ਕਸੌਲੀ ਵਿਖੇ ਖੁੱਲੇਗਾ ਖ਼ਸਰੇ ਦੇ ਟੀਕੇ ਦਾ ਰਾਜ, ਬਠਿੰਡਾ ਖੇਤਰ ਤੋਂ ਵਾਪਸ ਮੰਗਾਈ ਦਵਾਈ

State, Vaccine, Open, Kasauli, Drug, Bathinda, Region

ਕਸੌਲੀ ਦੇ ਕੇਂਦਰੀ ਰਿਸਰਚ ਕੇਂਦਰ ਵਿਖੇ ਹੋ ਰਹੀ ਐ ਖ਼ਸਰੇ ਦੇ ਟੀਕੇ ਦੀ ਜਾਂਚ | Measles Vaccine

  • ਸਿਹਤ ਵਿਭਾਗ ਪੰਜਾਬ ਅਤੇ ਡਬਲੂ.ਐਚ.ਓ. ਕਰੇਗੀ ਜਾਂਚ ਤੱਕ ਇੰਤਜ਼ਾਰ | Measles Vaccine

ਚੰਡੀਗੜ੍ਹ (ਅਸ਼ਵਨੀ ਚਾਵਲਾ)। ਬਠਿੰਡਾ ਮਾਨਸਾ ਵਿਖੇ ਖ਼ਸਰੇ ਦੀ ਟੀਕੇ ਕਾਰਨ ਬਿਮਾਰ ਹੋਏ ਬੱਚਿਆ ਦਾ ਰਾਜ ਜਲਦ ਹੀ ਹਿਮਾਚਲ ਦੇ ਕਸੌਲੀ ਵਿਖੇ ਖੁੱਲੇਗਾ। ਕਸੌਲੀ ਵਿਖੇ ਸਥਿਤ ਕੇਂਦਰੀ ਰਿਸਰਚ ਇੰਸਟੀਚਿਊਟ ਵਲੋਂ ਖ਼ਸਰੇ ਦੇ ਟੀਕੇ ‘ਤੇ ਰਿਸਰਚ ਸ਼ੁਰੂ ਕਰ ਦਿੱਤੀ ਗਈ ਹੈ, ਇਸ ਬਾਰੇ ਅਗਲੇ ਹਫ਼ਤੇ ਤੱਕ ਖੁਲਾਸਾ ਕਰ ਦਿੱਤਾ ਜਾਏਗਾ ਕਿ ਸਿਰਫ਼ ਬਠਿੰਡਾ ਮਾਨਸਾ ਦੇ ਇਲਾਕੇ ਵਿੱਚ ਹੀ ਇਸ ਤਰਾਂ ਦੀ ਦਿੱਕਤ ਕਿਉਂ ਆਈ ਹੈ। ਇਸ ਮਾਮਲੇ ਨੂੰ ਲੈ ਕੇ ਡਬਲੂ.ਐਚ.ਓ. ਅਤੇ ਪੰਜਾਬ ਦਾ ਸਿਹਤ ਵਿਭਾਗ ਕਾਫ਼ੀ ਜਿਆਦਾ ਚਿੰਤਤ ਹੈ ਪਰ ਦੋਹੇ ਵਿਭਾਗ ਵਲੋਂ ਖ਼ਸਰੇ ਦੇ ਟੀਕੇ ਨੂੰ ਕਲੀਨ ਚਿੱਟ ਦਿੰਦੇ ਹੋਏ ਵਿਦਿਆਰਥੀਆਂ ਦੇ ਮਾਪਿਆ ਦਾ ਹੀ ਕਸੂਰ ਕੱਢ ਦਿੱਤਾ ਗਿਆ ਹੈ।

ਡਬਲੂ.ਐਚ.ਓ. ਅਤੇ ਪੰਜਾਬ ਦੇ ਸਿਹਤ ਵਿਭਾਗ ਵਲੋਂ ਸ਼ੁਰੂਆਤੀ ਤੌਰ ‘ਤੇ ਬਠਿੰਡਾ ਅਤੇ ਮਾਨਸਾ ਇਲਾਕੇ ਵਿੱਚ ਭੇਜੇ ਗਏ ਸਾਰੇ ਖ਼ਸਰੇ ਦੇ ਟੀਕੇ ਵਾਪਸ ਮੰਗਵਾਉਂਦੇ ਹੋਏ ਬਦਲ ਦਿੱਤੇ ਗਏ ਹਨ ਅਤੇ ਹੁਣ ਇਨਾਂ ਇਲਾਕੇ ਵਿੱਚ ਨਵੇਂ ਬੈਚ ਦੇ ਹੀ ਟੀਕੇ ਭੇਜੇ ਗਏ ਹਨ ਪਰ ਇਨਾਂ ਦੋਵਾਂ ਜ਼ਿਲ੍ਹਿਆਂ ਵਿੱਚੋਂ 80 ਫੀਸਦੀ ਤੋਂ ਜਿਆਦਾ ਲੋਕਾਂ ਨੇ ਟੀਕਾ ਲਗਾਉਣ ਤੋਂ ਹੀ ਹੁਣ ਇਨਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਸ ਕਾਰਨ ਸਿਹਤ ਵਿਭਾਗ ਅਤੇ ਡਬਲੂ.ਐਚ.ਓ. ਇਸ ਨੂੰ ਕਾਫ਼ੀ ਜਿਆਦਾ ਗੰਭੀਰ ਲੈ ਰਿਹਾ ਹੈ।