Punjab

Budha Nala Cleaning: ਬੁੱਢੇ ਨਾਲੇ ਦੀ ਜਲਦ ਹੋਵੇਗੀ ਸਫ਼ਾਈ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੁਧਿਆਣਾ ਦੇ ਹੈਬੋਵਾਲ ਵਿੱਚ ਕੰਪਰੈੱਸਡ ਬਾਇਓਗੈਸ ਪਲਾਂਟ ਦਾ ਰੱਖਿਆ ਨੀਂਹ ਪੱਥਰ
Harpal Singh Cheema: ਯੂਨੀਅਨ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਆਰਡੀਐੱਫ ਬਾਰੇ ਬਿਆਨ ਕਿਸਾਨਾਂ ਅਤੇ ਪੰਜਾਬ ਨਾਲ 'ਧੱਕਾ' ਹੈ, ਕੇਂਦਰ ਸਰਕਾਰ ਪੰਜਾਬ ਦੇ ₹9,821 ਕਰੋੜ ਦੇ ਬਕਾਏ 'ਤੇ ਕੁੰਡਲੀ ਮਾਰ ਕੇ ਬੈਠੀ ਹੈ: ਹਰਪਾਲ ਸਿੰਘ ਚੀਮਾ
Arvind Kejriwal: ਪੰਜਾਬ ਦੇ ਲੋਕਾਂ ਦੇ ਨਾਲ-ਨਾਲ ਸ਼ਿਵ ਜੀ ਵੱਲੋਂ ਵੀ ਭਗਵੰਤ ਮਾਨ ਨੂੰ ਦੁਬਾਰਾ CM ਬਣਨ ਦਾ ਆਸ਼ੀਰਵਾਦ ਮਿਲਿਆ : ਕੇਜਰੀਵਾਲ
Faridkot Tree Plantation: ਫਰੀਦਕੋਟ ਜ਼ਿਲ੍ਹੇ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ 6595 ਪੌਦੇ ਲਾਏ
Punjab Weather Update: ਪੰਜਾਬ ਤੇ ਚੰਡੀਗੜ੍ਹ ’ਚ ਮੀਂਹ ਲਈ ਯੈਲੋ ਅਲਰਟ

ਮਹਿਲਾ ਕ੍ਰਿਕਟ ਲਈ 250 ਤੋਂ ਜਿਆਦਾ ਸਕੋਰ ਚੰਗਾ : ਮਿਤਾਲੀ ਰਾਜ

Sach Kahoon Punjabi Desk Picture
Published On

ਡਰਬੇ: ਭਾਰਤੀ ਕਪਤਾਨ ਮਿਤਾਲੀ ਰਾਜ ਨੂੰ ਲੱਗਦਾ ਹੈ ਕਿ 250 ਦੌੜਾਂ ਤੋਂ ਜਿਆਦਾ ਦਾ ਸਕੋਰ ਖੜ੍ਹਾ ਕਰਨਾ ਮਹਿਲਾ ਕ੍ਰਿਕਟ ਲਈ ਚੰਗਾ ਹੈ। ਮਿਤਾਲੀ ਦੀ ਟੀਮ ਨੇ ਆਈਸੀਸੀ ਮਹਿਲਾ ਵਿਸ਼ਵ ਕੱਪ ‘ਚ ਮੇਜ਼ਬਾਨ
ਇੰਗਲੈਂਡ ਨੂੰ 35 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਆਗਾਜ਼ ਕੀਤਾ, ਜਿਸ ‘ਚ ਸਮਰਿਤੀ ਮੰਧਾਨਾ ਨੇ 72 ਗੇਂਦਾਂ ‘ਚ 90 ਦੌੜਾਂ, ਪੂਨਮ ਰਾਓਤ ਨੇ 134 ਗੇਂਦਾਂ ‘ਚ 86 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਨੇ ਪਹਿਲਾਂ ਵਿਕਟ
ਲਈ 144 ਦੌੜਾਂ ਦੀ ਸਾਂਝੇਦਾਰੀ ਕੀਤੀ।

ਮਿਤਾਲੀ ਨੇ ਵੀ 71 ਦੌੜਾਂ ਦੀ ਪਾਰੀ ਖੇਡੀ। ਮਿਤਾਲੀ ਨੇ ਕਿਹਾ ਕਿ ਹਾਲਾਤ ਗੇਂਦਬਾਜਾਂ ਦੇ ਮੁਫੀਦ ਸੀ, ਇਸ ਲਈ ਇੰਗਲੈਂਡ ਨੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਜਿਸ ਤਰ੍ਹਾਂ ਦੋਵੇਂ ਟੀਮਾਂ ਨੇ ਪਾਰੀ ਦੀ ਸ਼ੁਰੂਆਤ ਕੀਤੀ, ਉਸ ਤੋਂ ਅਜਿਹਾ ਨਹੀਂ ਲੱਗ ਰਿਹਾ ਸੀ ਕਿ ਉਹ ਵਿਸ਼ਵ ਕੱਪ ਖੇਡ ਰਹੀਆਂ ਹਨ ਅਤੇ ਉਨ੍ਹਾਂ ਉੱਪਰ ਕੋਈ ਦਬਾਅ ਸੀ।

