Punjab School Holiday: ਭਿਆਨਕ ਗਰਮੀ ਵਿਚਕਾਰ ਰਾਹਤ, ਇਸ ਦਿਨ ਪੰਜਾਬ ’ਚ ਸਕੂਲ ਤੇ ਕਾਲਜ਼ ਰਹਿਣਗੇ ਬੰਦ
ਸ਼ੁੱਕਰਵਾਰ (1 ਮਈ) ਨੂੰ ਛੁੱਟੀ ਦਾ ਹੋਇਆ ਐਲਾਨ
Punjab School Holiday: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਭਿਆਨਕ ਗਰਮੀ ਦੇ ਕਹਿਰ ਵਿਚਕਾਰ, ਪੰਜਾਬ ਦੇ ਬੱਚਿਆਂ ਲਈ ਕੁਝ ਰਾਹਤ ਆਈ ਹੈ। 1 ਮਈ (ਸ਼ੁੱਕਰਵਾਰ) ਨੂੰ ਸੂਬੇ ’ਚ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ, ਜਿਸ ਕਾਰਨ ਸੂਬੇ ਭਰ ਦੇ ਸਕੂਲ, ਕਾਲਜ ਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। 1 ਮਈ ਨੂੰ ਸਰਕਾਰੀ ਕੈਲੰਡਰ ’ਚ ‘ਮਈ ਦਿਵਸ’ ਵਜੋਂ ਛੁੱਟੀ ਐਲਾਨੀ ਗਈ ਹੈ, ਜਿਸ ਨਾਲ ਵਿਦਿਆਰਥੀਆਂ ਤੇ ਕਰਮਚਾਰੀਆਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੇਗੀ।
Read Also : ਕੀ ਰਾਘਵ ਚੱਢਾ ਆਪਣੀ ਪਤਨੀ ਪਰਿਣੀਤੀ ਤੋਂ ਜ਼ਿਆਦਾ ਅਮੀਰ ਹਨ? ਜਾਣ ਕੇ ਰਹਿ ਜਾਓਗੇ ਹੈਰਾਨ
ਸੂਬੇ ’ਚ ਹੀਟਵੇਵ ਦਾ ਅਲਰਟ | Punjab School Holiday
ਉੱਤਰੀ ਭਾਰਤ ’ਚ ਲਗਾਤਾਰ ਵੱਧ ਰਹੀ ਗਰਮੀ ਨੇ ਲੋਕਾਂ ਦਾ ਜੀਵਨ ਮੁਸ਼ਕਲ ਬਣਾ ਦਿੱਤਾ ਗਿਆ ਹੈ। ਪੰਜਾਬ ’ਚ ਵੀ ਤਾਪਮਾਨ ਤੇਜ਼ੀ ਨਾਲ ਵੱਧ ਰਿਹਾ ਹੈ, ਤੇ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਲਈ ਗਰਮੀ ਦੀ ਲਹਿਰ ਦੀ ਚੇਤਾਵਨੀ ਜਾਰੀ ਕੀਤੀ ਹੈ। ਵਿਭਾਗ ਅਨੁਸਾਰ, ਅਗਲੇ ਹਫ਼ਤੇ ਤੋਂ ਗਰਮੀ ਹੋਰ ਤੇਜ਼ ਹੋ ਸਕਦੀ ਹੈ, ਜਿਸ ਦਾ ਖਾਸ ਤੌਰ ’ਤੇ ਬੱਚਿਆਂ, ਬਜ਼ੁਰਗਾਂ ਤੇ ਬਿਮਾਰਾਂ ’ਤੇ ਅਸਰ ਪੈਣ ਦੀ ਸੰਭਾਵਨਾ ਹੈ। ਇਸ ਲਈ, ਲੋਕਾਂ ਨੂੰ ਦੁਪਹਿਰ ਵੇਲੇ ਬਾਹਰ ਜਾਣ ਤੋਂ ਬਚਣ ਤੇ ਭਰਪੂਰ ਪਾਣੀ ਪੀਣ ਦੀ ਸਲਾਹ ਦਿੱਤੀ ਗਈ ਹੈ।
