Batala News: ਬਟਾਲਾ ਦੇ 34 ਸਾਲਾ ਨੌਜਵਾਨ ਦੀ ਰੂਸ ’ਚ ਮੌਤ, ਇਹ ਕਾਰਨ ਆਇਆ ਸਾਹਮਣੇ

Sach Kahoon Punjabi Desk Picture
Published On

ਸਰੀਰ ’ਚ ਇਨਫੈਕਸ਼ਨ ਕਾਰਨ ਸੀ ਬਿਮਾਰੀ

Batala News: ਬਟਾਲਾ (ਸੱਚ ਕਹੂੰ ਨਿਊਜ਼)। ਪੰਜਾਬ ਦੇ ਬਟਾਲਾ ਦੇ ਇੱਕ 34 ਸਾਲਾ ਵਿਅਕਤੀ ਦੀ ਰੂਸ ’ਚ ਸ਼ੱਕੀ ਹਾਲਾਤਾਂ ’ਚ ਮੌਤ ਹੋ ਗਈ। ਹਾਸਲ ਹੋਏ ਵੇਰਵਿਆਂ ਮੁਤਾਬਕ ਰੂਸ ’ਚ ਮ੍ਰਿਤਕ ਦੇ ਸਰੀਰ ਵਿੱਚ ਇਨਫੈਕਸ਼ਨ ਸੀ, ਜਿਸ ਕਾਰਨ ਉਹ ਪਿਛਲੇ 20 ਦਿਨਾਂ ਤੋਂ ਬਿਮਾਰ ਸੀ। ਕੱਲ੍ਹ ਉਸਦੀ ਸਿਹਤ ਅਚਾਨਕ ਵਿਗੜ ਗਈ। ਜਿਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ, ਪਰ 34 ਸਾਲਾ ਸਰਵਣ ਸਿੰਘ, ਜੋ ਕਿ ਰਤਨ ਸਿੰਘ ਦਾ ਪੁੱਤਰ ਸੀ, ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਪਿੰਡ ਮਿਰਜ਼ਾਜਾਨ, ਥਾਣਾ ਕਿਲਾ ਲਾਲ ਸਿੰਘ, ਬਟਾਲਾ ਦਾ ਵਸਨੀਕ ਸੀ। ਸਰਵਣ ਸਿੰਘ ਦੀ ਮੌਤ ਤੋਂ ਬਾਅਦ ਪਰਿਵਾਰ ’ਚ ਸੋਗ ਦੀ ਲਹਿਰ ਹੈ।

ਇਹ ਖਬਰ ਵੀ ਪੜ੍ਹੋ : ਦੱਖਣੀ ਅਫਰੀਕਾ ਕ੍ਰਿਕੇਟ ਦੀ ਵੱਡੀ ਕਾਰਵਾਈ, ਇਹ ਖਿਡਾਰੀ ਨੂੰ ਕੀਤਾ ਹਮੇਸ਼ਾ ਲਈ ਕੀਤਾ ‘ਮੁਅੱਤਲ’

2 ਸਾਲ ਪਹਿਲਾਂ ਹੋਇਆ ਸੀ ਸਰਵਣ ਸਿੰਘ ਦਾ ਵਿਆਹ | Batala News

ਜਾਣਕਾਰੀ ਅਨੁਸਾਰ, ਮਿਰਜ਼ਾਜਾਨ ਦਾ ਰਹਿਣ ਵਾਲਾ ਸਰਵਣ ਸਿੰਘ ਲਗਭਗ ਛੇ ਮਹੀਨੇ ਪਹਿਲਾਂ ਰੂਸ ਦੇ ਮਾਸਕੋ ਗਿਆ ਸੀ। ਉਹ ਲਗਭਗ 20 ਦਿਨ ਪਹਿਲਾਂ ਅਚਾਨਕ ਬਿਮਾਰ ਹੋ ਗਿਆ। ਜਦੋਂ ਉਸਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਤਾਂ ਪਤਾ ਲੱਗਿਆ ਕਿ ਉਸਨੂੰ ਇਨਫੈਕਸ਼ਨ ਸੀ ਤੇ ਸਰਵਣ ਦੀ ਕੱਲ੍ਹ ਉੱਥੇ ਮੌਤ ਹੋ ਗਈ। ਜਦੋਂ ਸਰਵਣ ਸਿੰਘ ਦੀ ਮੌਤ ਦੀ ਖ਼ਬਰ ਉਨ੍ਹਾਂ ਦੇ ਘਰ ਪਹੁੰਚੀ ਤਾਂ ਪੂਰੇ ਪਰਿਵਾਰ ’ਚ ਹਫੜਾ-ਦਫੜੀ ਮੱਚ ਗਈ ਤੇ ਇਲਾਕੇ ’ਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਸਰਵਣ ਸਿੰਘ ਦਾ ਵਿਆਹ ਲਗਭਗ ਦੋ ਸਾਲ ਪਹਿਲਾਂ ਹੋਇਆ ਸੀ। Batala News

Comments

Post Your Comment

About The Author

Related Posts