Punjab

Punjab Weather Update: ਪੰਜਾਬ ’ਚ ਬਦਲਿਆ ਮੌਸਮ, ਮੋਹਾਲੀ-ਪਠਾਨਕੋਟ ’ਚ ਤੇਜ਼ ਮੀਂਹ
Punjab ਦੇ ਪਿੰਡ ਦੇਸ਼ 'ਚ ਸਭ ਤੋਂ ਵੱਧ ਵਿਕਸਤ ਹੋਣਗੇ; ਸਰਪੰਚਾਂ ਨੂੰ ਅੱਗੇ ਹੋ ਕੇ ਬਦਲਾਅ ਦੀ ਅਗਵਾਈ ਕਰਨੀ ਚਾਹੀਦੀ ਹੈ: ਮੁੱਖ ਮੰਤਰੀ ਮਾਨ
Punjab News: ਭਾਜਪਾ ਆਗੂ ਦੇ ਬੇਟੇ ਦੀ ਭਾਰੀ ਮਾਤਰਾ ਵਿੱਚ ਹਥਿਆਰਾਂ ਨਾਲ ਗ੍ਰਿਫ਼ਤਾਰੀ ਭਗਵਾ ਪਾਰਟੀ ਦਾ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦਾ ਜਿਊਂਦਾ-ਜਾਗਦਾ ਸਬੂਤ: ਕੁਲਦੀਪ ਧਾਲੀਵਾਲ
Punjab: ਨਾਰਕੋਟਿਕਸ ਐਨੋਨੀਮਸ ਮੀਟਿੰਗਾਂ ਭਗਵੰਤ ਮਾਨ ਸਰਕਾਰ ਦੇ 'ਯੁੱਧ ਨਸ਼ਿਆਂ ਵਿਰੁੱਧ' ਦਾ ਮੁੱਖ ਥੰਮ੍ਹ ਬਣੀਆਂ, ਰਿਕਵਰੀ ਕਰ ਰਹੇ ਨਸ਼ਾ ਛੱਡਣ ਵਾਲਿਆਂ ਨੂੰ ਨਸ਼ਾ-ਮੁਕਤ ਰੱਖਣ ਵਿੱਚ ਮਿਲ ਰਹੀ ਮਦਦ
CM Mann ਨੇ PSPCL 'ਚ ਨਿਯੁਕਤ ਹੋਏ 665 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ

Medical Shops Summer Schedule: ਗਰਮੀਆਂ ਦੀਆਂ ਛੁੱਟੀਆਂ ਕਾਰਨ ਅਮਲੋਹ ਦੀਆਂ ਦਵਾਈਆਂ ਦੀਆਂ ਦੁਕਾਨਾਂ ਵਾਰੀ-ਵਾਰੀ ਬੰਦ ਰਹਿਣਗੀਆਂ

ਕੈਮਿਸਟ ਐਸੋਸੀਏਸ਼ਨ ਵੱਲੋਂ ਸ਼ਹਿਰ ਨੂੰ ਦੋ ਜ਼ੋਨਾਂ ’ਚ ਵੰਡਿਆ

Satinder Mathur  Picture
Published On

Medical Shops Summer Schedule: (ਅਨਿਲ ਲੁਟਾਵਾ) ਅਮਲੋਹ। ਗਰਮੀਆਂ ਦੀਆਂ ਛੁੱਟੀਆਂ ਕਾਰਨ ਸ਼ਹਿਰ ਅਮਲੋਹ ਦੀਆਂ ਦਵਾਈਆਂ ਦੀਆਂ ਦੁਕਾਨਾਂ ਵੱਖ-ਵੱਖ ਸਮੇਂ ’ਤੇ ਬੰਦ ਰਹਿਣਗੀਆਂ। ਇਸ ਸਬੰਧੀ ਕੈਮਿਸਟ ਐਸੋਸੀਏਸ਼ਨ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਹਰਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਅਮਲੋਹ ਦੇ ਸਮੂਹ ਦਵਾਈਆਂ ਦਾ ਕੰਮ ਕਰਨ ਵਾਲੇ ਦੁਕਾਨਦਾਰਾਂ ਨੇ ਹਿੱਸਾ ਲਿਆ। ਇਸ ਮੌਕੇ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਸ਼ਹਿਰ ਦੀਆਂ ਦਵਾਈਆਂ ਦੀਆਂ ਦੁਕਾਨਾਂ ਨੂੰ ਦੋ ਜ਼ੋਨਾਂ ਵਿੱਚ ਵੰਡਿਆ ਗਿਆ ਹੈ। 

ਇਹ ਵੀ ਪੜ੍ਹੋ: India Monsoon Update: ਮਾਨਸੂਨ ਕੇਰਲ ਪਹੁੰਚਿਆ, ਇਸ ਵਾਰ 3 ਦਿਨ ਲੇਟ, 7 ਦਿਨ ਭਾਰੀ ਮੀਂਹ ਦੀ ਭਵਿੱਖਬਾਣੀ

ਪਹਿਲਾ ਜ਼ੋਨ 'ਚ ਬਲਦੇਵ ਮੈਡੀਕਲ ਹਾਲ ਤੋਂ ਸ਼ੁਰੂ ਹੋ ਕੇ ਮੇਨ ਬਾਜ਼ਾਰ, ਲੁਟਾਵਾ ਮੈਡੀਕਲ ਹਾਲ ਤੇ ਨਾਭਾ ਬਾਈਪਾਸ ਤੱਕ ਦੀਆਂ ਦੁਕਾਨਾਂ 12 ਜੂਨ, 13 ਜੂਨ ਤੇ 14 ਜੂਨ ਦਿਨ ਸ਼ੁੱਕਰਵਾਰ, ਸ਼ਨਿੱਚਰਵਾਰ ਤੇ ਐਤਵਾਰ ਨੂੰ ਬੰਦ ਰਹਿਣਗੀਆਂ। ਇਸ ਤਰ੍ਹਾਂ ਹੀ ਦੂਜੇ ਜ਼ੋਨ  'ਚ ਸਿਮਰਨ ਮੈਡੀਕਲ ਹਾਲ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਮਾਰਕੀਟ, ਬੁੱਗਾ ਅੱਡਾ, ਖੰਨਾ ਰੋਡ ਤੋਂ ਅਮਲੋਹ ਕੈਂਚੀਆਂ ਤੱਕ ਦੀਆਂ ਦੁਕਾਨਾਂ 19 ਜੂਨ, 20 ਜੂਨ ਤੇ 21 ਜੂਨ ਤੱਕ ਤਿੰਨ ਦਿਨ ਬੰਦ ਰਹਿਣਗੀਆਂ। ਕੈਮਿਸਟ ਐਸੋਸੀਏਸ਼ਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਜ਼ਰੂਰੀ ਦਵਾਈਆਂ ਪਹਿਲਾਂ ਹੀ ਖਰੀਦ ਲੈਣ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

Medical Shops Summer Schedule
ਅਮਲੋਹ :ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਹਰਪ੍ਰੀਤ ਸਿੰਘ, ਅਹੁਦੇਦਾਰ ਤੇ ਮੈਂਬਰ ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ। ਤਸਵੀਰ: ਅਨਿਲ ਲੁਟਾਵਾ

About The Author

Related Posts