ਬੁਰੀਆਂ ਆਦਤਾਂ ਕਰਦੀਆਂ ਨੇ ਇਨਸਾਨ ਨੂੰ ਪਰਮਾਤਮਾ ਤੋਂ ਦੂਰ: Saint DR MSG

Sach Kahoon Punjabi Desk Picture
Published On

ਰੂਹਾਨੀਅਤ: ਬੁਰੀਆਂ ਆਦਤਾਂ ਕਰਦੀਆਂ ਨੇ ਇਨਸਾਨ ਨੂੰ ਪਰਮਾਤਮਾ ਤੋਂ ਦੂਰ

Saint DR MSG: (ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਇਨਸਾਨ ਨੂੰ ਜਿਹੋ ਜਿਹੀ ਆਦਤ ਪੈ ਜਾਂਦੀ ਹੈ ਤਾਂ ਉਸ ਨੂੰ ਛੱਡਣਾ ਬਹੁਤ ਵੱਡੀ ਗੱਲ ਹੁੰਦੀ ਹੈ ਮਨ ਜਿਹੋ-ਜਿਹੀ ਗੱਲ ਇੱਕ ਵਾਰ ਫੜ ਲੈਂਦਾ ਹੈ ਤਾਂ ਇਨਸਾਨ ਨੂੰ ਉਨ੍ਹਾਂ ਖਿਆਲਾਂ ’ਚ ਸਾਰੀ ਉਮਰ ਲਾ ਕੇ ਰੱਖਦਾ ਹੈ ਪਰ ਆਪਣੀਆਂ ਆਦਤਾਂ ਦੀ ਵਜ੍ਹਾ ਨਾਲ ਇਨਸਾਨ ਨੂੰ ਬਹੁਤ ਵਾਰ ਸੰਸਾਰ ’ਚ ਸ਼ਰਮਿੰਦਾ ਹੋਣਾ ਪੈਂਦਾ ਹੈ ਅਤੇ ਅੱਲ੍ਹਾ, ਮਾਲਕ ਤੋਂ ਦੂਰ ਹੋ ਜਾਂਦਾ ਹੈ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਨਸਾਨ ਦੇ ਅੰਦਰ ਬੁਰੀਆਂ ਆਦਤਾਂ ਹੁੰਦੀਆਂ ਹਨ ਅਤੇ ਇਹ ਹੋ ਹੀ ਨਹੀਂ ਸਕਦਾ ਕਿ ਸਤਿਸੰਗੀ ਨੂੰ ਇਹ ਪਤਾ ਨਾ ਹੋਵੇ ਕਿ ਉਸ ਅੰਦਰ ਕੀ ਬੁਰਾ ਹੈ, ਕੀ ਸਹੀ? ਅਤੇ ਅੰਦਰੋਂ ਉਸ ਦੀ ਜ਼ਮੀਰ, ਉਸ ਦਾ ਸਤਿਗੁਰੂ ਅਵਾਜ਼ ਨਾ ਦੇਵੇ ਕਿ ਹੁਣ ਤੂੰ ਸਹੀ ਕਰ ਰਿਹਾ ਹੈਂ ਅਤੇ ਹੁਣ ਤੂੰ ਗਲਤ ਕਰ ਰਿਹਾ ਹੈਂ 100 ਫੀਸਦੀ ਮਾਲਕ ਅੰਦਰੋਂ ਖਿਆਲ਼ ਦਿੰਦਾ ਹੈ ਇਹ ਗੱਲ ਵੱਖਰੀ ਹੈ ਕਿ ਲੋਕ ਆਪਣੀ ਜ਼ਮੀਰ ਦੀ ਆਵਾਜ਼ ਨੂੰ ਦਬਾ ਦਿੰਦੇ ਹਨ ਇਨਸਾਨ ਅਜਿਹਾ ਕਰਦਾ ਹੈ ਤਾਂ ਉਸ ਨੂੰ ਪੂਰੀਆਂ ਖੁਸ਼ੀਆਂ ਵੀ ਨਹੀਂ ਮਿਲਦੀਆਂ

ਬੁਰੀਆਂ ਆਦਤਾਂ ਕਰਦੀਆਂ ਨੇ ਇਨਸਾਨ ਨੂੰ ਪਰਮਾਤਮਾ ਤੋਂ ਦੂਰ

ਫਿਰ ਇਨਸਾਨ ਰੋਂਦਾ, ਤੜਫ਼ਦਾ ਹੈ ਇਸ ਲਈ ਭਾਈ! ਆਪਣੇ ਅੰਦਰ ਨਿਗ੍ਹਾ ਮਾਰੋ ਤੁਹਾਡੇ ਅੰਦਰੋਂ ਛੱਡਣ ਵਾਲੀ ਚੀਜ਼ ਹੈ ਤੁਹਾਡੇ ਔਗੁਣ, ਬੁਰਾਈਆਂ ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਨਸਾਨ ਨੂੰ ਦੂਜਿਆਂ ਦੀ ਬਜਾਇ ਆਪਣੇ ਅੰਦਰ ਦੀਆਂ ਬੁਰਾਈਆਂ, ਔਗੁਣਾਂ ਨੂੰ ਵੇਖਣਾ ਚਾਹੀਦਾ ਹੈ ਅਤੇ ਦੂਜਿਆਂ ਅੰਦਰ ਗੁਣ ਵੇਖਣੇ ਚਾਹੀਦੇ ਹਨ, ਕਿਉਕਿ ਜੋ ਤੁਸੀਂ ਬਾਹਰੋਂ ਵੇਖਦੇ ਹੋ, ਉਹ ਤੁਹਾਡੇ ਅੰਦਰ ਆਉਦਾ ਹੈ ਅਤੇ ਜੋ ਅੰਦਰੋਂ ਵੇਖਦੇ ਹੋ ਉਹ ਚਲਾ ਜਾਂਦਾ ਹੈ ਇਸ ਲਈ ਅੰਦਰ ਦੀਆਂ ਬੁਰਾਈਆਂ ਨੂੰ ਵੇਖੋ ਤਾਂ ਕਿ ਉਹ ਬੁਰਾਈਆਂ ਨਿੱਕਲ ਜਾਣ ਜੇਕਰ ਤੁਸੀਂ ਆਪਣੇ ਗੁਣਾਂ ’ਤੇ ਇਤਰਾਉਣ ਲੱਗੇ, ਮਾਣ-ਵਡਿਆਈ ਕਰਨ ਲੱਗੇ ਤਾਂ ਉਹ ਗੁਣ ਚਲੇ ਜਾਣਗੇ, ਕਿਉਕਿ ਤੁਸੀਂ ਹੰਕਾਰ ’ਚ ਆ ਜਾਓਗੇ ਇਸ ਲਈ ਆਪਣੇ ਅੰਦਰ ਦੀਆਂ ਬੁਰਾਈਆਂ ’ਤੇ ਨਿਗ੍ਹਾ ਮਾਰੋ ਬੁਰਾਈਆਂ ਨੂੰ ਕੱਢ ਦਿਓ ਅਤੇ ਦੂਜਿਆਂ ਦੇ ਗੁਣਾਂ ਨੂੰ ਗ੍ਰਹਿਣ ਕਰ ਲਓ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

About The Author

Related Posts