ਤੁਰਕੀ ‘ਚ ਅੱਤਵਾਦੀ ਮਾਮਲੇ ‘ਚ 6 ਨੂੰ ਉਮਰਕੈਦ

Six Sentenced, Life Prison, Istanbul, Attack

ਮੁਲਜ਼ਮਾਂ ਨੂੰ ਸੰਵਿਧਾਨ ਦੀ ਉਲੰਘਣਾ ਕਰਨ ਤੇ ਜਾਣਬੂੱਝਕੇ 45 ਲੋਕਾਂ ਦੇ ਕਤਲ ‘ਚ ਸੁਣਾਈ ਸਜਾ

ਏਜੰਸੀ, ਇਸਤਾਂਬੁਲ

ਤੁਰਕੀ ਦੀ ਇੱਕ ਅਦਾਲਤ ਨੇ ਇਸਤਾਂਬੁਲ ਦੇ ਅਤਾਤੁਰੱਕ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ 2016 ‘ਚ ਅੱਤਵਾਦੀ ਹਮਲੇ ‘ਚ ਸ਼ਾਮਲ ਹੋਣ ਦੇ ਮਾਮਲੇ ‘ਚ ਸ਼ੁੱਕਰਵਾਰ ਨੂੰ 6 ਵਿਅਕਤੀਆਂ ਨੂੰ ਉਮਰਕੈਦ ਦੀ ਸਜਾ ਸੁਣਾਈ ਹੈ।  ਸਰਕਾਰੀ ਸੰਵਾਦ ਕਮੇਟੀ ਅਨਾਦੋਲੂ ਅਨੁਸਾਰ ਇਸਤਾਂਬੁਲ ਦੇ 13ਵੇਂ ਸਜਾ ਅਦਾਲਤ ਨੇ ਮਾਮਲੇ ‘ਚ ਸ਼ਾਮਲ ਮੁਲਜ਼ਮਾਂ ਨੂੰ ਸੰਵਿਧਾਨ ਦੀ ਉਲੰਘਣਾ ਕਰਨ ਤੇ ਜਾਣਬੂੱਝਕੇ 45 ਲੋਕਾਂ ਦੇ ਕਤਲ ‘ਚ ਦੋਸ਼ੀ ਪਾਏ। ਅਨਾਦੋਲੂ ਅਨੁਸਾਰ ਅਦਾਲਤ ਨੇ ਹਰ ਇੱਕ ਮੁਲਜ਼ਮ ਨੂੰ ਜੀਵਨ ਕਾਲ ਦਾ 46 ਗੁਣਾ ਸਜਾ ਸੁਣਾਈ ਤੇ 142 ਲੋਕਾਂ ਦੇ ਕਤਲ ਦੀ ਕੋਸ਼ਿਸ਼ ਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਣ ਦੇ ਮਾਮਲੇ ‘ਚ ਕੁੱਲ 2, 604 ਸਾਲ ਦੀ ਸਜਾ ਸੁਣਾਈ। ਜ਼ਿਕਰਯੋਗ ਹੈ ਕਿ 28 ਜੂਨ 2016 ਨੂੰ ਅਤਾਤੁਰੱਕ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਤਿੰਨ ਆਤਮਘਾਤੀ ਹਮਲਾਵਰਾਂ ਗੈਰ-ਕਾਨੂੰਨੀ ਹਥਿਆਰਾਂ ਨਾਲ ਗੋਲੀਆਂ ਚਲਾਈਆਂ ਜਿਸ ਨਾਲ 45 ਨਾਗਰਿਕਾਂ ਦੀ ਮੌਤ ਹੋ ਗਈ ਅਤੇ 163 ਹੋਰ ਜਖ਼ਮੀ ਹੋ ਗਏ ਇਸ ਤੋਂ ਬਾਅਦ ਤਿੰਨਾਂ ਨੇ ਆਪ ਵੀ ਖੁਦਕੁਸ਼ੀ ਕਰ ਲਈ। ਤੁਰਕੀ ਨੇ ਹਮਲੇ ਲਈ ਇਸਲਾਮਿਕ ਸਟੇਟ ਨੂੰ ਦੋਸ਼ੀ ਠਹਿਰਾਇਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।