Diwali Sale: ਦੀਵਾਲੀ ਧਮਾਕਾ ਸੇਲ ਤੇ ਸ਼ਾਨਦਾਰ ਮੌਕਾ, ਖਰੀਦਦਾਰਾਂ ਦਾ ਆਇਆ ਹੜ੍ਹ
ਖਰੀਦਦਾਰੀ ਦੇ ਨਾਲ-ਨਾਲ ਪਰਿਵਾਰਾਂ ਲਈ ਖਿੱਚ ਦਾ ਕੇਂਦਰ ਬਣੇਗੀ ਵਿਸ਼ੇਸ਼ ਰੌਣਕ
ਬਰਨਾਲਾ (ਜਸਵੀਰ ਗਹਿਲ)। ਰੌਸ਼ਨੀਆਂ ਤੇ ਖੁਸ਼ੀਆਂ ਦੇ ਪਵਿੱਤਰ ਤਿਉਹਾਰ ਦੀਵਾਲੀ ਮੌਕੇ ‘ਟਰਾਈਡੈਂਟ ਗਰੁੱਪ’ ਵੱਲੋਂ ਇਲਾਕਾ ਨਿਵਾਸੀਆਂ ਨੂੰ ਬੇਮਿਸਾਲ ਤੋਹਫ਼ਾ ਦਿੱਤਾ ਗਿਆ ਹੈ। ਰਾਏਕੋਟ ਰੋਡ ’ਤੇ ਪਿੰਡ ਸੰਘੇੜਾ ਵਿਖੇ ਗਰੁੱਪ ਦੇ ਹੈੱਡਕੁਆਰਟਰ ਸਾਹਮਣੇ ਸਥਿਤ ਵਿਸ਼ਾਲ ‘ਤ੍ਰਿਵੈਣੀ ਕੰਪਲੈਕਸ’ ਵਿੱਚ ਲਗਾਈ ਗਈ ‘ਦੀਵਾਲੀ ਧਮਾਕਾ ਸੇਲ’ ਨੇ ਪੂਰੇ ਮਾਲਵਾ ਖੇਤਰ ਵਿੱਚ ਧੁੂਮਾਂ ਪਾ ਦਿੱਤੀਆਂ ਹਨ। ਇਸ ਵਾਰ ਤਿਉਹਾਰੀ ਸੀਜ਼ਨ ਵਿੱਚ ਲੋਕਾਂ ਦੀ ਜੇਬ ਦਾ ਖਾਸ ਖਿਆਲ ਰੱਖਦਿਆਂ ਕੰਪਨੀ ਵੱਲੋਂ ਦਿੱਤੀਆਂ ਜਾ ਰਹੀਆਂ ਬੇਮਿਸਾਲ ਛੋਟਾਂ ਸਦਕਾ ਖਰੀਦਦਾਰਾਂ ਵਿੱਚ ਅਥਾਹ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਪਰਿਵਾਰ ਖਰੀਦਦਾਰੀ ਕਰਨ ਲਈ ਪਹੁੰਚ ਰਹੇ ਹਨ।
ਦੂਜੇ ਪਾਸੇ, ਤਿਉਹਾਰੀ ਮਾਹੌਲ ਨੂੰ ਸਿਖ਼ਰਾਂ ’ਤੇ ਪਹੁੰਚਾਉਣ ਲਈ ਤ੍ਰਿਵੈਣੀ ਕੰਪਲੈਕਸ ਵਿਖੇ ਉਲੀਕਿਆ ਗਿਆ ਸਾਲਾਨਾ ਤਿੰਨ ਰੋਜ਼ਾ ਸ਼ਾਨਦਾਰ ਦੀਵਾਲੀ ਮੇਲਾ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਨਾਲ ਪੂਰੇ ਖੇਤਰ ਵਿੱਚ ਰੌਣਕਾਂ ਹੋਰ ਦੁੱਗਣੀਆਂ ਹੋ ਜਾਣਗੀਆਂ। ਟਰਾਈਡੈਂਟ ਗਰੁੱਪ ਦੇ ਐਡਮਿਨ ਹੈੱਡ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਸੇਲ ਦੌਰਾਨ ਸਭ ਤੋਂ ਵੱਡਾ ਆਕਰਸ਼ਣ ਇਹ ਹੈ ਕਿ ਆਮ ਤੌਰ ’ਤੇ ਦੇਸ਼-ਵਿਦੇਸ਼ ਦੇ ਪੰਜ ਤਾਰਾ ਹੋਟਲਾਂ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਜਾਣ ਵਾਲੇ ਉੱਚ ਦਰਜੇ ਦੇ ਘਰੇਲੂ ਉਤਪਾਦ ਅੱਜ ਆਮ ਲੋਕਾਂ ਦੀ ਪਹੁੰਚ ਵਿੱਚ ਆ ਗਏ ਹਨ।
