ਮਾਲਦੀਵ ਦੇ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ ਲਈ ਮੋਦੀ ਰਵਾਨਾ

Modi, Leaves, Maldives President, Swearingin

ਏਜੰਸੀ, ਨਵੀਂ ਦਿੱਲੀ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਮਾਲਦੀਵ ਦੇ ਨਵੇਂ ਚੁਣੇ ਰਾਸ਼ਟਰਪਤੀ ਇਬਰਾਹਿਮ ਮੁਹੱਮਦ ਸੋਲੀਹ ਦੇ ਸਹੁੰ ਚੁੱਕ ਸਮਾਗਮ ‘ਚ ਹਿੱਸਾ ਲੈਣ ਲਈ ਅੱਜ ਮਾਲਦੀਵ ਦੀ ਰਾਜਧਾਨੀ ਮਾਲੇ ਲਈ ਰਵਾਨਾ ਹੋ ਗਏ। ਵਿਦੇਸ਼ ਮੰਤਰਾਲਾ ਦੇ ਅਧਿਕਾਰੀਆਂ ਅਨੁਸਾਰ ਮਾਲਦੀਵ ਦੀ ਸੰਖੇਪ ਯਾਤਰਾ ‘ਚ ਮੋਦੀ ਤੀਜੇ ਪਹਿਰ ਕਰੀਬ ਪੌਣੇ ਚਾਰ ਵਜੇ ਮਾਲੇ ਦੇ ਵੇਲਨਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚਣਗੇ। ਉਹ ਪੰਜ ਵਜੇ ਰਾਸ਼ਟਰਪਤੀ ਇਬਰਾਹਿਮ ਮੁਹੱਮਦ ਸੋਲੀਹ ਦੇ ਸਹੂੰ ਚੁੱਕ ਸਮਾਗਮ ‘ਚ ਸ਼ਿਰਕਤ ਕਰਣਗੇ। ਸ਼ਾਮ 5:15 ਮਿੰਟ ‘ਤੇ ਉਨ੍ਹਾਂ ਦੀ ਨਵੇਂ ਰਾਸ਼ਟਰਪਤੀ ਦੇ ਨਾਲ ਮੀਟਿੰਗ ਹੋਵੇਗੀ ਤੇ ਕਰੀਬ 7:30 ਵਜੇ ਉਹ ਆਪਣੇ ਦੇਸ਼ ਲਈ ਰਵਾਨਾ ਹੋ ਜਾਣਗੇ।

ਮੋਦੀ ਨੇ ਆਪਣੀ ਯਾਤਰਾ ਪੂਰਵ ਬਿਆਨ ‘ਚ ਕਿਹਾ, ਮੈਂ ਨਵੇਂ ਚੁਣੇ ਹੋਏ ਰਾਸ਼ਟਰਪਤੀ ਮਹਾਮਹਿਮ ਇਬਰਾਹਿਮ ਮੁਹੱਮਦ ਸੋਲੀਹ ਦੇ ਇਤਿਹਾਸਿਕ ਸਹੁੰ ਚੁੱਕ ਸਮਾਗਮ ‘ਚ ਹਿੱਸਾ ਲਵਾਂਗਾ ਤੇ ਹਾਲ ਹੀ ‘ਚ ਹੋਈਆਂ ਚੋਣਾਂ ‘ਚ ਉਨ੍ਹਾਂਨੂੰ ਮਿਲੀ ਸ਼ਾਨਦਾਰ ਸਫ਼ਲਤਾ ਲਈ ਵਧਾਈ ਦਿੰਦਾ ਹਾਂ ਅਤੇ ਉਨ੍ਹਾਂ ਦੇ ਸੁਖਦ ਕਾਰਜਕਾਲ ਦੀ ਕਾਮਨਾ ਕਰਦਾ ਹਾਂ। ਪ੍ਰਧਾਨਮੰਤਰੀ ਨੇ ਮਾਲਦੀਵ ‘ਚ ਹੋਈਆਂ ਰਾਸ਼ਟਰਪਤੀ ਚੋਣਾਂ ਨੂੰ ਉੱਥੋਂ ਦੇ ਲੋਕਾਂ ਦੀ ਲੋਕਤੰਤਰ, ਕਨੂੰਨ ਦੇ ਸ਼ਾਸਨ ਤੇ ਬਖ਼ਤਾਵਰ ਭਵਿੱਖ ਦੀ ਉਨ੍ਹਾਂ ਦੀ ਸਾਮੂਹਕ ਇੱਛਾਵਾਂ ਦਾ ਇਜਹਾਰ ਦੱਸਿਆ ਅਤੇ ਕਾਮਨਾ ਕੀਤੀ ਕਿ ਮਾਲਦੀਵ ਇੱਕ ਸਥਿਰ, ਲੋਕੰਤਰਿਕ, ਬਖ਼ਤਾਵਰ ਤੇ ਸ਼ਾਂਤੀਪੂਰਨ ਦੇਸ਼ ਦੇ ਰੂਪ ‘ਚ ਉਭਰੇ। ਜ਼ਿਕਰਯੋਗ ਹੈ ਕਿ ਸੋਲੀਹ ਨੇ ਪਿਛਲੇ ਹਫ਼ਤੇ ਹੀ ਮੋਦੀ ਨੂੰ ਸਹੂੰ ਚੁੱਕ ਸਮਾਗਮ ‘ਚ ਹਿੱਸਾ ਲੈਣ ਲਈ ਸੱਦਾ ਦਿੱਤਾ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।