ਆਸਟਰੇਲੀਆ ਪਹੁੰਚ ਵਿਰਾਟ ਦੇ ਨਾਲ ਪੰਤ ਨੇ ਜਿੰਮ ‘ਚ ਵਹਾਇਆ ਮੁੜ੍ਹਕਾ

ਵਿਰਾਟ ਨੇ ਪੰਤ ਨੂੰ ਦੱਸਿਆ ‘ਚੈਂਪੀਅਨ’

 21 ਨਵੰਬਰ ਨੂੰ ਹੋਵੇਗਾ ਪਹਿਲਾ ਟੀ20 ਮੈਚ

ਨਵੀਂ ਦਿੱਲੀ, 17 ਨਵੰਬਰ
ਭਾਰਤੀ ਕ੍ਰਿਕਟ ਟੀਮ ਆਸਟਰੇਲੀਆਈ ਧਰਤੀ ‘ਤੇ ਅਗਲੀ ਚੁਣੌਤੀਪੂਰਨ ਲੜੀ ਲਈ ਪਹੁੰਚ ਚੁੱਕੀ ਹੈ ਜਿੱਥੇ ਕਪਤਾਨ ਵਿਰਾਟ ਕੋਹਲੀ ਪਹਿਲਾਂ ਖ਼ੁਦ ਦੀਆਂ ਤਿਆਰੀਆਂ ਨੂੰ ਆਖ਼ਰੀ ਰੂਪ ਦੇਣ ‘ਚ ਲੱਗ ਗਏ ਹਨ ਅਤੇ ਫਿੱਟ ਰਹਿਣ ਲਈ ਬਾਕੀ ਖਿਡਾਰੀਆਂ ਦੇ ਨਾਲ ਮੁੜਕਾ ਕੱਢ ਰਹੇ ਹਨ
ਵਿਰਾਟ ਨੇ ਰਿਸ਼ਭ ਪੰਤ ਅਤੇ ਵਾਸ਼ਿੰਗਟਨ ਸੁੰਦਰ ਨਾਲ ਜਿੰਮ ‘ਚ ਅਭਿਆਸ ਕਰਦੇ ਹੋਏ ਮੀਡੀਆ ‘ਚ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਵਿਰਾਟ ਨੇ ਇੰਸਟਾਗ੍ਰਾਮ ‘ਤੇ ਪ੍ਰਸ਼ੰਸਕਾਂ ਨੂੰ ਟਰੇਨਿੰਗ ਦੀ ਝਲਕ ਦਿਖਾਈ ਹੈ ਅਤੇ ਕੈਪਸ਼ਨ ਲਿਖੀ ਹੈ ‘ ਮਿਹਨਤ ਦਾ ਇਸ ਤੋਂ ਇਲਾਵਾ ਹੋਰ ਕੋਈ ਤਰੀਕਾ ਨਹੀਂ ਹੈ, ਹਰ ਦਿਨ ਇੱਕ ਮੌਕਾ ਹੈ, ਫਿੱਟ ਰਹੋ ਅਤੇ ਸਿਹਤਮੰਤ ਰਹੋ’

 
ਵਿਰਾਟ ਇਸ ਵੀਡੀਓ ‘ਚ ਟਰੇਡ ਮਿਲ ‘ਤੇ ਦੌੜਦੇ ਦਿਸ ਰਹੇ ਹਨ ਉਹਨਾਂ ਤੋਂ ਇਲਾਵਾ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਵੀ ਨਾਲ ਹੀ ਦਿਸ ਰਹੇ ਹਨ ਵਿਰਾਟ ਨੂੰ ਫਿਟਨੈੱਸ ਲਈ ਜਨੂੰਨੀ ਮੰਨਿਆ ਜਾਂਦਾ ਹੈ ਅਤੇ ਭਾਰਤੀ ਕ੍ਰਿਕਟ ਟੀਮ ਦੇ ਉਹ ਸਭ ਤੋਂ ਫਿੱਟ ਖਿਡਾਰੀ ਮੰਨੇ ਜਾਂਦੇ ਹਨ ਜਿਸ ਦਾ ਅਸਰ ਹੁਣ ਬਾਕੀ ਖਿਡਾਰੀਆਂ ‘ਤੇ ਵੀ ਦਿਸ ਰਿਹਾ ਹੈ

