ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ; ਸੋਨੀਆ ਨੇ ਮੋਰਾਕੋ ਦੀ ਦੋਆ ਨੂੰ ਧੋਤਾ

 ਦੋਆ ਨੂੰ ਪੰਜ ਜੱਜਾਂ ਦੇ ਫੈਸਲੇ ਨਾਲ 5-0 ਨਾਲ ਹਰਾ ਕੇ ਪ੍ਰੀ ਕੁਆਰਟਰ ਫਾਈਨਲ ‘ਚ ਕੀਤਾ ਪ੍ਰਵੇਸ਼

 

ਏਜੰਸੀ,
ਨਵੀਂ ਦਿੱਲੀ, 17 ਨਵੰਬਰ
ਭਾਰਤ ਦੀ ਸੋਨੀਆ ਨੇ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਲਸਿਪ ‘ਚ 54-57 ਫੇਦਰਵੇਟ ਵਰਗ ‘ਚ ਮੋਰੱਕੋ ਦੀ ਤੋਜਾਨੀ ਦੋਆ ਨੂੰ 5-0 ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ ਸੋਨੀਆ ਨੂੰ ਆਪਣੇ ਵਜ਼ਨ ਵਰਗ ‘ਚ ਪਹਿਲੇ ਗੇੜ ‘ਚ ਬਾਈ ਮਿਲੀ ਸੀ ਅਤੇ ਇਸ ਜਿੱਤ ਨਾਲ ਉਸਨੇ ਗੇੜ 16 ‘ਚ ਪ੍ਰਵੇਸ਼ ਕਰ ਲਿਆ ਭਾਰਤੀ ਮੁੱਕੇਬਾਜ਼ ਨੇ ਇਹ ਮੁਕਾਬਲਾ 29-28, 30-27, 30-27, 30-27, 30-27 ਨਾਲ ਜਿੱਤਿਆ ਹਾਲਾਂਕਿ ਅੰਕਾਂ ‘ਚ ਕਾਫ਼ੀ ਫ਼ਾਸਾਲਾ ਦਿਸ ਰਿਹਾ ਹੈ ਪਰ ਮੁਕਾਬਲਾ ਜ਼ਬਰਦਸਤ ਸੀ ਅਤੇ ਦੋਆ ਨੇ ਸੋਨੀਆ ਨੂੰ ਸਖ਼ਤ ਚੁਣੌਤੀ ਦਿੱਤੀ

 
ਸੋਨੀਆ ਨੇ ਡਿਫੈਂਸ ਦੇ ਨਾਲ ਬਿਹਰਤ ਹਮਲਾਵਰ ਅੰਦਾਜ਼ ਵੀ ਦਿਖਾਇਆ ਅਤੇ ਦੋਆ ਦੀ ਰੱਖਿਆ ‘ਚ ਸੰਨ੍ਹ ਲਾਉਂਦਿਆਂ ਪੰਚ ਮਾਰ ਕੇ ਅੰਕ ਲ ਏ ਇਹੀ ਵਜ੍ਹਾ ਰਹੀ ਕਿ ਚਾਰ ਜੱਜਾਂ ਨੇ ਸੋਨੀਆ ਦੇ ਪੱਖ ‘ਚ 30-27 ਦਾ ਫੈਸਲਾ ਲਿਆ ਸੋਨੀਆ ਇਸ ਤਰ੍ਹਾਂ ਪ੍ਰੀ ਕੁਆਰਟਰਫਾਈਨਲ ‘ਚ ਪਹੁੰਚਣ ਵਾਲੀ ਤੀਸਰੀ ਭਾਰਤੀ ਮੁੱਕੇਬਾਜ਼ ਬਣ ਗਈ ਇਸ ਤੋਂ ਪਹਿਲਾਂ ਕੱਲ ਮਨੀਸ਼ਾ ਮੌਨ ਅਤੇ ਐਲ ਸਰਿਤਾ ਦੇਵੀ ਨੇ ਵੀ ਗੇੜ 16 ‘ਚ ਜਗ੍ਹਾ ਬਣਾ ਲਈ ਸੀ

 
ਜਿੱਤ ਤੋਂ ਬਾਅਦ ਸੋਨੀਆ ਨੇ ਕਿਹਾ ਕਿ ਇਹ ਚੰਗੀ ਬਾਊਟ ਸੀ ਅਤੇ ਮੈਂਚੰਗਾ ਮੁਕਾਬਲਾ ਲੜਿਆ ਮੈਂ ਪੂਰੇ ਆਤਮਵਿਸ਼ਵਾਸ਼ ਅਤੇ ਜੀਅ ਜਾਨ ਨਾਲ ਲੜੀ ਉਹ ਮੈਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਮੈਂ ਉਸਦੇ ਨਜ਼ਦੀਕ ਨਹੀਂ ਗਈ ਇੱਕ ਦੋ ਵਾਰ ਮੈਂ ਜਦੋਂ ਨਜ਼ਦੀਕ ਗਈ ਤਾਂ ਉਸਨੇ ਮੈਨੂੰ ਸੁੱਟ ਲਿਆ ਇਸ ਲਈ ਮੈਂ ਫਾਸਲਾ ਰੱਖ ਕੇ ਅਟੈਕ ਕੀਤਾ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।