ਗੱਡੀਆਂ ਚਮਕਾਓ, ਪਰ ਪਾਣੀ ਵੀ ਬਚਾਓ

ਜੀਵਨ ਦੀ ਮੁੱਢਲੀ ਲੋੜ, ਪਾਣੀ ਦੀ ਹਾਲਤ ਸਾਡੇ ਦੇਸ਼ ਵਿੱਚ ਇੰਨੀ ਭਿਆਨਕ ਹੈ ਕਿ ਲੂੰ-ਕੰਡੇ ਖੜ੍ਹੇ ਹੋ ਜਾਂਦੇ ਹਨ ਦੇਸ਼ ਵਿੱਚ ਪਾਣੀ ਸਰੋਤ ਤੇਜੀ ਨਾਲ ਘੱਟ, ਸੁੱਕ ਅਤੇ ਪ੍ਰਦੂਸ਼ਿਤ ਹੋ ਰਹੇ ਹਨ ।ਪਾਣੀ ਪ੍ਰਦੂਸ਼ਣ, ਸੁੱਕਦੇ ਪਾਣੀ-ਸਰੋਤ,  ਪ੍ਰਦੂਸ਼ਿਤ ਹੁੰਦੀਆਂ ਨਦੀਆਂ ਅਤੇ ਮੀਂਹ ਦੇ ਪਾਣੀ ਦਾ ਭੰਡਾਰ ਨਾ ਹੋ ਸਕਣ ਦੀ ਤਾਂ ਖੂਬ ਚਰਚਾ ਅਤੇ ਵਿਚਾਰ-ਵਟਾਂਦਰਾ ਹੁੰਦਾ ਹੈ ਪਰ ਸ਼ਰ੍ਹੇਆਮ ਸਾਡੇ ਚਾਰੇ ਪਾਸੇ ਪੀਣ ਦੇ ਮਿੱਠੇ ਪਾਣੀ ਦੀ ਬਰਬਾਦੀ ਹੋ ਰਹੀ ਹੈ, ਉਸ ਵੱਲ ਸ਼ਾਇਦ ਹੀ ਕਿਸੇ ਦਾ ਧਿਆਨ ਜਾਂਦਾ ਹੋਵੇ।ਇਹ ਹਾਲਾਤ ਉਦੋਂ ਹਨ ਜਦੋਂ ਲਾਤੂਰ ਅਤੇ ਬੁੰਦੇਲਖੰਡ ਵਿੱਚ ‘ਵਾਟਰ ਟ੍ਰੇਨ’ ਦਾ ਨਜ਼ਾਰਾ ਪੂਰਾ ਦੇਸ਼ ਵੇਖ ਚੁੱਕਾ ਹੈ।

ਇਹ ਵੀ ਪੜ੍ਹੋ : ‘7 ਕਰੋੜ ਨਹੀਂ ਲੁਟੇਰਿਆਂ ਨੇ 8.49 ਕਰੋੜ ਰੁਪਏ ਲੁੱਟੇ ਹਨ ਸੀਐਮਐਸ ਕੰਪਨੀ ਦੇ ਦਫ਼ਤਰ ’ਚੋਂ’

