Punjab

Punjab Congress Protest: ਪੰਜਾਬ ਕਾਂਗਰਸ ਨੇ ਭਗਵੰਤ ਮਾਨ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ, ਰੋਜ਼ਾਨਾ ਮਜ਼ਦੂਰੀ ’ਚ ਵਾਧੇ ਦੀ ਮੰਗ 
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਤਿ-ਆਧੁਨਿਕ ਕਮਿਊਨਿਟੀ ਹੈਲਥ ਸੈਂਟਰ ਲੋਕਾਂ ਨੂੰ ਕੀਤਾ ਸਮਰਪਿਤ, ਸੰਗਰੂਰ ਦੇ 85 ਪਿੰਡ ਨੂੰ ਮਿਲੇਗਾ ਲਾਭ
Punjab Free Knee Surgery Scheme: ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 4,600 ਗੋਡਿਆਂ ਦੇ ਬਦਲਾਅ, ਕੈਸ਼ਲੈੱਸ ਸਰਜਰੀ ਨਾਲ ਹਜ਼ਾਰਾਂ ਲੋਕਾਂ ਦੀ ਤੁਰਨ-ਫਿਰਨ ਦੀ ਸਮਰੱਥਾ ਮੁੜ ਬਹਾਲ
Punjab Vidhan Sabha: ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਵਿਧਾਇਕ ਵੱਲੋਂ ਫੋਨ ਚਲਾਉਣ ’ਤੇ ਹੰਗਾਮਾ
Punjab Security Alert: ਪੰਜਾਬ ਨੇ ਸਰਹੱਦ ਦੇ ਪਿੱਛੇ ਖੜ੍ਹੀ ਕੀਤੀ ਗੁਪਤ ਦੀਵਾਰ, ਅਪਰਾਧਕ ਸਪਲਾਈ ਚੇਨਾਂ ਨੂੰ ਤੋੜਣ ਲਈ ਦੂਜੀ ਸੁਰੱਖਿਆ ਲਾਈਨ ਕੀਤੀ ਮਜ਼ਬੂਤ

Chandigarh Bollywood Day: ਦੇਸ਼ ਭਗਤ ਰੇਡੀਓ ਵੱਲੋਂ ਮਨਾਇਆ ਗਿਆ ‘ਚੰਡੀਗੜ੍ਹ ਬਾਲੀਵੁੱਡ ਦਿਵਸ’

ਸਮਾਗਮ ਵਿੱਚ ਪੰਜਾਬੀ ਸੰਗੀਤ ਅਤੇ ਫ਼ਿਲਮ ਉਦਯੋਗ ਦੀਆਂ ਕਈ ਪ੍ਰਮੁੱਖ ਹਸਤੀਆਂ ਸ਼ਾਮਲ ਹੋਈਆਂ

Satinder Mathur  Picture
Published On

Chandigarh Bollywood Day: (ਅਨਿਲ ਲੁਟਾਵਾ ) ਅਮਲੋਹ। ਦੇਸ਼ ਭਗਤ ਰੇਡੀਓ 107.8 ਐੱਫਐੱਮ (ਆਪ ਕੀ ਆਵਾਜ਼) ਵੱਲੋਂ ‘ਚੰਡੀਗੜ੍ਹ ਬਾਲੀਵੁੱਡ ਦਿਵਸ’ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਟੇਸ਼ਨ ਹੈੱਡ ਸ੍ਰੀਮਤੀ ਸੰਗਮਿਤਰਾ ਦੀ ਰਹਿਨੁਮਾਈ ਹੇਠ ਕੇਕ ਕਟਿੰਗ ਸਮਾਰੋਹ ਕੀਤਾ ਗਿਆ।ਇਸ ਸਮਾਗਮ ਵਿੱਚ ਪੰਜਾਬੀ ਸੰਗੀਤ ਅਤੇ ਫ਼ਿਲਮ ਉਦਯੋਗ ਦੀਆਂ ਕਈ ਪ੍ਰਮੁੱਖ ਹਸਤੀਆਂ ਸ਼ਾਮਲ ਹੋਈਆਂ, ਜਿਨ੍ਹਾਂ ਵਿੱਚ ਪ੍ਰਸਿੱਧ ਫ਼ਿਲਮ ਨਿਰਮਾਤਾ ਅਤੇ ਅਦਾਕਾਰ ਦਰਸ਼ਨ ਔਲਖ, ਵਿਮਲ ਤ੍ਰਿਖਾ (ਚੰਡੀਗੜ ਬਾਲੀਵੁੱਡ ਫੈਸਿਲਿਟੇਸ਼ਨ ਸੈੱਲ ਦੇ ਸੰਸਥਾਪਕ ਮੈਂਬਰ) ਅਤੇ ਫ਼ਿਲਮ ਨਿਰਮਾਤਾ ਜਸਬੀਰ ਢਿੱਲੋਂ ਸ਼ਾਮਲ ਸਨ। ਸਾਰੇ ਵਿਸ਼ੇਸ਼ ਮਹਿਮਾਨਾਂ ਨੇ ਇਸ ਮਹੱਤਵਪੂਰਨ ਦਿਨ ਨੂੰ ਮਨਾਉਣ ਲਈ ਦੇਸ਼ ਭਗਤ ਰੇਡੀਓ ਦੀ ਪਹਿਲ ਦੀ ਪ੍ਰਸ਼ੰਸਾ ਕੀਤੀ।

