ਐੱਸਐੱਸਪੀ ਗਰੇਵਾਲ ਇੱਕ ਦਿਨ ਪੁਲਿਸ ਰਿਮਾਂਡ ‘ਤੇ

SSP, Grewal, One, Day, Police, Remand

ਫਿਰੋਜ਼ਪੁਰ, (ਸਤਪਾਲ ਥਿੰਦ)। 20 ਰੁਪਏ ਤੋਂ ਸ਼ੁਰੂ ਹੋਏ ਪੁਲਿਸ ਅਧਿਕਾਰੀ ਤੇ ਪਟਵਾਰੀ ਦੇ ਮਾਮਲੇ ਦੀ ਮੁੜ ਕਾਰਵਾਈ ਸ਼ੁਰੂ ਹੋਣ ਕਾਰਨ ਅਦਾਲਤ ਵੱਲੋਂ ਵਿਜੀਲੈਂਸ ਦੇ ਐੱਸਐੱਸਪੀ ਸੁਰਜੀਤ ਸਿੰਘ ਗਰੇਵਾਲ ਨੂੰ ਇੱਕ ਦਿਨਾਂ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ। ਜਾਣਕਾਰੀ ਮੁਤਾਬਿਕ 19 ਨਵੰਬਰ 2009 ਨੂੰ ਪਟਵਾਰੀ ਮੋਹਨ ਸਿੰਘ ਨੇ ਸ਼ਿਵ ਕੁਮਾਰ ਸ਼ਰਮਾ ਐੱਸਐੱਸਪੀ ਵਿਜੀਲੈਂਸ ਬਿਊਰੋ ਪਟਿਆਲਾ ਤੋਂ ਜਮ੍ਹਾਬੰਦੀ ਦੀ ਫਰਦ ਦੇ 20 ਰੁਪਏ ਵਸੂਲ ਕਰ ਲਏ ਸਨ ਉਸ ਤੋਂ ਖਫਾ ਹੋਏ ਵਿਜੀਲੈਂਸ ਦੇ ਅਧਿਕਾਰੀ ਨੇ ਉਸ ਨੂੰ ਕਥਿਤ ਧਮਕੀ ਦਿੱਤੀ ਤੇ ਕਿਹਾ ਕਿ ਇਸ ਫੀਸ ਦਾ ਖਮਿਆਜ਼ਾ ਉਸ ਨੂੰ ਭੁਗਤਨਾ ਪਵੇਗਾ। (SSP)

ਪਟਵਾਰੀ ਆਗੂਆਂ ਨੇ ਦੱਸਿਆ ਕਿ ਜਦੋਂ ਉਸ ਵੇਲੇ ਪਟਵਾਰੀ ਮੋਹਨ ਸਿੰਘ ਵੱਲੋਂ ਸ਼ਿਵ ਕੁਮਾਰ ਖਿਲਾਫ ਇੱਕ ਦਰਖਾਸਤ ਰਾਹੀਂ ਪੂਰਾ ਮਾਮਲਾ ਉਸ ਵਕਤ ਦੇ ਮੁੱਖ ਮੰਤਰੀ ਪੰਜਾਬ ਪਰਕਾਸ਼ ਸਿੰਘ ਬਾਦਲ ਦੇ ਧਿਆਨ ‘ਚ ਲਿਆਂਦਾ ਸੀ ਤੇ ਬਾਅਦ ‘ਚ ਉਲਟਾ ਪਟਵਾਰੀ ਮੋਹਨ ਸਿੰਘ ਨੂੰ ਰਿਸ਼ਵਤ ਲੈਣ ਦੇ ਦੋਸ਼ ‘ਚ 18 ਫਰਵਰੀ 2012 ਨੂੰ ਇੱਕ ਕੇਸ ‘ਚ ਫਸਾ ਦਿੱਤਾ। ਇਸ ਕੇਸ ਦੀ ਇਨਕੁਆਰੀ ਕਾਹਨ ਸਿੰਘ ਪੰਨੂ ਆਈਏਐੱਸ ਨੇ ਕਰਕੇ ਉਪਰੋਕਤ ਅਧਿਕਾਰੀ ਸਾਬਕਾ ਐੱਸਐੱਸਪੀ ਸੁਰਜੀਤ ਸਿੰਘ ਗਰੇਵਾਲ, ਸੁਰਿੰਦਰਪਾਲ ਸਿੰਘ ਵਿਰਕ, ਜਸਪਾਲ ਸਿੰਘ ਸਾਬਕਾ ਐੱਸਐੱਸਪੀ ਵਿਜੀਲੈਂਸ ਬਿਊਰੋ ਫਿਰੋਜ਼ਪੁਰ, ਬਨਾਰਸੀ ਦਾਸ ਐੱਸਪੀ, ਇੰਸ. ਈਸ਼ਰ ਸਿੰਘ ਖਿਲਾਫ ਮੁਕੱਦਮਾ ਨੰਬਰ 184 ਮਿਤੀ 23 ਅਗਸਤ 2012 ਥਾਣਾ ਸਦਰ ਫਿਰੋਜ਼ਪੁਰ ਵਿਖੇ ਕੇਸ ਦਰਜ ਕੀਤਾ ਸੀ ਹੁਣ ਮੁੜ ਇਸ ਮਾਮਲੇ ਦੀ ਜਾਂਚ ਆਈਜੀ ਫਿਰੋਜ਼ਪੁਰ ਗੁਰਿੰਦਰ ਸਿੰਘ ਢਿੱਲੋਂ ਦੀ ਅਗਵਾਈ ‘ਚ ਕੀਤੀ ਜਾ ਰਹੀ ਤੇ ਜਾਂਚ ‘ਤੇ ਚੱਲਦਿਆਂ ਇਸ ਮਾਮਲੇ ‘ਚ ਸੁਰਜੀਤ ਸਿੰਘ ਗਰੇਵਾਲ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਤੇ ਇੱਕ ਦਿਨ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ। (SSP)