ਦੇਸ਼  ਦੇ ਹਰ ਛੋਟੇ-ਵੱਡੇ ਕਸਬੇ,  ਸ਼ਹਿਰ ਅਤੇ ਮਹਾਂਨਗਰਾਂ ਵਿੱਚ ਚੱਲ ਰਹੇ ਦੋਪਹੀਆ ਅਤੇ ਚਾਰ ਪਹੀਆ ਵਾਹਨਾਂ ਦੀ ਸਰਵਿਸ ਅਤੇ ਧੁਆਈ ਸੈਂਟਰ (ਸਰਵਿਸ ਸਟੇਸ਼ਨ) ਨਿੱਤ ਪੀਣ ਵਾਲੇ ਪਾਣੀ ਦੀ ਜੰਮ ਕੇ ਦੁਰਵਰਤੋਂ ਵਾਹਨ ਧੁਆਈ ਵਿੱਚ ਹੋ ਰਹੀ ਹੈ । ਹੈਰਾਨੀ ਦੀ ਗੱਲ ਇਹ ਹੈ ਕਿ ਪੀਣ  ਵਾਲੇ ਪਾਣੀ ਦੀ ਇਸ ਵੱਡੀ ਬਰਬਾਦੀ ‘ਤੇ ਕਿਤੇ ਕੋਈ ਚਿੰਤਾ ਅਤੇ ਚਰਚਾ ਸੁਣਾਈ ਨਹੀਂ ਦਿੰਦੀ। ਪੂਰੇ ਦੇਸ਼ ਵਿੱਚ ਬਿਨਾ ਕਿਸੇ ਰੋਕ-ਟੋਕ ਦੇ ਧੜੱਲੇ ਨਾਲ ਵਾਹਨ ਧੁਆਈ ਸੈਂਟਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਨ੍ਹਾਂ ਧੁਆਈ ਸੈਂਟਰਾਂ ਵਿੱਚ ਵੀਹ ਤੋਂ ਤਿੰਨ ਸੌ ਰੁਪਏ ਵਿੱਚ ਗੱਡੀ ਧੋਣ  ਦੇ ਨਾਂਅ ‘ਤੇ ਹਜਾਰਾਂ ਲੀਟਰ ਪੀਣ ਵਾਲਾ ਮਿੱਠਾ ਪਾਣੀ ਬਰਬਾਦ ਕਰ ਦਿੱਤਾ ਜਾਂਦਾ ਹੈ। ਇਸ ਅਹਿਮ ਮਸਲੇ ‘ਤੇ ਸਥਾਨਕ ਪ੍ਰਸ਼ਾਸਨ ਤੋਂ ਲੈ ਕੇ ਸਮਾਜਿਕ ਸੰਗਠਨਾਂ, ਵਾਤਾਵਰਨ ਮਾਹਿਰਾਂ ਅਤੇ ਸਮਾਜਿਕ ਵਰਕਰਾਂ ਦੀ ਚੁੱਪ ਹੈਰਾਨ ਕਰਦੀ ਹੈ।

ਇੱਕ ਅਨੁਮਾਨ ਅਨੁਸਾਰ ਇੱਕ ਆਮ ਸਰਵਿਸ ਸੈਂਟਰ ਵਿੱਚ ਕਾਰ ਧੁਆਈ ‘ਤੇ ਤਕਰੀਬਨ 150 ਤੋਂ 250 ਲੀਟਰ ਅਤੇ ਦੋਪਹੀਆ ਵਾਹਨ ‘ਤੇ 60 ਤੋਂ 90 ਲੀਟਰ ਪਾਣੀ ਰੋੜ੍ਹਿਆ ਜਾਂਦਾ ਹੈ।ਦੇਸ਼ ਵਿੱਚ ਜਿਸ ਤੇਜੀ ਨਾਲ ਦੋਪਹੀਆ ਅਤੇ ਚਾਰ ਪਹੀਆ ਵਾਹਨਾਂ ਦੀ ਗਿਣਤੀ ਵਧ ਰਹੀ ਹੈ ਉਸ ਅਨੁਪਾਤ ਵਿੱਚ ਵਾਹਨ ਧੁਆਈ ਵਿੱਚ ਖਰਚ ਹੋਣ ਵਾਲੇ ਪਾਣੀ ਦੀ ਮਾਤਰਾ ਵੀ ਵਧਦੀ ਜਾ ਰਹੀ ਹੈ । ਇੱਕ ਸਰਵਿਸ ਸਟੇਸ਼ਨ ਸੰਚਾਲਕ ਇੱਕ ਦਿਨ ਵਿੱਚ ਔਸਤਨ 20 ਤੋਂ 25 ਬਾਈਕ ਅਤੇ ਚਾਰ ਤੋਂ ਪੰਜ ਚਾਰ ਪਹੀਆ ਵਾਹਨ ਧੋਂਦਾ ਹੈ । ਇਸ ਲਿਹਾਜ਼ ਨਾਲ ਦੇਸ਼ ਭਰ ਵਿੱਚ ਧੁਆਈ ਸਰਵਿਸ ਸੈਂਟਰਾਂ ‘ਤੇ ਲੱਖਾਂ ਲੀਟਰ ਪਾਣੀ ਰੋਜ ਬਰਬਾਦ ਹੋ ਰਿਹਾ ਹੈ। ਸਰਵਿਸ ਸੈਂਟਰ  ਤੋਂ ਇਲਾਵਾ ਘਰਾਂ ਵਿੱਚ ਨਿੱਤ ਵਾਹਨ ਧੋਣ ਵਾਲੀਆਂ ਦੀ ਵੱਡੀ ਤਾਦਾਦ ਹੈ, ਜੋ ਗੱਡੀ ਧੋਣ ਵਿੱਚ ਕੀਮਤੀ ਪਾਣੀ ਬਰਬਾਦ ਕਰਦੇ ਹਨ। ਦੇਸ਼ ਵਿੱਚ ਕਾਰੋਬਾਰੀ ਵਾਹਨਾਂ ਦੀ ਗਿਣਤੀ ਵੀ ਲੱਖਾਂ ਵਿੱਚ ਹੈ ਜਿਨ੍ਹਾਂ ‘ਤੇ ਕਾਰਾਂ ਦੇ ਮੁਕਾਬਲੇ ਚਾਰ ਤੋਂ ਛੇ ਗੁਣਾ ਜਿਆਦਾ ਪਾਣੀ ਖਰਚ ਹੁੰਦਾ ਹੈ।

