ਆਪਸੀ ਗਠਜੋੜ ‘ਚ ਲੱਗੀਆਂ ਆਪ ਤੇ ਕਾਂਗਰਸ ਦੀ ਸਿਧਾਂਤਕ ਪੋਲ ਲੋਕਾਂ ਮੂਹਰੇ ਖੁੱਲ੍ਹੀ: ਢੀਂਡਸਾ

Congress, Ideological, Dhindsa

ਮੂਣਕ, ਮੋਹਨ ਸਿੰਘ

ਕਾਂਗਰਸ ਅਤੇ ਆਪ ਪਾਰਟੀ ਚੋਣ ਸਮਝੌਤਾ ਕਰਨ ਲਈ ਤਰਲੋ ਮੱਛੀ ਹੋ ਰਹੀਆਂ ਹਨ ਜਿਸ ਨਾਲ ਇਨ੍ਹਾਂ ਦੋਵਾਂ ਪਾਰਟੀਆਂ ਦੀ ਸਿਧਾਂਤਕ ਪੋਲ ਖੁੱਲ ਗਈ ਹੈ। ਆਪ ਪਾਰਟੀ ਦੀ ਕੋਈ ਵੀ ਦਿਸ਼ਾ ਨਹੀਂ ਹੈ ਸਗੋਂ ਉਹ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਇਹ ਸੱਤਾ ਦੇ ਲਾਲਚ ਵਿੱਚ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਸੰਗਰੂਰ ਤੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਸ. ਪਰਮਿੰਦਰ ਸਿੰਘ ਢੀਂਡਸਾ ਨੇ ਸਥਾਨਕ ਅਗਰਵਾਲ ਧਰਮਸ਼ਾਲਾ ਵਿਖੇ ਵਰਕਰਾਂ ਵੱਲੋਂ ਰੱਖੇ ਗਏ ਸਨਮਾਨ ਸਮਾਰੋਹ ਵਿੱਚ ਸ਼ਾਮਿਲ ਹੋਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਉਨ੍ਹਾਂ ਹੋਰ ਕਿਹਾ ਕਿ ਦੇਸ਼ ਦੀ ਆਰਥਿਕ ਤਰੱਕੀ, ਸੁਰੱਖਿਆ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਹੀ ਚੋਣ ਸੰਕਲਪ ਪੱਤਰ ਜਾਰੀ ਕੀਤਾ ਹੈ। ਜਦਕਿ ਕਾਂਗਰਸ ਪਾਰਟੀ ਦਾ ਚੋਣ ਮਨੋਰਥ ਪੱਤਰ ਇੱਕ ਝੂਠ ਦਾ ਪੁਲੰਦਾ ਹੈ। ਕਾਂਗਰਸ ਪਾਰਟੀ ਨੇ ਚੋਣ ਮਨੋਰਥ ਪੱਤਰ ਵਿੱਚ ਸਿਰਫ ਲੋਕਾਂ ਨੂੰ ਭਰਮਾਉਣ ਲਈ ਝੂਠੇ ਵਾਅਦੇ ਕੀਤੇ ਹਨ। ਕਾਂਗਰਸ ਪਾਰਟੀ ਨੇ ਕੀਤੇ ਵਾਅਦਿਆਂ ਸਬੰਧੀ ਸਾਧਨ ਕਿੱਥੋਂ ਆਉਣਗੇ ਕੁਝ ਨਹੀਂ ਦੱਸਿਆ। ਹਲਕਾ ਲਹਿਰਾਗਾਗਾ ਦੇ ਆਗੂ ਅਤੇ ਵਰਕਰਾਂ ਵੱਲੋਂ ਰੱਖਿਆ ਗਿਆ ਸਵਾਗਤ ਸਮਾਰੋਹ ਇਕੱਠ ਰੈਲੀ ਦਾ ਰੂਪ ਧਾਰਨ ਕਰ ਗਿਆ ਅਤੇ ਵਰਕਰਾਂ ਨੇ ਗਰਮਜੋਸ਼ੀ ਨਾਲ ਢੀਂਡਸਾ ਦਾ ਸਵਾਗਤ ਕੀਤਾ। ਪੱਤਰਕਾਰਾਂ ਵੱਲੋਂ ਸੁਖਦੇਵ ਸਿੰਘ ਢੀਂਡਸਾ ਦੇ ਚੋਣ ਪ੍ਰਚਾਰ ਕਰਨ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਸ਼ੁੱਭ ਇੱਛਾਵਾਂ ਤੇ ਅਸ਼ੀਰਵਾਦ ਨਾਲ ਹੈ। ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਕਿ ਸਿੱਟ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਮੁੱਖ ਚੋਣ ਕਮਿਸ਼ਨ ਵੱਲੋਂ ਅਕਾਲੀ ਦਲ ਦੀ ਸ਼ਿਕਾਇਤ ‘ਤੇ ਤਬਾਦਲਾ ਕਰਨ ਬਾਰੇ ਢੀਂਡਸਾ ਨੇ ਕਿਹਾ ਕਿ ਚੋਣ ਕਮਿਸ਼ਨ ਤੱਥਾਂ ਦੇ ਆਧਾਰ ‘ਤੇ ਕੰਮ ਕਰਦਾ ਹੈ। ਜੇਕਰ ਉਨ੍ਹਾਂ ਨੇ ਸਾਡੀ ਸ਼ਿਕਾਇਤ ਨੂੰ ਮੰਨਿਆ ਹੈ ਤਾਂ ਇਸਦਾ ਮਤਲਬ ਹੈ ਕਿ ਜੋ ਸ਼੍ਰੋਮਣੀ ਅਕਾਲੀ ਦਲ ਇਹ ਗੱਲ ਕਹਿੰਦਾ ਸੀ ਕਿ ਸਿੱਟ ਇੱਕ ਸਿਆਸੀ ਦਬਾਅ ਹੇਠ ਕੰਮ ਕਰ ਰਹੀ ਹੈ ਤਾਂ ਇਸ ‘ਤੇ ਚੋਣ ਕਮਿਸ਼ਨ ਨੂੰ ਵੀ ਸੱਚਾਈ ਲੱਗੀ ਤੇ ਉਸਨੇ ਇਸ ‘ਤੇ ਕਾਰਵਾਈ ਕਰ ਦਿੱਤੀ।