 

ਭਾਰਤ ਨੂੰ ਸਟੀਵ ਸਮਿੱਥ ਅਤੇ ਵਾਰਨਰ ਦੇ ਨਾ ਹੋਣ ਦਾ ਮਿਲ ਸਕਦਾ ਹੈ ਫਾਇਦਾ

ਵਿਰਾਟ ਐਂਡ ਕੰਪਨੀ ਆਸਟਰੇਲੀਆ ਦੇ ਸਟਾਰ ਖਿਡਾਰੀਆਂ ਸਟੀਵਨ ਸਮਿੱਥ ਅਤੇ ਡੇਵਿਡ ਵਾਰਨਰ ਜਿਹੇ ਖਿਡਾਰੀਆਂ ਦੀ ਗੈਰਮੌਜ਼ੂਦਗੀ ‘ਚ ਇਸ ਵਾਰ ਮੇਜ਼ਬਾਨ ਟੀਮ ਨੂੰ ਉਸ ਦੀ ਧਰਤੀ ‘ਤੇ ਹਰਾ ਕੇ ਇਤਿਹਾਸ ਰਚਣ ਦੇ ਟੀਚੇ ਨਾਲ ਨਿੱਤਰ ਰਹੀ ਹੈ ਆਸਟਰੇਲੀਆਈ ਟੀਮ ਬਾਲ ਟੈਂਪਰਿੰਗ ਮਾਮਲੇ ਕਾਰਨ ਟੀਮ ਅਤੇ ਮੈਨੇਜਮੈਂਟ ‘ਚ ਫੇਰਬਦਲ ਤੋਂ ਬਾਅਦ ਕਮਜੋਰ ਪਈ ਹੈ ਜਦੋਂਕਿ ਭਾਰਤ ਫਿਲਹਾਲ ਦੁਨੀਆਂ ਦੀ ਨੰਬਰ ਇੱਕ ਟੈਸਟ ਟੀਮ ਹੈ

 
ਭਾਰਤੀ ਟੀਮ 21 ਨਵੰਬਰ ਤੋਂ ਤਿੰਨ ਟੀ20 ਮੈਚਾਂ ਦੀ ਲੜੀ ਨਾਲ ਦੌਰੇ ਦੀ ਸ਼ੁਰੂਆਤ ਕਰੇਗੀ ਅਤੇ ਇਸ ਤੋਂ ਬਾਅਦ 6 ਦਸੰਬਰ ਤੋਂ ਚਾਰ ਟੈਸਟਾਂ ਦੀ ਲੜੀ ਹੋਵੇਗੀ ਇਸ ਤੋਂ ਬਾਅਦ 12 ਜਨਵਰੀ ਤੋਂ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ ਹੋਵੇਗੀ

 
ਵਿਰਾਟ ਨੇ ਪੰਤ ਨਾਲ ਇੱਕ ਤਸਵੀਰ ਸਾਂਝੀ ਕਰਦਿਆਂ ਪੰਤ ਨੂੰ ਚੈਂਪੀਅਨ ਦੱਸਿਆ  ਵਿਰਾਟ ਨੇ ਰਿਸ਼ਭ ਨਾਲ ਤਸਵੀਰ ‘ਚ ਲਿਖਿਆ, ”ਆਸਟਰੇਲੀਆ ‘ਚ ਵਾਪਸੀ, ਮੈਂ ਅਗਲੇ ਕੁਝ ਦਿਨਾਂ ‘ਚ ਇਸ ਚੈਂਪੀਅਨ ਨਾਲ ਖੇਡਣ ਨੂੰ ਲੈ ਕੇ ਉਤਸ਼ਾਹਿਤ ਹਾਂ ”

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।