ਮਹਾਂਗਠਜੋੜ ਦੇ 6 ਵਿਧਾਇਕ ਸਾਬਕਾ ਸਾਂਸਦਾਂ ਸਾਹਮਣੇ ਉੱਤਰੇ

General, MLA, Alliance

ਬਿਹਾਰ ‘ਚ ਛੇ ਵਿਧਾਇਕ ਦੇਣਗੇ ਸਾਂਸਦਾਂ ਨੂੰ ਚੁਣੌਤੀ

ਪਟਨਾ, ਏਜੰਸੀ 

ਬਿਹਾਰ ‘ਚ ਇਸ ਵਾਰ ਦੀਆਂ ਲੋਕ ਸਭਾ ਚੋਣਾਂ ‘ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਛੇ ਵਿਧਾਇਕ ਸੰਸਦ ਭਵਨ ਦਾ ਰਸਤਾ ਤੈਅ ਕਰਨ ਲਈ ਸਾਬਕਾ ਸਾਂਸਦਾਂ ਨੂੰ ਚੁਣੌਤੀ ਦੇ ਰਹੇ ਹਨ ਕੌਮੀ ਜਨਤੰਤਰਿਕ ਗਠਜੋੜ (ਐਨਡੀਏ) ਅਤੇ ਵਿਰੋਧੀ ਧਿਰ ਮਹਾਂਗਠਜੋੜ ਦੇ ਛੇ ਵਿਧਾਇਕ ਸਾਬਕਾ ਸਾਂਸਦਾਂ ਸਾਹਮਣੇ ਉੱਤਰੇ ਹਨ ਮਧੇਪੁਰਾ ਸੰਸਦੀ ਸੀਟ ਤੋਂ ਜਨਤਾ ਦਲ ਯੂਨਾਈਟਿਡ (ਜਦ ਯੂ) ਨੇ ਸਿਮਰੀ ਬਖਤਿਆਰਪੁਰ ਤੋਂ ਵਿਧਾਇਕ ਅਤੇ ਬਿਹਾਰ ਦੇ ਆਫਤ ਪ੍ਰਬੰਧਨ ਮੰਤਰੀ ਦਿਨੇਸ਼ ਚੰਦਰ ਯਾਦਵ ਨੂੰ ਉਮੀਦਵਾਰ ਬਣਾਇਆ ਹੈ ਉਨ੍ਹਾਂ ਦਾ ਮੁਕਾਬਲਾ 2014 ਦੀਆਂ ਚੋਣਾਂ ‘ਚ ਕੌਮੀ ਜਨਤਾ ਦਲ (ਆਰਜੇਡੀ) ਦੀ ਟਿਕਟ ‘ਤੇ ਜਿੱਤੇ ਰਾਜੇਸ਼ ਰੰਜਨ ਉਰਫ ਪੱਪੂ ਯਾਦਵ ਨਾਲ ਹੋਵੇਗਾ ਇਸ ਵਾਰ ਮਹਾਂਗਠਜੋੜ ਵੱਲੋਂ ਲੋਕਤੰਤਰਿਕ ਜਨਤਾ ਦਲ (ਲੋਜਦ) ਦੇ ਆਗੂ ਅਤੇ ਸਾਬਕਾ ਸਾਂਸਦ ਸ਼ਰਦ ਯਾਦਵ ਨੂੰ ਉਮੀਦਵਾਰ ਬਣਾਇਆ ਗਿਆ ਹੈ ਜੋ ਆਰਜੇਡੀ ਦੀ ਟਿਕਟ ‘ਤੇ ਚੋਣ ਲੜਨ ਜਾ ਰਹੇ ਹਨ, ਉੱਥੇ ਜਨ ਅਧਿਕਾਰ ਪਾਰਟੀ (ਜਾਪ) ਦੇ ਪ੍ਰਧਾਨ ਪੱਪੂ ਯਾਦਵ ਵੀ ਮੈਦਾਨ ‘ਚ ਹਨ ਮਧੇਪੁਰਾ ਸੀਟ ‘ਤੇ ਤੀਜੇ ਗੇੜ ‘ਚ 23 ਅਪਰੈਲ ਨੂੰ ਵੋਟਾਂ ਪੈਣਗੀਆਂ ਭਾਗਲਪੁਰ ਸੀਟ ਤੋਂ ਨਾਥਨਗਰ ਦੇ ਵਿਧਾਇਕ ਅਜੈ ਕੁਮਾਰ ਮੰਡਲ ਜਦ ਯੂ ਦੀ ਟਿਕਟ ‘ਤੇ ਪਹਿਲੀ ਵਾਰ ਲੋਕ ਸਭਾ ਚੋਣਾਂ ਲੜ ਰਹੇ ਹਨ ਉਨ੍ਹਾਂ ਦਾ ਮੁਕਾਬਲਾ ਆਰਜੇਡੀ ਉਮੀਦਵਾਰ ਅਤੇ ਮੌਜ਼ੂਦਾ ਸਾਂਸਦ ਸੈਲੇਸ਼ ਕੁਮਾਰ ਉਰਫ ਬੁਲੋ ਮੰਡਲ ਨਾਲ ਹੋਵੇਗਾ ਇਸ ਸੀਟ ‘ਤੇ ਦੂਜੇ ਗੇੜ ‘ਚ 18 ਅਪਰੈਲ ਨੂੰ ਵੋਟਾਂ ਪਾਈਆਂ ਜਾਣਗੀਆਂ ਪਿਛਲੀਆਂ ਲੋਕ ਸਭਾ ਚੋਣਾਂ ‘ਚ ਭਾਜਪਾ ਦੇ ਦਿੱਗਜ ਆਗੂ ਸਈਅਦ ਸ਼ਹਿਨਵਾਜ਼ ਹੁਸੈਨ ਨੂੰ ਆਰਜੇਡੀ ਉਮੀਦਵਾਰ ਬੁਲੋ ਮੰਡਲ ਹੱਥੋਂ ਇੱਥੇ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਭਾਜਪਾ ਨੇ ਇਸ ਵਾਰ ਸ੍ਰੀ ਹੁਸੈਨ ਨੂੰ ਉਮੀਦਵਾਰ ਨਹੀਂ ਬਣਾਇਆ ਹੈ ਐਨਡੀਏ ‘ਚ ਤਾਲਮੇਲ ਤਹਿਤ ਇਹ ਸੀਟ ਘਟਕ ਜਦ ਯੂ ਦੇ ਖਾਤੇ ‘ਚ ਗਈ ਹੈ

