ਫਿਰੋਜ਼ਪੁਰ ਡੀਆਰਐਮ ਦਫ਼ਤਰ ਦੀ ਕੰਧ ’ਤੇ ਲਿਖੇ ਖਾਲਿਸਤਾਨ ਦੇ ਨਾਅਰੇ 

kalisatan

ਪੁਲਿਸ ਨੇ ਤੁਰੰਤ ਚਾਰੇ ਪਾਸੇ ਨਾਕਾਬੰਦੀ ਕਰਕੇ ਜਾਂਚ ਕੀਤੀ ਸ਼ੁਰੂ

(ਸੱਚ ਕਹੂੰ ਨਿਊਜ਼) ਫਿਰੋਜ਼ਪੁਰ। ਪੰਜਾਬ ਵਿੱਚ ਫਿਰ ਤੋਂ ਮਾਹੌਲ ਖਰਾਬ ਕਰਨ ਲਈ ਸ਼ਰਾਰਤੀ ਅਨਸਰ ਲਗਾਤਾਰ ਕੋਸ਼ਿਸ ਕਰ ਰਹੇ ਹਨ। ਸੂਬੇ ’ਚ ਇੱਕ ਵਾਰ ਫਿਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ ਹਨ। ਇਸ ਨਾਅਰੇ ਫਿਰੋਜ਼ਪੁਰ ਸਥਿਤ ਡਿਵੀਜ਼ਨਲ ਰੇਲਵੇ ਮੈਨੇਜਰ ਯਾਨੀ ਡੀਆਰਐਮ ਦਫ਼ਤਰ ਦੀ ਕੰਧ ’ਤੇ ਲਿਖੇ ਗਏ ਹਨ। ਖਾਲਿਸਤਾਨ ਦੇ ਨਾਅਰੇ (Slogans Khalistan) ਲਿਖੇ ਹੋਣ ਦਾ ਪਤਾ ਲੱਗਦਿਆਂ ਹੀ ਪੁਲਿਸ ਨੇ ਤੁਰੰਤ ਚਾਰੇ ਪਾਸੇ ਨਾਕਾਬੰਦੀ ਕਰ ਦਿੱਤੀ। (Slogans Khalistan )

ਇਸ ਤੋਂ ਇਲਾਵਾ ਡੀਆਰਐਮ ਦਫ਼ਤਰ ਨੂੰ ਜਾਣ ਵਾਲੀਆਂ ਸੜਕਾਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਅਜੇ ਤੱਕ ਪੁਲਿਸ ਨੂੰ ਕੋਈ ਵੱਡਾ ਸਬੂਤ ਨਹੀਂ ਮਿਲਿਆ ਹੈ। ਇਸ ਤੋਂ ਬਾਅਦ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ (SFJ) ਦੇ ਆਗੂ ਗੁਰਪਤਵੰਤ ਸਿੰਘ ਪੰਨੂ ਨੇ ਇਸ ਨੂੰ ਵਾਇਰਲ ਕੀਤਾ। ਹਾਲਾਂਕਿ ਇਸ ਬਾਰੇ ਪਤਾ ਲੱਗਣ ‘ਤੇ ਪੁਲਿਸ ਨੇ ਤੁਰੰਤ ਇਨ੍ਹਾਂ ਨਾਅਰਿਆਂ ਨੂੰ ਮਿਟਾਇਆ ਗਿਆ।  ਇਸ ਕਾਰਵਾਈ ਤੋਂ ਬਾਅਦ ਪੰਜਾਬ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਹਰਕਤ ਵਿੱਚ ਆ ਗਈਆਂ ਹਨ।

ਦੱਸਿਆ ਜਾ ਰਿਹਾ ਹੈ ਕਿ ਸਵੇਰੇ 8.42 ਵਜੇ ਦੇ ਕਰੀਬ SFJ ਦੇ ਗੈਂਗਸਟਰ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵਟਸਐਪ ਗਰੁੱਪ ਬਣਾਇਆ। ਜਿਸ ਵਿੱਚ ਮੀਡੀਆ ਨੂੰ ਜੋੜ ਕੇ ਲੋਕਾਂ ਨੇ ਇਹ ਵੀਡੀਓ ਪਾ ਦਿੱਤੀ। ਹਾਲਾਂਕਿ ਪੰਨੂ ਨੇ ਕਿਹਾ ਕਿ ਇਹ ਡਿਪਟੀ ਕਮਿਸ਼ਨਰ ਦੇ ਘਰ ਜਾਂ ਦਫ਼ਤਰ ਦੇ ਬਾਹਰ ਲਿਖਿਆ ਗਿਆ ਸੀ। ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਡੀਆਰਐਮ ਦਫ਼ਤਰ ਦੇ ਬਾਹਰ ਲਿਖਿਆ ਹੋਇਆ ਪਾਇਆ ਗਿਆ। ਜਿਕਰਯੋਗ ਹੈ ਕਿ ਪਿਛਲੀ ਦਿਨੀਂ ਵੀ ਫਰੀਦਕੋਟ ਵਿਖੇ ਖਾਲਿਸਤਾਨ ਦੇ ਨਾਅਰੇ ਲਿਖੇ ਗਏ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