Sangat Mandi News: ਬਠਿੰਡਾ-ਡੱਬਵਾਲੀ ਮੁੱਖ ਮਾਰਗ ’ਤੇ ਦਰਦਨਾਕ ਸੜਕ ਹਾਦਸੇ 'ਚ 4 ਦੀ ਮੌਤ, ਕਈ ਗੰਭੀਰ ਜ਼ਖ਼ਮੀ

ਬਾੜਮੇਰ ਰਾਜਸਥਾਨ ਦੇ ਦੱਸੇ ਜਾ ਰਹੇ ਹਨ ਯਾਤਰੀ, ਜੋ ਅਮਰਨਾਥ ਯਾਤਰਾ ਲਈ ਜਾ ਰਹੇ ਸਨ

Ravinder Sharma Picture
Published On

ਸੰਗਤ ਮੰਡੀ (ਸੁਖਤੇਜ ਧਾਲੀਵਾਲ)। ਬਠਿੰਡਾ-ਡੱਬਵਾਲੀ ਮੁੱਖ ਮਾਰਗ ’ਤੇ ਪੈਂਦੇ ਪਿੰਡ ਜੋਧਪੁਰ ਰੋਮਾਣਾ ਅਤੇ ਗੁਰੂਸਰ ਸੈਣੇਵਾਲਾ ਦੇ ਨਜ਼ਦੀਕ ਅੱਜ ਸਵੇਰ ਸਮੇਂ ਇੱਕ ਟੈਂਪੂ ਟਰੈਵਲ ਟੂਰੇਸਟ ਗੱਡੀ ਸੜਕ ਤੇ ਖੜ੍ਹੇ ਘੋੜੇ ਟਰਾਲੇ ਦੇ ਪਿਛੋਂ ਟਕਰਾਉਣ ਨਾਲ ਹੋਏ ਦਰਦਨਾਕ ਸੜਕ ਹਾਦਸੇ ਵਿੱਚ ਤਿੰਨ ਯਾਤਰੀਆਂ ਦੀ ਮੌਕੇ ’ਤੇ ਹੀ ਮੌਤ ਅਤੇ ਇੱਕ ਦੀ ਹਸਪਤਾਲ ਵਿਚ ਜਾ ਕੇ ਮੌਤ ਹੋ ਜਾਣ ਦੀ ਖ਼ਬਰ ਹੈ।

Read Also :  ਰਾਜਸਥਾਨ ਦੇ ਦੌਸਾ ਵਿੱਚ ਦਿੱਲੀ-ਮੁੰਬਈ ਐਕਸਪ੍ਰੈਸਵੇਅ 'ਤੇ ਬੱਸ ਅਤੇ ਟਰੱਕ ਦੀ ਟੱਕਰ, ਸੱਤ ਲੋਕਾਂ ਦੀ ਮੌਤ

ਟੈਂਪੂ ਟਰੈਵਲ ਗੱਡੀ ਚ ਸਵਾਰ ਇਹ ਸਾਰੇ ਯਾਤਰੀ ਬਾੜਮੇਰ ਰਾਜਸਥਾਨ ਦੇ ਦੱਸੇ ਜਾ ਰਹੇ ਹਨ ਜੋ ਅਮਰਨਾਥ ਯਾਤਰਾ ਲਈ ਘਰੋਂ ਨਿਕਲੇ ਸਨ। ਅਤੇ ਡੱਬਵਾਲੀ ਤੋਂ ਬਠਿੰਡਾ ਵੱਲ ਨੂੰ ਜਾ ਰਹੇ ਸਨ ਜਿਨ੍ਹਾਂ ਦੀ ਗੱਡੀ ਪਿੰਡ ਗੁਰੂਸਰ ਸੈਣੇਵਾਲਾ ਦੇ ਨਜ਼ਦੀਕ ਸੜਕ ਦੁਰਘਟਨਾ ਦਾ ਸ਼ਿਕਾਰ ਹੋ ਗਈ। ਜਿਸ ’ਚ ਚਾਰ ਲੋਕਾਂ ਦੀ ਮੌਤ ਹੋ ਅਤੇ ਅੱਧੀ ਦਰਜਨ ਦੇ ਕਰੀਬ ਗੰਭੀਰ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ। ਜਿਨ੍ਹਾਂ ਨੂੰ ਬਠਿੰਡਾ ਦੇ ਏਮਜ਼ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਸੰਗਤ ਦੀ ਪੁਲਿਸ ਵੱਲੋਂ ਮੌਕੇ ’ਤੇ ਪਹੁੰਚ ਕੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।

About The Author

Related Posts