ਕੰਪਲੈਕਸ ਵਿੱਚ ਸਜਾਏ ਗਏ ਵਿਸ਼ਾਲ ਕਾਊਂਟਰਾਂ ’ਤੇ ਸੁਪਰ ਸੌਫਟ ਟਾਵਲ ਅਤੇ ਲਗਜ਼ਰੀ ਬਾਥਰੋਬ, ਆਕਰਸ਼ਕ ਡਿਜ਼ਾਈਨਾਂ ਵਾਲੀਆਂ ਪ੍ਰੀਮੀਅਮ ਬੈੱਡਸ਼ੀਟਾਂ ਅਤੇ ਪਿਲੋ ਕਵਰ, ਸਰਦੀਆਂ ਲਈ ਹਲਕੇ ਅਤੇ ਗਰਮ ਕੰਫਰਟਰ ਤੇ ਆਧੁਨਿਕ ਬਲੈਂਕਟ, ਵਿਦਿਆਰਥੀਆਂ ਅਤੇ ਦਫ਼ਤਰੀ ਵਰਤੋਂ ਲਈ ਈਕੋ-ਫ੍ਰੈਂਡਲੀ ਨੋਟਬੁੱਕਾਂ ਸਮੇਤ ਅਨੇਕਾਂ ਤਰ੍ਹਾਂ ਦੀਆਂ ਵਸਤਾਂ ’ਤੇ ਇੰਨੀਆਂ ਭਾਰੀ ਛੋਟਾਂ ਦਿੱਤੀਆਂ ਜਾ ਰਹੀਆਂ ਹਨ ਕਿ ਖਰੀਦਦਾਰ ਆਪਣੀ ਖੁਸ਼ੀ ਨਹੀਂ ਛੁਪਾ ਪਾ ਰਹੇ। ਲੋਕਾਂ ਦਾ ਕਹਿਣਾ ਹੈ ਕਿ ਦੀਵਾਲੀ ਮੌਕੇ ਘਰ ਦੀ ਸਜਾਵਟ ਅਤੇ ਰਿਸ਼ਤੇਦਾਰਾਂ ਨੂੰ ਤੋਹਫ਼ੇ ਦੇਣ ਲਈ ਅਜਿਹਾ ਗੁਣਵੱਤਾ ਭਰਪੂਰ ਸਾਮਾਨ ਇੰਨੇ ਘੱਟ ਭਾਅ ’ਤੇ ਮਿਲਣਾ ਕਿਸੇ ਵੱਡੀ ਰਿਆਇਤ ਤੋਂ ਘੱਟ ਨਹੀਂ। ਉਨ੍ਹਾਂ ਦੱਸਿਆ ਕਿ ਇਹ ਸੇਲ 2 ਨਵੰਬਰ ਤੱਕ ਰੋਜ਼ਾਨਾ ਸਵੇਰੇ 10 ਵਜੇ ਤੋਂ ਰਾਤ 9 ਵਜੇ ਤੱਕ ਬਿਨਾਂ ਰੁਕਾਵਟ ਜਾਰੀ ਰਹੇਗੀ।
ਦੀਵਾਲੀ ਮੇਲਾ ਅੱਜ ਤੋਂ ਸ਼ੁਰੂ
ਤ੍ਰਿਵੈਣੀ ਕੰਪਲੈਕਸ ਵਿਖੇ ਅੱਜ ਤੋਂ ਆਰੰਭ ਹੋਣ ਵਾਲਾ ਤਿੰਨ ਰੋਜ਼ਾ ਦੀਵਾਲੀ ਮੇਲਾ 2 ਨਵੰਬਰ ਤੱਕ ਧੂਮ-ਧਾਮ ਨਾਲ ਜਾਰੀ ਰਹੇਗਾ। ਮੇਲੇ ਦੌਰਾਨ ਜਿੱਥੇ ਲੋਕ ਆਧੁਨਿਕ ਲਾਈਟਾਂ ਨਾਲ ਸਜੇ ਖੂਬਸੂਰਤ ਕੰਪਲੈਕਸ ’ਚ ਤਿਉਹਾਰੀ ਮਾਹੌਲ ਦਾ ਅਨੰਦ ਮਾਣ ਸਕਣਗੇ, ਓਥੇ ਹੀ ਪਰਿਵਾਰਾਂ ਦੇ ਬੱਚਿਆਂ ਤੇ ਬਜ਼ੁਰਗਾਂ ਲਈ ਇਹ ਮੇਲਾ ਇੱਕ ਖਾਸ ਅਨੁਭਵ ਸਾਬਤ ਹੋਵੇਗਾ।
ਟਰਾਈਡੈਂਟ ਨੇ ਦਿਲ ਜਿੱਤਿਆ
ਸੇਲ ’ਚ ਖਰੀਦਦਾਰੀ ਕਰਨ ਪਹੁੰਚੇ ਸ਼ਹਿਰੀਆਂ ਤੇ ਪੇਂਡੂ ਖੇਤਰ ਦੇ ਲੋਕਾਂ ਨੇ ਇੱਕਸੁਰ ਹੁੰਦਿਆਂ ਕਿਹਾ ਕਿ ਟਰਾਈਡੈਂਟ ਗਰੁੱਪ ਨੇ ਹਮੇਸ਼ਾ ਹੀ ਆਮ ਲੋਕਾਂ ਦੀ ਨਬਜ਼ ਪਛਾਣੀ ਹੈ। ਖਰੀਦਦਾਰਾਂ ਦਾ ਕਹਿਣਾ ਸੀ ਕਿ ਅੱਜ-ਕੱਲ੍ਹ ਦੇ ਮਹਿੰਗਾਈ ਦੇ ਦੌਰ ’ਚ ਜਿੱਥੇ ਤਿਉਹਾਰਾਂ ’ਤੇ ਬਜਟ ਵਿਗੜ ਜਾਂਦਾ ਹੈ, ਓਥੇ ਟਰਾਈਡੈਂਟ ਨੇ ਵਿਸ਼ਵ ਪੱਧਰੀ ਬ੍ਰਾਂਡ ਦੇ ਉਤਪਾਦ ਇੰਨੇ ਸਸਤੇ ਭਾਅ ਦੇ ਕੇ ਆਮ ਪਰਿਵਾਰਾਂ ਦਾ ਦਿਲ ਜਿੱਤ ਲਿਆ ਹੈ।
Read Also : ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ’ਚ ਪੰਜ ਨੂੰ ਮੁੱਖ ਮੰਤਰੀ ਦੀ ਕੋਠੀ ਘੇਰਨ ਦਾ ਐਲਾਨ
Comments