ਉਹ ਸਿਰਫ ਆਪਣੀ ਕਾਬਲੀਅਤ ਦੇ ਹਿਸਾਬ ਨਾਲ ਖੇਡ ਰਹੀਆਂ ਸਨ ਅਤੇ 25 ਓਵਰਾਂ ਤੱਕ ਅਜਿਹਾ ਹੀ ਰਿਹਾ। ਉਨ੍ਹਾਂ ਕਿਹਾ ਕਿ ਅੱਧੇ ਓਵਰ ਤਾਂ ਸਾਡੇ ਸਲਾਮੀ ਬੱਲੇਬਾਜ਼ਾਂ ਨੇ ਹੀ ਖੇਡੇ ਜੋ ਮੈਨੂੰ ਲੱਗਦਾ ਹੈ ਕਿ ਸ਼ਾਨਦਾਰ ਸਾਂਝੇਦਾਰੀਆਂ ਰਹੀਆਂ। ਅਸੀਂ ਆਗਾਮੀ ਮੈਚਾਂ ‘ਚ ਵੀ ਇਸ ਤਰ੍ਹਾਂ ਦੀ ਸਲਾਮੀ ਸਾਂਝੇਦਾਰੀ ਜਾਰੀ ਰੱਖਣਾ ਚਾਹਵਾਂਗੇ। ਕਿਉਂਕਿ ਜੇਕਰ ਮਜ਼ਬੂਤ ਸਾਂਝੇਦਾਰੀ ਹੋ ਜਾਵੇ ਤਾਂ ਮੱਧ ਕ੍ਰਮ ਤਾਂ ਹੀ ਕ੍ਰੀਜ਼ ‘ਤੇ ਆਵੇਗਾ, ਜਦੋਂ ਉਸ ਨੂੰ ਆਉਣਾ ਹੋਵੇਗਾ ਅਤੇ ਉਹ ਲੈਅ ਜਾਰੀ ਰੱਖੇਗਾ। ਇਸ ਨਾਲ 250 ਦੌੜਾਂ ਤੋਂ ਜਿਆਦਾ ਦੌੜਾਂ ਬਣਾਉਣਾ ਆਸਾਨ ਹੋ ਜਾਂਦਾ ਹੈ ਜੋ ਮਹਿਲਾ ਕ੍ਰਿਕਟ ਲਈ ਬਹੁਤ ਚੰਗਾ ਹੈ।

ਲਗਾਤਾਰ ਸੱਤ ਪਾਰੀਆਂ ‘ਚ 50+ ਦੌੜਾਂ

70* ਬਨਾਮ ਸੀ੍ਰਲੰਕਾ
64  ਬਨਾਮ ਦੱ. ਅਫਰੀਕਾ
73* ਬਨਾਮ ਬੰਗਲਾਦੇਸ਼
51* ਬਨਾਮ ਦੱ. ਅਫਰੀਕਾ
54  ਬਨਾਮ ਦੱ. ਅਫਰੀਕਾ
62* ਬਨਾਮ ਦੱ. ਅਫਰੀਕਾ
71  ਬਨਾਮ ਇੰਗਲਂੈਡ

About The Author

Latest News

Budha Nala Cleaning: ਬੁੱਢੇ ਨਾਲੇ ਦੀ ਜਲਦ ਹੋਵੇਗੀ ਸਫ਼ਾਈ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੁਧਿਆਣਾ ਦੇ ਹੈਬੋਵਾਲ ਵਿੱਚ ਕੰਪਰੈੱਸਡ ਬਾਇਓਗੈਸ ਪਲਾਂਟ ਦਾ ਰੱਖਿਆ ਨੀਂਹ ਪੱਥਰ
Harpal Singh Cheema: ਯੂਨੀਅਨ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਆਰਡੀਐੱਫ ਬਾਰੇ ਬਿਆਨ ਕਿਸਾਨਾਂ ਅਤੇ ਪੰਜਾਬ ਨਾਲ 'ਧੱਕਾ' ਹੈ, ਕੇਂਦਰ ਸਰਕਾਰ ਪੰਜਾਬ ਦੇ ₹9,821 ਕਰੋੜ ਦੇ ਬਕਾਏ 'ਤੇ ਕੁੰਡਲੀ ਮਾਰ ਕੇ ਬੈਠੀ ਹੈ: ਹਰਪਾਲ ਸਿੰਘ ਚੀਮਾ
Arvind Kejriwal: ਪੰਜਾਬ ਦੇ ਲੋਕਾਂ ਦੇ ਨਾਲ-ਨਾਲ ਸ਼ਿਵ ਜੀ ਵੱਲੋਂ ਵੀ ਭਗਵੰਤ ਮਾਨ ਨੂੰ ਦੁਬਾਰਾ CM ਬਣਨ ਦਾ ਆਸ਼ੀਰਵਾਦ ਮਿਲਿਆ : ਕੇਜਰੀਵਾਲ
MSG Bhandara: ਕਣ-ਕਣ ਛਾਈਆਂ ਅਵਤਾਰ ਦਿਵਸ ਦੀਆਂ ਖੁਸ਼ੀਆਂ, ਦੇਸ਼-ਵਿਦੇਸ਼ ’ਚ ਸਾਧ-ਸੰਗਤ ਨੇ ਮਨਾਇਆ ਪਵਿੱਤਰ ਭੰਡਾਰਾ
Faridkot Tree Plantation: ਫਰੀਦਕੋਟ ਜ਼ਿਲ੍ਹੇ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ 6595 ਪੌਦੇ ਲਾਏ

Related Posts