ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਰਿਸਰਚ ਅਤੇ ਇਨੋਵੇਸ਼ਨ ਬਾਰੇ ਫੈਕਲਟੀ ਡਿਵੱਲਪਮੈਂਟ ਪ੍ਰੋਗਰਾਮ ਕਰਵਾਇਆ

Sach Kahoon Punjabi Desk Picture
Published On

(ਸੱਚ ਕਹੂੰ ਨਿਊਜ਼) ਚੰਡੀਗੜ੍ਹ।  ਰਿਆਤ ਬਾਹਰਾ ਯੂਨੀਵਰਸਿਟੀ ਦੇ ਸਕੂਲ ਆਫ ਸਾਇੰਸਿਜ ਵੱਲੋਂ ਰਿਸਰਚ ਅਤੇ ਇਨੋਵੇਸ਼ਨ ਬਾਰੇ ਕਰਵਾਈ ਜਾ ਰਹੀ ਦੋ ਰੋਜਾ ਫੈਕਲਟੀ ਡਿਵੱਲਪਮੈਂਟ ਪ੍ਰੋਗਰਾਮ ਦਾ ਅੱਜ ਇੱਥੇ ਸਮਾਪਨ ਹੋ ਗਿਆ, ਜਿਸ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਫੈਕਲਟੀ ਮੈਂਬਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ। Rayat Bahra University

ਯੂਐਸਐਸ ਦੇ ਡੀਨ, ਪ੍ਰੋ ਮਨੋਜ ਬਾਲੀ ਨੇ ਸਾਰੇ ਭਾਗੀਦਾਰਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਐਫਡੀਪੀ ਦੀ ਮਹੱਤਤਾ ਨੂੰ ਉਜਾਗਰ ਕੀਤਾ। ਵਾਈਸ-ਚਾਂਸਲਰ ਡਾ: ਪਰਵਿੰਦਰ ਸਿੰਘ ਨੇ ਅੱਜ ਦੇ ਸਮਾਜ ਵਿੱਚ ਆਈ.ਪੀ.ਆਰ. ਦੀ ਲੋੜ ਬਾਰੇ ਦੱਸਿਆ। ਉਨ੍ਹਾਂ ਫੈਕਲਟੀ ਨੂੰ ਰਿਸਰਚ ਅਤੇ ਇਨੋਵੇਸ਼ਨ ਵਿੱਚ ਸਰਗਰਮੀ ਨਾਲ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਪਹਿਲੇ ਦਿਨ ਪ੍ਰੋ: ਰਮਨ ਦੁਆਰਾ ਆਈ.ਪੀ.ਆਰ.-ਪੇਟੈਂਟ ਫਾਈਲਿੰਗ ’ਤੇ ਮਾਹਿਰ ਭਾਸ਼ਣ ਦਿੱਤਾ ਗਿਆ, ਜਿਨ੍ਹਾਂ ਨੇ ਭਾਗੀਦਾਰਾਂ ਨੂੰ ਬੌਧਿਕ ਵਿਸ਼ੇਸ਼ਤਾਵਾਂ ਦੀਆਂ ਕਿਸਮਾਂ ਅਤੇ ਪੇਟੈਂਟ ਫਾਈਲ ਕਰਨ ਦੀ ਵਿਸ਼ਥਾਰ ਪ੍ਰਕਿਰਿਆ ਬਾਰੇ ਚਾਨਣਾ ਪਾਇਆ। Rayat Bahra University

ਇਹ ਵੀ ਪੜ੍ਹੋ: By Election Jalandhar: ਜਲੰਧਰ ਪੱਛਮੀ ਜ਼ਿਮਨੀ ਚੋਣ ’ਚ ਹੋਣਗੇ ਗਹਿਗੱਚ ਮੁਕਾਬਲੇ!

ਡਾ: ਜਸਗੁਰਪ੍ਰੀਤ ਨੇ ਪ੍ਰਭਾਵਸਾਲੀ ਹੱਥ-ਲਿਖਤ ਤਿਆਰ ਕਰਨ ਦੇ ਵੱਖ-ਵੱਖ ਪੜਾਵਾਂ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਖੋਜ ਲੇਖ ਪ੍ਰਕਾਸ਼ਿਤ ਕਰਵਾਉਣ ਲਈ ਸੁਝਾਅ ਸਾਂਝੇ ਕੀਤੇ। ਪ੍ਰੋਗਰਾਮ ਦੇ ਦੂਜੇ ਦਿਨ ਪ੍ਰੋਫੈਸਰ ਸਿਮਰਜੀਤ ਕੌਰ ਦੁਆਰਾ ਨੈਤਿਕ ਮੁੱਦਿਆਂ ਅਤੇ ਵਿਗਿਆਨਕ ਦੁਰਵਿਵਹਾਰ ’ਤੇ ਇੱਕ ਮਾਹਰ ਭਾਸ਼ਣ ਦਿੱਤਾ ਗਿਆ। ਉਨ੍ਹਾਂ ਖੋਜ, ਸਾਹਿਤਕ ਚੋਰੀ ਅਤੇ ਬੇਲੋੜੇ ਪ੍ਰਕਾਸ਼ਨਾਂ ਵਿੱਚ ਨੈਤਿਕ ਨਿਯਮਾਂ ਬਾਰੇ ਚਰਚਾ ਕੀਤੀ।

Rayat Bahra University
ਚੰਡੀਗੜ੍ਹ : ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਦੋ ਰੋਜਾ ਫੈਕਲਟੀ ਡਿਵੱਲਪਮੈਂਟ ਪ੍ਰੋਗਰਾਮ ਮੌਕੇ ਸਟਾਫ ਅਤੇ ਮਾਹਿਰ। ਤਸਵੀਰ : ਸੱਚ ਕਹੂੰ ਨਿਊਜ਼

ਇਸ ਦੌਰਾਨ ਪ੍ਰੋਫੈਸਰ ਐਮਐਸ ਮਹਿਤਾ ਨੇ ਖੋਜ ਪੱਤਰ ਲਿਖਣ ਲਈ ਲੇਟੈਕਸ ਦੀ ਵਰਤੋਂ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਭਾਗੀਦਾਰਾਂ ਨੂੰ ਸੁਰੱਖਿਆ ਉਦੇਸ਼ਾਂ ਲਈ ਲੇਟੈਕਸ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ। ਭਾਗੀਦਾਰਾਂ ਨੇ ਗਿਆਨ ਸਾਂਝਾ ਕਰਨ ਅਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਲਈ ਪ੍ਰਦਾਨ ਕੀਤੇ ਗਏ ਪਲੇਟਫਾਰਮ ਦੀ ਸ਼ਲਾਘਾ ਕੀਤੀ।

About The Author

Related Posts