ਇਹ ਵੀ ਪੜ੍ਹੋ : ਜਲ ਸਪਲਾਈ ਵਿਭਾਗ ਅੱਗੇ ਗਰਜ਼ੇ ਕੱਚੇ ਕਾਮੇ

ਵਿਸ਼ਵ ਬਾਜ਼ਾਰ ਵਿੱਚ ਚੀਨ ਤੋਂ ਬਾਅਦ ਆਟੋ ਉਦਯੋਗ ਦੇਸ਼ ਦਾ ਸਭ ਤੋਂ ਤੇਜੀ ਨਾਲ ਵਧਦਾ ਖੇਤਰ ਹੈ। ਵਿਸ਼ਵ ਭਰ ਵਿੱਚ ਬਣਨ ਵਾਲੀ ਹਰ ਇੱਕ ਛੇਵੀਂ ਕਾਰ ਭਾਰਤ ਵਿੱਚ ਵਿਕਦੀ ਹੈ । ਇੱਕ ਅਨੁਮਾਨ  ਅਨੁਸਾਰ ਵਰਤਮਾਨ ਵਿੱਚ ਦੇਸ਼ ਵਿੱਚ 60-70 ਮਿਲੀਅਨ ਵਾਹਨ ਹਨ।ਆਟੋਮੋਬਾਈਲ ਇੰਡਸਟ੍ਰੀਜ ਦਾ ਸਾਲਾਨਾ ਵਾਧਾ 18-20 ਫੀਸਦੀ ਹੈ।ਜਿਸ ਰਫ਼ਤਾਰ ਨਾਲ ਦੇਸ਼ ਵਿੱਚ ਦੋਪਹੀਆ, ਚਾਰ ਪਹੀਆ ਅਤੇ ਕਾਰੋਬਾਰੀ ਵਾਹਨਾਂ ਦੀ ਗਿਣਤੀ ਵਧ ਰਹੀ ਹੈ ਉਸ ਹਿਸਾਬ ਨਾਲ ਅਗਲੇ 20 ਸਾਲਾਂ ਵਿੱਚ ਦੇਸ਼ ਵਿੱਚ ਵਾਹਨਾਂ ਦੀ ਗਿਣਤੀ 400-450 ਮਿਲੀਅਨ ਪੁੱਜਣ ਦੀ ਸੰਭਾਵਨਾ ਹੈ । ਤਸਵੀਰ ਦਾ ਦੂਜਾ ਪੱਖ ਇਹ ਹੈ ਕਿ ਦੇਸ਼ ਵਿੱਚ ਪਾਣੀ ਸਰੋਤ ਬੜੀ ਤੇਜੀ ਨਾਲ ਸੁੱਕ ਅਤੇ ਘਟ ਰਹੇ ਹਨ ਪਿਛਲੇ ਦੋ ਦਹਾਕਿਆਂ ਵਿੱਚ ਪਾਣੀ  ਦੇ ਵਧਦੇ ਕਾਰੋਬਾਰੀ ਪ੍ਰਯੋਗ ਅਤੇ ਅੰਨ੍ਹੇਵਾਹ ਦੋਹਣ ਨਾਲ ਪਾਣੀ ਦੇ ਪੱਧਰ ਵਿਚ ਤੇਜੀ ਨਾਲ ਗਿਰਵਾਟ ਆਈ ਹੈ।

