Sidhu Moose Wala ਕਤਲ ਕੇਸ : ਲਾਰੈਂਸ, ਟੀਨੂੰ, ਜੱਗੂ, ਮਿੰਟੂ ਤੇ ਮੰਨਾ ਤੋਂ ਬਿਨ੍ਹਾਂ 14 ਜਣੇ ਹੋਏ ਪੇਸ਼

Sidhu Moose Wala

ਮਾਨਸਾ (ਸੁਖਜੀਤ ਮਾਨ)। ਸਿੱਧੂ (Sidhu Moose Wala) ਮੂਸੇ ਵਾਲਾ ਕਤਲ ਮਾਮਲੇ ’ਚ ਅੱਜ ਮਾਨਸਾ ਅਦਾਲਤ ’ਚ ਹੋਈ ਸੁਣਵਾਈ ਲਈ ਅਦਾਲਤ ਵੱਲੋਂ ਸਾਰੇ ਮੁਲਜ਼ਮਾਂ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਇਸਦੇ ਬਾਵਜ਼ੂਦ ਨਾਮੀ ਗੈਂਗਸਟਰਾਂ ਨੂੰ ਛੱਡ ਕੇ 14 ਜਣੇ ਅਦਾਲਤ ’ਚ ਵੀਡੀਓ ਕਾਨਫਰੰਸ ਜ਼ਰੀਏ ਪੇਸ਼ ਹੋਏ ਅਦਾਲਤ ਨੇ ਅਗਲੀ ਸੁਣਵਾਈ ’ਚ ਸਾਰੇ ਮੁਲਜ਼ਮਾਂ ਨੂੰ ਪੇਸ਼ ਹੋਣ ਦੇ ਸਖਤ ਨਿਰਦੇਸ਼ ਦਿੱਤੇ ਹਨ। ਹਾਸਲ ਹੋਏ ਵੇਰਵਿਆਂ ਮੁਤਾਬਿਕ 29 ਮਈ 2022 ਨੂੰ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਗਾਇਕ ਸਿੱਧੂ ਮੂਸੇ ਵਾਲਾ ਮਾਮਲੇ ’ਚ ਨਾਮਜ਼ਦ 31 ਮੁਲਜ਼ਮਾਂ ’ਚੋਂ ਅੱਜ 14 ਜਣਿਆਂ ਨੂੰ ਵੀਡੀਓ ਕਾਨਫਰੰਸ ਜ਼ਰੀਏ ਅਦਾਲਤ ’ਚ ਪੇਸ਼ ਕੀਤਾ ਗਿਆ।

ਇਸ ਪੇਸ਼ੀ ’ਤੇ ਲਾਰੈਂਸ਼ ਬਿਸ਼ਨੋਈ, ਟੀਨੂੰ, ਜੱਗੂ ਭਗਵਾਨਪੁਰੀਆ, ਸਾਰਾਜ ਮਿੰਟੂ ਅਤੇ ਮੰਨਾ ਕਿਸੇ ਵੀ ਤਰੀਕੇ ਅਦਾਲਤ ’ਚ ਪੇਸ਼ ਨਹੀਂ ਹੋਏ ਮਾਣਯੋਗ ਅਦਾਲਤ ਨੇ ਪਿਛਲੀ ਪੇਸ਼ੀ ਦੌਰਾਨ ਹੁਕਮ ਦਿੱਤੇ ਸੀ ਕਿ ਸਾਰੇ ਮੁਲਜ਼ਮਾਂ ਨੂੰ ਅਗਲੀ ਸੁਣਵਾਈ ’ਤੇ ਪੇਸ਼ ਕੀਤਾ ਜਾਵੇ ਪਰ ਇਸਦੇ ਬਾਵਜ਼ੂਦ ਲਾਰੈਂਸ ਸਮੇਤ ਕਰੀਬ 4 ਹੋਰ ਵੱਡੇ ਗੈਂਗਸਟਰ ਪੇਸ਼ ਨਹੀਂ ਹੋਏ ਮਾਣਯੋਗ ਅਦਾਲਤ ਨੇ ਉਕਤ ਮੁਲਜ਼ਮਾਂ ਦੇ ਪੇਸ਼ ਨਾ ਹੋਣ ਦਾ ਸਖਤ ਨੋਟਿਸ ਲੈਂਦਿਆਂ ਹੁਕਮ ਕੀਤੇ ਹਨ ਕਿ ਅਗਲੀ ਸੁਣਵਾਈ ’ਤੇ ਸਾਰਿਆਂ ਨੂੰ ਪੇਸ਼ ਕੀਤਾ ਜਾਵੇ। (Sidhu Moose Wala)

