ਖ਼ਤਮ ਨਹੀਂ ਹੋ ਰਿਹਾ ਐ ਮਾਈਨਿੰਗ ‘ਤੇ ਸਿੱਧੂ ਵਿਵਾਦ, ਰਿਪੋਰਟ ਬਾਰੇ ਲੈਣਗੇ ਅਮਰਿੰਦਰ ਫੈਸਲਾ

Sidhu, Controversial, Remark, About, Non-Ending, Mining, Amarinde, Decision, Taken, Against, Report

ਤ੍ਰਿਪਤ ਰਾਜਿੰਦਰ ਬਾਜਵਾ ਨਹੀਂ ਕਰਨਗੇ ਗਲ, ਨਰਾਜ਼ਗੀ ਰਹੇਗੀ ਜਾਰੀ | Sidhu Controversy

  • ਨਾ ਹੀ ਸਿੱਧੂ ਨੇ ਮੈਨੂੰ ਫੋਨ ਕੀਤਾ ਨਾ ਹੀ ਮੈ ਕੀਤਾ ਐ ਸਿੱਧੂ ਨੂੰ ਫੋਨ : ਬਾਜਵਾ | Sidhu Controversy

ਚੰਡੀਗੜ੍ਹ (ਅਸ਼ਵਨੀ ਚਾਵਲਾ)। ਮਾਈਨਿੰਗ ਮਾਮਲੇ ਵਿੱਚ ਬਣੀ ਸਬ ਕਮੇਟੀ ਦਾ ਆਪਸ ਵਿੱਚ ਹੀ ਵਿਵਾਦ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਿਹਾ ਹੈ। ਵਿਵਾਦ ਸ਼ੁਰੂ ਹੋਣ ਦੇ 48 ਘੰਟੇ ਬੀਤਣ ਤੋਂ ਬਾਅਦ ਵੀ ਨਵਜੋਤ ਸਿੱਧੂ ਨੇ ਨਰਾਜ਼ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੂੰ ਫੋਨ ਨਹੀਂ ਕੀਤਾ ਹੈ ਅਤੇ ਨਾ ਹੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਸੇ ਤਰਾਂ ਦਾ ਨਵਜੋਤ ਸਿੰਧੂ ਨਾਲ ਫੋਨ ‘ਤੇ ਗੱਲਬਾਤ ਕੀਤੀ ਹੈ। ਇਸ ਵਿਵਾਦ ਵਿੱਚ ਦੋਵੇਂ ਮੰਤਰੀਆਂ ਦੇ ਵਿਚਕਾਰ ਵਿੱਚ ਕੁੜੱਤਣ ਵੱਡੇ ਪੱਧਰ ‘ਤੇ ਪੈਦਾ ਹੁੰਦੀ ਜਾ ਰਹੀਂ ਹੈ।

ਤ੍ਰਿਪਤ ਰਾਜਿੰਦਰ ਬਾਜਵਾ ਨੇ ਇਸ ਮੁੱਦੇ ‘ਤੇ ਕੋਈ ਵੀ ਗੱਲ ਕਰਨ ਤੋਂ ਸਾਫ਼ ਇਨਕਾਰ ਕਰਦੇ ਹੋਏ ਕਿਹਾ ਕਿ ਉਨਾਂ ਨੂੰ ਜਦੋਂ ਕਿਸੇ ਗੱਲ ਦਾ ਪਤਾ ਹੀ ਨਹੀਂ ਹੈ ਤਾਂ ਉਹ ਕਹਿ ਵੀ ਕੀ ਸਕਦੇ ਹਨ, ਉਨਾਂ ਕਿਹਾ ਪਤਾ ਨਹੀਂ ਸਿੱਧੂ ਨੂੰ ਕਿਹੜੀ ਕਾਹਲੀ ਸੀ ਜਿਹੜਾ ਉਨਾਂ ਨੇ ਬਿਨਾਂ ਕਿਸੇ ਕਮੇਟੀ ਦੇ ਮੈਂਬਰ ਨੂੰ ਰਿਪੋਰਟ ਦਿਖਾਏ ਮੁੱਖ ਮੰਤਰੀ ਨੂੰ ਪੇਸ਼ ਕਰ ਦਿੱਤੀ। ਬਾਜਵਾ ਨੇ ਸਪੱਸ਼ਟ ਕੀਤਾ ਕਿ ਉਨਾਂ ਦੀ ਸਿੱਧੂ ਨਾਲ ਇਸ ਮੁੱਦੇ ‘ਤੇ ਕੋਈ ਗੱਲਬਾਤ ਹੀ ਨਹੀਂ ਹੋਈ ਹੈ ਅਤੇ ਨਾ ਹੀ ਸਿੱਧੂ ਨੇ ਉਨਾਂ ਨੂੰ ਵਿਵਾਦ ਤੋਂ ਬਾਅਦ ਫੋਨ ਕੀਤਾ ਹੈ।