ਆਮ ਤੌਰ ‘ਤੇ ਲੋਕਾਂ ਦਾ ਸੋਚਣਾ ਹੈ ਕਿ ਇਸ ਧਰਤੀ ‘ਤੇ ਪਾਣੀ ਦਾ ਬੇਹੱਦ ਭੰਡਾਰ ਹੈ ਜੋ ਕਦੇ ਖਤਮ ਨਹੀਂ ਹੋ ਸਕਦਾ ।ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਧਰਤੀ ‘ਤੇ ਪਾਣੀ ਸੀਮਤ ਹੈ।ਦੁਨੀਆ ਵਿੱਚ ਜਿੰਨੀ ਅਬਾਦੀ ਇਸ ਸਮੇਂ ਹੈ ਉਸ ਤੋਂ ਕਈ ਗੁਣਾ ਆਬਾਦੀ ਦੀ ਪਿਆਸ ਬੁਝਾਉਣ ਲਾਇਕ ਮਿੱਠਾ ਪਾਣੀ ਇਸ ਧਰਤੀ ‘ਤੇ ਮੌਜੂਦ ਹੈ ਪਰ ਵਧਦੇ ਹੋਏ ਪ੍ਰਦੂਸ਼ਣ, ਬੰਜਰ ਹੁੰਦੀ ਜ਼ਮੀਨ, ਮੀਂਹ ਦੀ ਵੱਧ-ਘੱਟ ਵੰਡ ਵਰਗੀਆਂ ਕਈ ਸਮੱਸਿਆਵਾਂ ਨੇ ਕਈ ਦੇਸ਼ਾਂ ਵਿੱਚ ਪਾਣੀ ਦੀ ਕਮੀ ਪੈਦਾ ਕਰ ਦਿੱਤੀ ਹੈ।ਧਰਤੀ ‘ਤੇ ਮੌਜੂਦ ਪਾਣੀ ਦਾ ਇੱਕ ਫ਼ੀਸਦੀ ਤੋਂ ਵੀ ਘੱਟ ਪੀਣ ਲਾਇਕ ਹੈ, ਬਾਕੀ ਸਮੁੰਦਰ  ਦੇ ਖਾਰੇ ਪਾਣੀ ਅਤੇ ਬਰਫ  ਦੇ ਰੂਪ ਵਿੱਚ ਜੰਮਿਆ ਹੋਇਆ ਹੈ।

