ਭਾਰੀ ਮੀਂਹ ਨਾਲ ਸਰਸਾ ਦੀਆਂ ਗਲੀਆਂ ਬਣੀਆਂ ਸਮੁੰਦਰ

Sirsa News
ਸਰਸਾ। ਭਿਆਨਕ ਤੂਫ਼ਾਨ ਤੇ ਭਾਰੀ ਮੀਂਹ ਨਾਲ ਡਿੱਗਿਆ ਬਜ਼ਾਰ 'ਚ ਖੜ੍ਹਾ ਇੱਕ ਰੁੱਖ।

ਤੇਜ਼ ਤੂਫ਼ਾਨ ਨੇ ਕੀਤਾ ਭਾਰੀ ਨੁਕਸਾਨ | Sirsa News

ਸਰਸਾ (ਸੁਨੀਲ ਵਰਮਾ)। ਮਈ ਦੇ ਮਹੀਨੇ ਜਿੱਥੇ ਤਾਪਮਾਨ ਸਿਖਰ (Weather Haryana) ’ਤੇ ਹੁੰਦਾ ਹੈ ਇਸ ਵਾਰ ਮੀਂਹ ਦੀਆਂ ਕਾਰਵਾਈਆਂ ਲਗਾਤਾਰ ਜਾਰੀ ਹਨ। ਸ਼ਨਿੱਚਰਵਾਰ ਤੜਕੇ ਲਗਭਗ 3:15 ਵਜੇ ਤੇਜ਼ ਤੂਫ਼ਾਨ ਨਾਲ ਆਏ ਮੀਂਹ ’ਚ ਕਈ ਥਾਈਂ ਭਾਰੀ ਨੁਕਸਾਨ ਹੋਇਆ। ਸ਼ਹਿਰ (Sirsa News) ਦੀਆਂ ਗਲੀਆਂ ਪਾਣੀ ਨਾਲ ਭਰ ਗਈਆਂ। ਕਿਤੇ ਵੀ ਲੰਘਣ ਨੂੰ ਰਸਤਾ ਨਹੀਂ ਰਿਹਾ। ਤੂਫਾਨ ਤੋਂ ਬਾਅਦ ਤੋਂ ਹੀ ਸ਼ਹਿਰ ਦੀ ਬਿਜਲੀ ਗੁੱਲ ਹੈ।

Sirsa News
ਸਰਸਾ। ਤੇਜ਼ ਤੂਫ਼ਾਨ ਨਾਲ ਉੱਡੇ ਹੋਰਡਿੰਗ ਦਾ ਦ੍ਰਿਸ਼। (Sirsa News)
Sirsa News
ਸਰਸਾ। ਭਾਰੀ ਮੀਂਹ ਨਾਲ ਸਰਸਾ ਇੱਕ ਬਜ਼ਾਰ ‘ਚ ਭਰਿਆ ਪਾਣੀ।

ਹੋਰਡਿੰਗ ਤੇ ਯੂਨੀਪੋਲ ਤੇਜ਼ ਹਨ੍ਹੇਰੀ ਆਪਣੇ ਨਾਲ ਹੀ ਉਡਾ ਕੇ ਲੈ ਗਈ। ਬਿਜਲੀ ਗੁੱਲ ਹੋਣ ਨਾਲ ਸ਼ਹਿਰ ’ਚ ਪਾਣੀ ਦੀ ਸਪਲਾਈ ਰੁਕੀ ਹੋਈ ਹੈ। ਤੇਜ਼ ਤੂਫ਼ਾਨ ਤੋਂ ਬਾਅਦ ਸ਼ਹਿਰ ਦੇ ਵੱਖ-ਵੱਖ ਥਾਵਾਂ ’ਤੇ ਰੁੱਖ ਡਿੱਗਣ ਨਾਲ ਰਸਤੇ ਬੰਦ ਹੋ ਗਏ ਹਨ, ਟਰੈਫਿਕ ਪੁਲਿਸ ਰਸਤੇ ਖੋਲ੍ਹਣ ਦੇ ਯਤਨ ਕਰ ਰਹੀ ਹੈ। ਦੱਸ ਦਈਏ ਕਿ ਭਾਰੀ ਮੀਂਹ ਤੋਂ ਬਾਅਦ ਸ਼ਹਿਰ ਦੇ ਕਈ ਹਿੱਸਿਆਂ ’ਚ ਪਾਣੀ ਭਰ ਗਿਆ ਤੇ ਲੋਕਾਂ ਨੂੰ ਭਾਰੀ ਮੁਸਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ: ਤੇਜ਼ ਬਾਰਸ਼ ਕਾਰਨ ਜਲ ਥਲ ਹੋਈਆਂ ਜਮੀਨਾਂ

ਤੜਕਸਾਰ ਪਏ ਇਸ ਭਾਰੀ ਮੀਂਹ ਤੇ ਤੇਜ਼ ਤੂਫ਼ਾਨ ਕਾਰਨ ਸਕੂਲਾਂ ਦੇ ਆਵਾਜਾਈ ਵਾਹਨ ਪ੍ਰਭਾਵਿਤ ਹੋਣ ਕਾਰਨ ਬਹੁਤ ਸਾਰੇ ਇਲਾਕਿਆਂ ਵਿੱਚੋਂ ਬੱਚਿਆਂ ਦਾ ਸਕੂਲ ਪਹੰੁਚਣਾ ਵੀ ਮੁਸ਼ਕਿਲ ਹੋ ਗਿਆ। ਖ਼ਬਰ ਲਿਖੇ ਜਾਣ ਤੱਕ ਸ਼ਹਿਰ ਦੀਆਂ ਗਲੀਆਂ ਵਿੱਚ ਪਾਣੀ ਭਰਿਆ ਹੋਇਆ ਸੀ।