ਹੈਲੀਕਾਪਟਰ ਹਾਦਸੇ ‘ਚ ਛੇ ਪਾਕਿਸਤਾਨੀ ਸੈਨਿਕ, ਅਧਿਕਾਰੀ ਦੀ ਮੌਤ

Helicopter Crash Sachkahoon

ਹੈਲੀਕਾਪਟਰ ਹਾਦਸੇ ‘ਚ ਛੇ ਪਾਕਿਸਤਾਨੀ ਸੈਨਿਕ, ਅਧਿਕਾਰੀ ਦੀ ਮੌਤ

ਇਸਲਾਮਾਬਾਦ (ਏਜੰਸੀ)। ਕਾਂਗੋ ਦੇ ਲੋਕਤੰਤਰੀ ਗਣਰਾਜ ਵਿੱਚ ਇੱਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਕਾਰਨ ਛੇ ਪਾਕਿਸਤਾਨੀ ਫੌਜ ਦੇ ਅਧਿਕਾਰੀਆਂ ਅਤੇ ਸੈਨਿਕਾਂ ਸਮੇਤ ਸੰਯੁਕਤ ਰਾਸ਼ਟਰ ਦੇ ਅੱਠ ਸ਼ਾਂਤੀ ਰੱਖਿਅਕ ਮਾਰੇ ਗਏ। ਫੌਜ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਫੌਜ ਦੇ ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨਜ਼ (ਆਈ.ਐੱਸ.ਪੀ.ਆਰ.) ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ, “ਪਾਕਿਸਤਾਨ ਏਵੀਏਸ਼ਨ ਯੂਨਿਟ ਨੂੰ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨ ਦੇ ਹਿੱਸੇ ਵਜੋਂ 2011 ਤੋਂ ਕਾਂਗੋ ‘ਚ ਤਾਇਨਾਤ ਕੀਤਾ ਗਿਆ ਹੈ।” ਕਾਂਗੋ ਵਿੱਚ ਇੱਕ ਪੁਮਾ ਹੈਲੀਕਾਪਟਰ ਇੱਕ ਜਾਸੂਸੀ ਮਿਸ਼ਨ ਦੌਰਾਨ ਕ੍ਰੈਸ਼ ਹੋ ਗਿਆ ਹੈ। ਆਈਐਸਪੀਆਰ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਕਰ ਲਈ ਗਈ ਹੈ, ਹਾਲਾਂਕਿ ਹਾਦਸੇ ਦੇ ਸਹੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