ਇਹ ਵੀ ਪੜ੍ਹੋ : ਗੈਂਗਸਟਰ ਹਰਪ੍ਰੀਤ ਸਿੰਘ ਭਾਊ ਗ੍ਰਿਫਤਾਰ

ਨਿੱਤ ਸੂਰਜ ਦੀ ਗਰਮੀ ਨਾਲ ਕਰੀਬ ਇੱਕ ਖਰਬ ਟਨ ਪਾਣੀ ਭਾਫ਼ ਬਣਕੇ ਉੱਡ ਜਾਂਦਾ ਹੈ । ਸੰਸਾਰ ਦੇ ਕੁੱਲ ਉਪਲੱਬਧ ਪਾਣੀ ‘ਚੋਂ ਸਿਰਫ 0.08 ਫ਼ੀਸਦੀ ਹੀ ਪੀਣ ਲਈ ਉਪਲੱਬਧ ਹੈ। ਮਨੁੱਖੀ ਗਤੀਵਿਧੀਆਂ ਕੁਦਰਤ ਦੇ ਇਸ ਅਨਮੋਲ ਤੋਹਫੇ ਨੂੰ ਬੁਰੀ ਤਰ੍ਹਾਂ ਬਰਬਾਦ ਕਰ ਰਹੀਆਂ ਹਨ। ਵਿਸ਼ਵ ਬੈਂਕ ਦੀ ਇੱਕ ਰਿਪੋਰਟ ਅਨੁਸਾਰ ਏਸ਼ੀਆ ਅਤੇ ਪ੍ਰਸ਼ਾਂਤ ਖੇਤਰਾਂ ਵਿੱਚ ਕੁਦਰਤੀ ਵਸੀਲਿਆਂ ਨੂੰ ਸਭ ਤੋਂ ਜਿਆਦਾ ਦੋਹਣ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਇਸ ਸ਼ਤਾਬਦੀ ਵਿੱਚ ਪੂਰੇ ਸੰਸਾਰ ਵਿੱਚ ਪਾਣੀ ਦੀ ਕਮੀ ਹੋਵੇਗੀ। ਇੱਕ ਰਿਪੋਰਟ ਦੱਸਦੀ ਹੈ ਕਿ 2040 ਤੱਕ ਦੇਸ਼ ਵਿੱਚ ਪੀਣ ਵਾਲਾ ਪਾਣੀ ਖਤਮ ਹੋ ਜਾਵੇਗਾ । ਕੇਂਦਰ ਦੀ ਰਿਪੋਰਟ ਵੀ ਕਹਿ ਰਹੀ ਹੈ ਕਿ ਦੇਸ਼  ਦੇ 91 ਵੱਡੇ ਪਾਣੀ ਭੰਡਾਰਾਂ ਵਿੱਚ ਸਿਰਫ 22 ਫੀਸਦੀ ਪਾਣੀ ਬਚਿਆ ਹੈ । ਇਹ ਕੁੱਲ 34.08 ਅਰਬ ਘਣ ਮੀਟਰ ਦੇ ਬਰਾਬਰ ਬੈਠਦਾ ਹੈ । ਹਰ ਭਾਰਤੀ ਔਸਤਨ 90 ਲੀਟਰ ਪਾਣੀ ਰੋਜ਼ਾਨਾ ਵਰਤਦਾ ਹੈ।

ਦੇਸ਼ ਦੇ ਪੂਰਬ-ਉੱਤਰ ਰਾਜਾਂ ਵਿੱਚ ਪੀਣ ਵਾਲੇ ਪਾਣੀ ਦੀ ਉਪਲੱਬਧਤਾ ਗੰਭੀਰ  ਹਾਲਤ ਵਿੱਚ ਹੈ। ਅਸਮ ਵਿੱਚ ਸ਼ਹਿਰੀ ਆਬਾਦੀ ‘ਚੋਂ ਸਿਰਫ਼ 10 ਫੀਸਦੀ ਅਤੇ ਤਮਿਲਨਾਡੂ ਦੀ 50 ਫੀਸਦੀ ਆਬਾਦੀ ਨੂੰ ਹੀ ਪੀਣ ਵਾਲਾ ਪਾਣੀ ਉਪਲੱਬਧ ਹੈ । ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਕੁੱਝ ਹੋਰ ਰਾਜਾਂ ਵਿੱਚ ਕੇਰਲ, ਆਂਧਰ  ਪ੍ਰਦੇਸ਼ ,  ਬਿਹਾਰ ,  ਗੋਵਾ, ਰਾਜਸਥਾਨ,  ਪੱਛਮੀ ਬੰਗਾਲ , ਮੇਘਾਲਿਆ , ਮਿਜੋਰਮ, ਮਣੀਪੁਰ, ਤ੍ਰਿਪੁਰਾ ਅਤੇ ਸਿੱਕਮ ਸ਼ਾਮਲ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਗਵਰਨਰ ਦਾ ਮੁੱਖ ਮੰਤਰੀ ’ਤੇ ਪਲਟਵਾਰ, ਕਿਹਾ ਮੇਰੀ ਸਰਕਾਰ ਨਾ ਕਹਿਣ ਦਾ ਰਿਕਾਰਡ ਪੇਸ਼ ਕਰਨ ਮਾਨ

