CM Mann Tirath Yatra Scheme: ਮੁੱਖ ਮੰਤਰੀ ਮਾਨ ਦਾ ਇੱਕ ਹੋਰ ਵੱਡਾ ਉਪਰਾਲਾ, ਅੰਮ੍ਰਿਤਸਰ ਲਈ ਰਵਾਨਾ ਹੋਈਆਂ ਬੱਸਾਂ
ਬਜ਼ੁਰਗਾਂ ਨੇ ਕੀਤਾ ਮਾਨ ਸਰਕਾਰ ਦਾ ਧੰਨਵਾਦ
CM Mann Tirath Yatra Scheme: (ਮਨੋਜ ਗੋਇਲ) ਘੱਗਾ। ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਤਹਿਤ ਅੱਜ ਸ਼ਰਧਾਲੂਆਂ ਦੀਆਂ ਬੱਸਾਂ ਦਾ ਇੱਕ ਹੋਰ ਜਥਾ ਪਵਿੱਤਰ ਨਗਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਹੋਇਆ। ਇਸ ਦੌਰਾਨ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਹਲਕਾ ਹਲਕਾ ਸ਼ੁਤਰਾਣਾ ਤੋਂ ਐਮਐਲਏ ਕਲਵੰਤ ਸਿੰਘ ਬਾਜ਼ੀਗਰ, ਜ਼ਿਲ੍ਹਾ ਪ੍ਰਧਾਨ, ਵਿਰਾਸਤ ਸੇਵਾ ਸੰਗਠਨ ਦੇ ਇੰਚਾਰਜ ਬਲਜੀਤ ਸਿੰਘ, ਸਰਪੰਚ ਸਾਹਿਬਾਨ ਅਤੇ ਸੋਸ਼ਲ ਮੀਡੀਆ ਇੰਚਾਰਜ ਕੁਲਦੀਪ ਸਿੰਘ ਠਾਕੁਰ ਅਤੇ ਮਨਵੀਰ ਸਿੰਘ ਮੰਨਾ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਵੱਲੋਂ ਯਾਤਰਾ ਵਿੱਚ ਸਰਗਰਮ ਭੂਮਿਕਾ ਨਿਭਾਈ ਗਈ।
ਪਿੰਡਾਂ ਤੋਂ ਆਏ ਬਜ਼ੁਰਗ ਮਾਤਾਵਾਂ- ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੁੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਮੂਹ ਆਗੂਆਂ ਨੂੰ ਦਿਲੋਂ ਅਸ਼ੀਰਵਾਦ ਦਿੱਤਾ। ਬਜ਼ੁਰਗਾਂ ਦੇ ਚਿਹਰਿਆਂ ’ਤੇ ਖੁਸ਼ੀ ਅਤੇ ਸੰਤੋਖ ਦੇ ਨਜ਼ਾਰੇ ਇਸ ਗੱਲ ਦਾ ਸਬੂਤ ਹਨ ਕਿ ਇਹ ਯੋਜਨਾ ਲੋਕਾਂ ਦੇ ਦਿਲਾਂ ਨਾਲ ਜੁੜੀ ਹੋਈ ਹੈ। ਇਹ ਤੀਰਥ ਯਾਤਰਾ ਸਿਰਫ਼ ਇੱਕ ਯਾਤਰਾ ਨਹੀਂ, ਸਗੋਂ ਬਜ਼ੁਰਗਾਂ ਦੇ ਸਨਮਾਨ, ਸੇਵਾ ਅਤੇ ਆਸਥਾ ਨਾਲ ਜੁੜਿਆ ਹੋਇਆ ਇੱਕ ਪਵਿੱਤਰ ਯਤਨ ਹੈ। ਇਸ ਯੋਜਨਾ ਦੇ ਤਹਿਤ ਸਰਕਾਰ ਵੱਲੋਂ ਸ਼ਰਧਾਲੂਆਂ ਦੇ ਰਹਿਣ, ਖਾਣ-ਪੀਣ ਅਤੇ ਆਉਣ-ਜਾਣ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