ਇਹ ਵੀ ਪੜ੍ਹੋ: Weather News: ਮੌਸਮ ਵਿਭਾਗ ਵੱਲੋਂ ਫਿਰ ਗੜੇਮਾਰੀ ਦੀ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ ’ਚ ਗਰਜ਼ ਅਤੇ ਮੀਂਹ ਦਾ ਅਲਰਟ

    ਇਸ ਮੌਕੇ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਅਤੇ ਦੇਸ਼ ਭਗਤ ਯੂਨਾਈਟਿਡ ਅਤੇ ਦੇਸ਼ ਭਗਤ ਰੇਡੀਓ ਦੇ ਚੇਅਰਮੈਨ ਡਾ. ਜੋਰਾ ਸਿੰਘ ਨੇ ਕਿਹਾ ਕਿ ਇਸੇ ਦਿਨ ਤੋਂ ਚੰਡੀਗੜ ਵਿੱਚ ਬਾਲੀਵੁੱਡ ਦੇ ਸਿਤਾਰੇ ਅਤੇ ਡਾਇਰੈਕਟਰ ਫ਼ਿਲਮਾਂ ਦੀ ਸ਼ੂਟਿੰਗ ਲਈ ਆਉਣ ਲੱਗੇ। ਇਸ ਤੋਂ ਬਾਅਦ ਪੰਜਾਬੀ ਫ਼ਿਲਮ ਨਿਰਦੇਸ਼ਕਾਂ ਨੇ ਵੀ ਚੰਡੀਗੜ੍ਹ ਅਤੇ ਟਰਾਈਸਿਟੀ ਨੂੰ ਆਪਣੀਆਂ ਮਨਪਸੰਦ ਸ਼ੂਟਿੰਗ ਥਾਵਾਂ ਵਜੋਂ ਚੁਣਨਾ ਸ਼ੁਰੂ ਕੀਤਾ। ਦੇਸ਼ ਭਗਤ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਅਤੇ ਦੇਸ਼ ਭਗਤ ਰੇਡੀਓ ਦੇ ਡਾਇਰੈਕਟਰ ਇੰਜੀ. ਸੰਦੀਪ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਦੇ ਨਾਲ ਹੀ, ਪ੍ਰੋ-ਚਾਂਸਲਰ ਡਾ. ਤੇਜਿੰਦਰ ਕੌਰ ਨੇ ਇਸ ਵਿਸ਼ੇਸ਼ ਦਿਨ ਦੀ ਮਹੱਤਤਾ ਉਜਾਗਰ ਕੀਤੀ। ਗੌਰਤਲਬ ਹੈ ਕਿ 3 ਅਪਰੈਲ ਦਾ ਦਿਨ ਚੰਡੀਗੜ੍ਹ ਅਤੇ ਬਾਲੀਵੁੱਡ ਦੇ ਸੰਬੰਧਾਂ ਲਈ ਇਤਿਹਾਸਕ ਮਹੱਤਤਾ ਰੱਖਦਾ ਹੈ।  Chandigarh Bollywood Day

Chandigarh Bollywood Day
ਅਮਲੋਹ : ਦੇਸ਼ ਭਗਤ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਅਤੇ ਦੇਸ਼ ਭਗਤ ਰੇਡੀਓ ਦੇ ਡਾਇਰੈਕਟਰ ਇੰਜੀ. ਸੰਦੀਪ ਸਿੰਘ ਤੇ ਹੋਰ ਕੇਕ ਕੱਟਦੇ ਹੋਏ।

About The Author

Ad Ad Ad

Latest News

Related Posts