼ ਦੇ ਚਲਦਿਆਂ ਆਪਣੇ ਹੀ ਪੁੱਤ ਦਾ ਕਥਿਤ ਤੌਰ ‘ਤੇ ਕਤਲ ਕਰ ਦਿੱਤੇ ਜਾਣ ਦਾ ਪਤਾ ਲੱਗਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਿਕ ਮ੍ਰਿਤਕ ਦੀ ਮਾਤਾ ਕਰੀਬ ਦੋ ਸਾਲ ਪਹਿਲਾਂ ਘਰੇਲੂ ਕਲੇਸ਼ ਕਾਰਨ ਘਰੋਂ ਚਲੀ ਗਈ ਸੀ ਜਿਸ ਕਾਰਨ ਉਸਦਾ ਪਤੀ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ। ਪੁਲਿਸ ਵੱਲੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਆਪਣੇ ਹੀ ਪੁੱਤ ਦਾ ਕਤਲ ਪਿਓ ਨੇ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਕੀਤਾ ਹੈ। ਪੁਲਿਸ ਨੇ ਲਾਸ਼ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ। ਮਾਮਲੇ ਦੀ ਮੁਕੰਮਲ ਜਾਣਕਾਰੀ ਲਈ ਪੁਲਿਸ ਤੋਂ ਹੋਰ ਮਿਲਣ ਵਾਲੇ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। Father

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

About The Author

Related Posts