ਇਸ ਮੌਕੇ ਸੁਖਵੰਤ ਸਿੰਘ ਸਰਾਓ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਲਜਾਰ ਮੂਣਕ, ਗਿਆਨੀ ਨਿਰੰਜਣ ਸਿੰਘ ਭੁਟਾਲ, ਰਾਮਪਾਲ ਸਿੰਘ ਬੈਹਿਣੀਵਾਲ, ਭੀਮ ਸੈਨ ਗਰਗ ਸਾਬਕਾ ਪ੍ਰਧਾਨ, ਪ੍ਰਕਾਸ਼ ਮਲਾਣਾ ਸਾਬਕਾ ਪ੍ਰਧਾਨ, ਸਤਪਾਲ ਸਿੰਗਲਾ, ਅਨਿਲ ਕੁਮਾਰ ਵਕੀਲ ਪ੍ਰਧਾਨ ਬਾਰ ਐਸੋਸੀਏਸ਼ਨ ਮੂਣਕ, ਜੈਪਾਲ ਸੈਣੀ ਪ੍ਰਧਾਨ ਸਹਾਰਾ ਕਲੱਬ, ਮਹੀਪਾਲ ਭੂਲਣ, ਚਮਕੌਰ ਸਿੰਘ ਬਾਦਲਗੜ੍ਹ ਸਾਬਕਾ ਚੇਅਰਮੈਨ, ਜਸਪਾਲ ਦੇਹਲਾ ਸਾਬਕਾ ਚੇਅਰਮੈਨ, ਰਾਮ ਨਿਵਾਸ ਖਨੌਰੀ ਸਾਬਕਾ ਪ੍ਰਧਾਨ, ਗੁਰਸੰਤ ਭੁਟਾਲ ਸਾਬਕਾ ਚੇਅਰਮੈਨ, ਰਾਮਪਾਲ ਸਿੰਘ ਸੁਰਜਣ ਭੈਣੀ ਸਰਕਲ ਪ੍ਰਧਾਨ, ਇਸਤਰੀ ਵਿੰਗ ਸਰਕਲ ਮੂਣਕ ਦੀ ਪ੍ਰਧਾਨ ਲਛਮੀ ਸ਼ਰਮਾ, ਮੈਡਮ ਦਲਜੀਤ ਕੌਰ, ਕਾਬਲ ਸੇਖੋਂ, ਅਵਤਾਰ ਸਿੰਘ ਬੱਲਰਾਂ, ਹਰਮੇਸ਼ ਜਿੰਦਲ, ਜਿਲ੍ਹਾ ਪ੍ਰਧਾਨ ਬੀਜੇਪੀ ਰਾਂਝਾ ਬਖਸ਼ੀ ਆਦਿ ਵਰਕਰ ਮੌਜੂਦ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।