ਠੇਕਾ ਹਟਵਾਉਣ ਲਈ ਕੀਤਾ ਪ੍ਰਦਰਸ਼ਨ

Sach Kahoon Punjabi Desk Picture
Published On

ਬਸਪਾ ਵੱਲੋਂ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ

ਸੱਚ ਕਹੂੰ ਨਿਊਜ਼, ਸਰਸਾ:ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਇਕਾਈ ਨੇ ਪਿੰਡ ਖਾਈ ਸ਼ੇਰਗੜ੍ਹ ‘ਚ ਬਣੇ ਸ਼ਰਾਬ ਦੇ ਠੇਕੇ ਨੂੰ ਨਾ ਹਟਾਏ ਜਾਣ ਦੇ ਵਿਰੋਧ ‘ਚ ਮੰਗਲਵਾਰ ਨੂੰ ਲਘੂ ਸਕੱਤਰੇਤ ਦਫ਼ਤਰ ਦੇ ਬਾਹਰ ਅਣਮਿੱਥੇ ਸਮੇਂ ਲਈ ਧਰਨਾ ਦੇ ਕੇ ਪ੍ਰਦਰਸ਼ਨ ਕੀਤਾ ਪ੍ਰਦਰਸ਼ਨ ‘ਚ ਬਸਪਾ ਆਗੂਆਂ ਨਾਲ ਪਿੰਡ ਖਾਈ ਸ਼ੇਰਗੜ੍ਹ ਦੇ ਲੋਕ ਵੀ ਹਾਜ਼ਰ ਸਨ ਧਰਨੇ ‘ਤੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਬਸਪਾ ਜ਼ਿਲ੍ਹਾ ਇੰਚਾਰਜ਼ ਮੂਲਚੰਦ ਰਾਠੀ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਸ਼ਾਸਨ ਨੂੰ 26 ਤਾਰੀਖ ਤੱਕ ਠੇਕਾ ਹਟਵਾਉਣ ਦਾ ਅਲਟੀਮੇਟਮ ਦਿੱਤਾ ਸੀ ਪਰ ਠੇਕਾ ਚਲਾਉਣ ਵਾਲਿਆਂ ਨੇ ਢਿੱਲ ਦਿਖਾਉਂਦੇ ਹੋਏ ਹੁਣ ਤੱਕ ਇਸ ਠੇਕੇ ਨੂੰ ਨਹੀਂ ਹਟਾਇਆ ਜਿਸਦੇ ਖਿਲਾਫ਼ ਉਨ੍ਹਾਂ ਨੂੰ ਧਰਨੇ ‘ਤੇ ਬੈਠਣ ਲਹੀ ਮਜ਼ਬੂਰ ਹੋਣਾ ਪਿਆ ਬਸਪਾ ਜ਼ਿਲ੍ਹਾ ਪ੍ਰਧਾਨ ਰਵਿੰਦਰ ਬਾਲਿਆਣ ਨੇ ਕਿਹਾ ਕਿ ਜਦੋਂ ਤੱਕ ਪ੍ਰਸ਼ਾਸਨ ਇਸ ਠੇਕੇ ਨੂੰ ਨਹੀਂ ਹਟਵਾਉਂਦਾ ਉਦੋਂ ਤੱਕ ਬਸਪਾ ਦੇ ਵਰਕਰ ਤੇ ਪਿੰਡ ਵਾਸੀ ਅਣਮਿੱਥੇ ਸਮੇਂ ਲਈ ਧਰਨੇ ‘ਤੇ ਬੈਠੇ ਰਹਿਣਗੇ ਤੇ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ਼ ਪ੍ਰਦਰਸ਼ਨ ਕਰਨਗੇ

About The Author

Related Posts