ਦੱਸਣਯੋਗ ਹੈ ਕਿ ਸਿੱਧੂ (Sidhu Moose Wala) ਮੂਸੇ ਵਾਲਾ ਦੇ ਮਾਪਿਆਂ ਵੱਲੋਂ ਇਸ ਗੱਲ ਕਾਰਨ ਲਗਾਤਾਰ ਰੋਸ ਪ੍ਰਗਟਾਇਆ ਜਾ ਰਿਹਾ ਹੈ ਕਿ ਸਾਰੇ ਮੁਲਜ਼ਮ ਅਦਾਲਤ ’ਚ ਹੀ ਪੇਸ਼ ਨਹੀਂ ਹੋ ਰਹੇ। ਸਿੱਧੂ ਮੂਸੇ ਵਾਲਾ ਕਤਲ ਮਾਮਲੇ ’ਚ ਬਣੀ ਸਿੱਟ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ ਜੱਗੂ ਭਗਵਾਨਪੁਰੀਆ ਸਮੇਤ 31 ਜਣਿਆਂ ਖਿਲਾਫ਼ ਚਾਰਜ਼ ਸ਼ੀਟ ਦਾਇਰ ਕੀਤੀ ਹੋਈ ਹੈ ਇਸ ਚਾਰਜ਼ਸ਼ੀਟ ਨੂੰ ਦਾਇਰ ਕੀਤਿਆਂ 9 ਮਹੀਨੇ ਦੇ ਕਰੀਬ ਸਮਾਂ ਹੋ ਗਿਆ ਹੈ।

ਜੋਗਾ ਦਾ 6 ਦਿਨ ਦਾ ਰਿਮਾਂਡ ਵਧਿਆ | Sidhu Moose Wala

ਮੂਸੇ (Sidhu Moose Wala) ਵਾਲਾ ਕਤਲ ਮਾਮਲੇ ’ਚ ਕਤਲ ਤੋਂ ਬਾਅਦ ਸ਼ੂਟਰਾਂ ਨੂੰ ਪਨਾਹ ਦੇਣ ਦੇ ਮਾਮਲੇ ’ਚ ਹਰਿਆਣਾ ਤੋਂ ਪੁਲਿਸ ਪ੍ਰੋਡਕਸ਼ਨ ’ਤੇ ਲਿਆਂਦੇ ਹੋਏ ਜੋਗਿੰਦਰ ਸਿੰਘ ਉਰਫ ਜੋਗਾ ਦਾ 6 ਦਿਨ ਦਾ ਪੁਲਿਸ ਰਿਮਾਂਡ ਹੋਰ ਵਧ ਗਿਆ ਹੈ ਇਸ ਤੋਂ ਪਹਿਲਾਂ ਪੁਲਿਸ ਨੂੰ ਜੋਗਾ ਦਾ ਦੋ ਦਿਨ ਦਾ ਰਿਮਾਂਡ ਮਿਲਿਆ ਹੋਇਆ ਸੀ। ਪੁਲਿਸ ਵੱਲੋਂ ਅੱਜ ਰਿਮਾਂਡ ਖਤਮ ਹੋਣ ’ਤੇ ਮੁੜ ਅਦਾਲਤ ’ਚ ਪੇਸ਼ ਕੀਤਾ ਅਤੇ 10 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ ਪਰ ਮਾਣਯੋਗ ਅਦਾਲਤ ਵੱਲੋਂ 6 ਦਿਨ ਦਾ ਰਿਮਾਂਡ ਦੇ ਦਿੱਤਾ ਗਿਆ।