ਸਾਰਨ ਸੀਟ ‘ਤੇ ਪੰਜਵੇਂ ਗੇੜ ‘ਚ 6 ਮਈ ਨੂੰ ਵੋਟਾਂ ਪੈਣਗੀਆਂ

ਪਰਸਾ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਦੁਰਗਾ ਪ੍ਰਸਾਦ ਰਾਏ ਦੇ ਪੁੱਤਰ ਚੰਦ੍ਰਿਕਾ ਰਾਏ ਰਾਜਦ ਦੀ ਟਿਕਟ ਤੋਂ ਸਾਰਣ ਲੋਕ ਸਭਾ ਖੇਤਰ ਤੋਂ ਚੋਣਾਵੀ ਜੰਗ ‘ਚ ਉੱਤਰੇ ਹਨ ਰਾਜਦ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੇ ਕੁੜਮ ਸ੍ਰੀ ਰਾਏ ਦਾ ਮੁਕਾਬਲਾ ਭਾਜਪਾ ਦੇ ਦਿੱਗਜ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਰਾਜੀਵ ਪ੍ਰਤਾਪ ਰੂਡੀ ਨਾਲ ਹੋਵੇਗਾ ਪਿਛਲੀ ਵਾਰ ਸ੍ਰੀ ਰੂਡੀ ਨੇ ਰਾਜਦ ਉਮੀਦਵਾਰ ਰਾਬੜੀ ਦੇਵੀ ਨੂੰ ਹਰਾਇਆ ਸੀ ਹਲਕਾਬੰਦੀ ਤੋਂ ਪਹਿਲਾਂ ਇਹੀ ਸੀਟ ਛਪਰਾ ਦੇ ਨਾਂਅ ਤੋਂ ਜਾਣੀ ਜਾਂਦੀ ਸੀ ਇਹ ਸੀਟ ਹਮੇਸ਼ਾ ਤੋਂ ਹੀ ਸਿਆਸੀ ਤੌਰ ‘ਤੇ ਬੇਹੱਦ ਅਹਿਮ ਮੰਨੀ ਜਾਂਦੀ ਰਹੀ ਹੈ ਸਾਲ 1977 ‘ਚ ਸ੍ਰੀ ਲਾਲੂ ਪ੍ਰਸਾਦ ਯਾਦਵ ਪਹਿਲੀ ਵਾਰ ਛਪਰਾ ਲੋਕ ਸਭਾ ਸੀਟ ਤੋਂ ਹੀ ਚੋਣ ਜਿੱਤ ਕੇ ਲੋਕ ਸਭਾ ਪਹੁੰਚੇ ਸਨ ਇਸ ਤੋਂ ਬਾਅਦ 1989, 2004 ਅਤੇ ਫਿਰ ਸਾਰਨ ਸੀਟ ਤੋਂ 2009 ‘ਚ ਲਾਲੂ ਪ੍ਰਸਾਦ ਯਾਦਵ ਚੁਣੇ ਗਏ ਪਹਿਲੀ ਵਾਰ ਲੋਕ ਸਭਾ ਚੋਣਾਵੀ ਜੰਗ ‘ਚ ਉੱਤਰੇ ਚੰਦ੍ਰਿਕਾ ਰਾਏ ਲਈ ਭਾਜਪਾ ਦੇ ਦਿੱਗਜ ਆਗੂ ਰਾਜੀਵ ਪ੍ਰਤਾਪ ਰੂਡੀ ਨਾਲ ਟਕਰਾਉਣ ਦੀ ਵੱਡੀ ਚੁਣੌਤੀ ਹੋਵੇਗੀ ਸਾਰਨ ਸੀਟ ‘ਤੇ ਪੰਜਵੇਂ ਗੇੜ ‘ਚ 6 ਮਈ ਨੂੰ ਵੋਟਾਂ ਪੈਣਗੀਆਂ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।