ਪਾਣੀ ਦੀ ਕਮੀ ਦੇ ਚਲਦੇ ਦੇਸ਼ ਵਿੱਚ ”ਵਾਟਰ ਟਰੇਨ” ਤੱਕ ਚੱਲ ਚੁੱਕੀ ਹੈ । ਦੇਸ਼ ਵਿੱਚ 2.65 ਲੱਖ ਪਿੰਡ ਅਜਿਹੇ ਹਨ, ਜਿਨ੍ਹਾਂ ਕੋਲ ਸੁਰੱਖਿਅਤ ਪੀਣ ਵਾਲਾ ਪਾਣੀ ਉਪਲੱਬਧ ਨਹੀਂ ਹੈ । ਆਜ਼ਾਦੀ ਦੇ ਸਮੇਂ ਅਜਿਹੇ 225 ਪਿੰਡ ਸਨ । ਜੇਕਰ ਪਾਣੀ ਦੀ ਅਹਿਮੀਅਤ ਸਮਝਣੀ ਹੋਵੇ ਤਾਂ ਉਨ੍ਹਾਂ ਲੋਕਾਂ ਤੋਂ ਪੁੱਛੋ ਜੋ ਰਾਤ ਭਰ ਜਾਗ ਕੇ ਪਾਣੀ ਦੀ ਇੱਕ-ਇੱਕ ਬੂੰਦ ਸੰਭਾਲਦੇ ਹਨ, ਜੋ ਲੋਕ ਪਾਣੀ ਦੀ ਭਾਲ ਵਿੱਚ ਮੀਲਾਂ ਦਾ ਸਫਰ ਤੈਅ ਕਰਦੇ ਹਨ । ਸਾਡੇ ਦੇਸ਼ ਦੀ 17 ਫੀਸਦੀ ਪੇਂਡੂ ਔਰਤਾਂ 1 ਕਿਲੋਮੀਟਰ ਤੋਂ ਜਿਆਦਾ ਦੂਰੋਂ ਪੀਣ ਵਾਲਾ ਪਾਣੀ ਢੋਹ ਕੇ ਲਿਆਉਂਦੀਆਂ ਹਨ।

