Punjab

Punjab: ਭਾਜਪਾ ਦੀਆਂ ਕਾਰਵਾਈਆਂ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਤੇ ਹਰ ਪੰਜਾਬੀ ਦੇ ਲੋਕਤੰਤਰੀ ਅਧਿਕਾਰਾਂ 'ਤੇ ਸਿੱਧਾ ਹਮਲਾ ਹਨ: ਹਰਪਾਲ ਸਿੰਘ ਚੀਮਾ
Punjab News: 'ਆਪ' ਆਗੂਆਂ ਦੇ ਘਰਾਂ 'ਤੇ ਈਡੀ-ਸੀਬੀਆਈ ਦੀਆਂ ਰੇਡਾਂ ਕਰਵਾ ਕੇ ਅਮਿਤ ਸ਼ਾਹ ਪਾਰਟੀ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ: ਮੀਤ ਹੇਅਰ
Helath News: ਭਗਵੰਤ ਸਿੰਘ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਹੇਠ ਨਕਦ-ਰਹਿਤ ਇਲਾਜ, ਨਿਊਰੋਲੋਜੀਕਲ ਐਮਰਜੈਂਸੀ ਦੌਰਾਨ ਤੁਰੰਤ ਸਿਹਤ ਸਹੂਲਤਾਂ ਬਣਾ ਰਿਹੈ ਯਕੀਨੀ; ਜਿੱਥੇ ਜੀਵਨ ਬਚਾਉਣ ਲਈ ਮਿੰਟ-ਮਿੰਟ ਹੁੰਦੈ ਸਹਾਈ
Kotkapura News: ਏਅਰ ਰੇਡ ਮੌਕ ਡਰਿਲ ਦਾ ਆਯੋਜਨ, ਲੋਕਾਂ ਨੂੰ ਐਮਰਜੈਂਸੀ ਹਾਲਾਤਾਂ ਬਾਰੇ ਕੀਤਾ ਜਾਗਰੂਕ
Sangrur Blackout Drill: ਸੰਗਰੂਰ ’ਚ ਸਾਇਰਨ ਵੱਜਣ ਮਗਰੋਂ ਬਲੈਕਆਊਟ ਮੌਕ ਡ੍ਰਿਲ ਮੌਕੇ ਸ਼ਹਿਰ ਦੀ ਬਿਜਲੀ ਰਹੀ ਬੰਦ

Abohar Canal: ਨਹਿਰ ’ਚ ਪਿਆ ਪਾੜ, ਕਈ ਏਕੜ ਕਣਕ ਦੀ ਫ਼ਸਲ ਡੁੱਬੀ

Sach Kahoon Punjabi Desk Picture
Published On

Abohar Canal: (ਮੇਵਾ ਸਿੰਘ) ਅਬੋਹਰ। ਸਬ ਡਵੀਜ਼ਨ ਦੇ ਪਿੰਡ ਧਰਾਂਗਵਾਲਾ ਨੇੜੇ ਬੀਤੀ ਰਾਤ ਨਹਿਰ ਵਿੱਚ ਪਾੜ ਪੈਣ ਕਾਰਨ ਕਈ ਏਕੜ ਕਣਕ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ। ਸੂਚਨਾ ਮਿਲਦੇ ਹੀ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਪਾਣੀ ਦਾ ਵਹਾਅ ਘੱਟ ਕਰਕੇ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ।

ਇਹ ਵੀ ਪੜ੍ਹੋ: Heroin: ਸਰਹੱਦੀ ਇਲਾਕੇ ‘ਚ ਡਰੋਨ ਨਾਲ ਸੁੱਟਿਆ ਗਿਆ ਪਿਸਤੌਲ, ਮੈਗਜ਼ੀਨ ਅਤੇ ਹੈਰੋਇਨ ਬਰਾਮਦ

ਇਸ ਦੌਰਾਨ ਪੀੜਤ ਕਿਸਾਨਾਂ ਨੇ ਨਹਿਰੀ ਵਿਭਾਗ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਵਰਿੰਦਰਾ ਸਿੰਘ ਅਤੇ ਤਰਸੇਮ ਸਿੰਘ ਸੰਧੂ ਨੇ ਦੱਸਿਆ ਕਿ ਬੀਤੀ ਰਾਤ ਉਨਾਂ ਦੇ ਖੇਤ ਦੇ ਨੇੜਿਓਂ ਲੰਘਦੀ ਧਰਾਂਗਵਾਲਾ ਮਾਈਨਰ ਵਿੱਚ 30 ਫੁੱਟ ਦੇ ਕਰੀਬ ਪਾੜ ਪੈ ਗਿਆ। ਉਨਾਂ ਤੋਂ ਇਲਾਵਾ ਸੁਭਾਸ਼ ਤੇ ਪੂਰਨ ਕਿਸਾਨਾਂ ਆਦਿ ਦੀ ਕਣਕ ਦੀ ਫ਼ਸਲ ਵੀ ਪਾਣੀ ਵਿੱਚ ਡੁੱਬ ਗਈ। ਉਨਾਂ ਦੱਸਿਆ ਕਿ ਰਾਤ 11 ਵਜੇ ਨਹਿਰ ਟੁੱਟਣ ਤੋਂ ਬਾਅਦ ਸਵੇਰ ਤੱਕ ਕੋਈ ਵੀ ਅਧਿਕਾਰੀ ਮੌਕੇ ’ਤੇ ਨਹੀਂ ਪਹੁੰਚਿਆ, ਜਿਸ ’ਤੇ ਪਿੰਡ ਦੇ ਲੋਕਾਂ ਨੇ ਆਪਣੇ ਪੱਧਰ ’ਤੇ ਇਸ ਪਾੜ ਨੂੰ ਪੂਰਨ ਲਈ ਉਪਰਾਲੇ ਸ਼ੁਰੂ ਕਰ ਦਿੱਤੇ। ਸ਼ਾਮ ਵੇਲੇ ਮੌਕੇ ’ਤੇ ਪੁੱਜੇ ਅਧਿਕਾਰੀ ਨੇ ਕਿਹਾ ਕਿ ਪਾਣੀ ਦਾ ਵਹਾਅ ਘੱਟ ਹੁੰਦੇ ਹੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। Abohar Canal

About The Author

Related Posts