ਵਾਹਨ ਧੁਆਈ ਵਿੱਚ ਬੇਕਾਰ ਰੁੜ੍ਹਨ ਵਾਲੇ ਮਿੱਠੇ ਪਾਣੀ ਦੀ ਬਰਬਾਦੀ ਨਾਲ ਪੂਰਾ ਸੰਸਾਰ ਚਿੰਤਤ ਹੈ । ਅਮਰੀਕਾ, ਆਸਟਰੇਲੀਆ,  ਸਪੇਨ, ਫ਼ਰਾਂਸ , ਇੰਡੋਨੇਸ਼ੀਆ, ਜਾਪਾਨ , ਮਲੇਸ਼ੀਆ , ਰੋਮਾਨੀਆ ਅਤੇ ਯੂਏਈ ਆਦਿ ਨੇ ਕਨੂੰਨ ਬਣਾਕੇ ਵਾਹਨ ਧੁਆਈ ਵਿੱਚ ਹੋਣ ਵਾਲੀ ਬਰਬਾਦੀ ਨੂੰ ਰੋਕਿਆ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਸਥਾਨਕ ਪ੍ਰਸ਼ਾਸਨ ਨੇ ਵਾਹਨ, ਘਰ ਧੁਆਈ ਅਤੇ ਬਾਗਬਾਨੀ ‘ਤੇ ਖਰਚ ਹੋਣ ਵਾਲੇ ਪਾਣੀ ਦੀ ਬਰਬਾਦੀ ‘ਤੇ ਰੋਕ ਲਾਉਣ ਦੀ ਦਿਸ਼ਾ ਵਿੱਚ ਕਦਮ ਚੁੱਕਦੇ ਹੋਏ ਸਵੇਰ ਦੇ ਸਮੇਂ ਧੁਆਈ ਦੇ ਕੰਮਾਂ ‘ਤੇ ਰੋਕ ਲਾਉਣ ਦਾ ਪ੍ਰਯੋਗ ਕੀਤਾ ਸੀ, ਜੋ ਕਾਫ਼ੀ ਹੱਦ ਤੱਕ ਸਫਲ ਰਿਹਾ । ਦੱਖਣ ਭਾਰਤ ਵਿੱਚ ਕੁੱਝ ਸਮਾਜਸੇਵੀ ਅਤੇ ਸਮਾਜਿਕ ਸੰਗਠਨ ਵਾਹਨਾਂ ਦੀ ਧੁਆਈ ‘ਚ ਖਰਚ ਹੋਣ ਵਾਲੇ ਪਾਣੀ ਦੇ ਨੁਕਸਾਨ ਅਤੇ ਉਸ ਤੋਂ ਹੋਣ ਵਾਲੇ ਪਾਣੀ ਪ੍ਰਦੂਸ਼ਣ ਨੂੰ ਰੋਕਣ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ : ਸੁਨਿਆਰੇ ਨੂੰ ਗੋਲੀ ਮਾਰ ਸੋਨਾ ਲੈ ਕੇ ਲੁਟੇਰੇ ਫਰਾਰ

ਪਰ ਦੇਸ਼ ਵਿੱਚ ਵਿਆਪਕ ਤੌਰ ‘ਤੇ ਇਸ ਦਿਸ਼ਾ ਵਿੱਚ ਕੋਈ ਬਹੁਤੀਆਂ ਕੋਸ਼ਿਸ਼ਾਂ ਜਾਂ ਅਭਿਆਨ ਨਹੀਂ ਚੱਲ ਰਿਹਾ ਹੈ । ਦਿੱਲੀ ਵਿੱਚ ਪਾਣੀ ਦੀ ਕਿੱਲਤ ਦੀ ਮੁੱਖ ਵਜ੍ਹਾ ਹੈ ਵਾਹਨਾਂ ਦੀ ਸਫਾਈ ਵਿੱਚ ਪਾਣੀ ਦੀ ਬਰਬਾਦੀ। ਇੱਕ ਅਨੁਮਾਨ ਮੁਤਾਬਕ ਸਾਡੇ ਇੱਥੇ ਘੱਟੋ-ਘੱਟ ਪੰਜ ਕਰੋੜ ਲੀਟਰ ਪਾਣੀ ਕਾਰ, ਬੱਸ, ਟੈਕਸੀ ਅਤੇ ਦੋ ਪਹੀਆ ਵਾਹਨਾਂ ਦੀ ਸਫਾਈ ਵਿੱਚ ਬਰਬਾਦ ਹੋ ਜਾਂਦਾ ਹੈ ਜਦੋਂ ਕਿ ਅਮਰੀਕਾ ਵਰਗੇ ਦੇਸ਼ਾਂ ਵਿੱਚ ਜਿੱਥੇ ਕਾਰਾਂ ਦੀ ਗਿਣਤੀ ਭਾਰਤ ਦੇ ਮੁਕਾਬਲੇ ਕਿਤੇ ਜ਼ਿਆਦਾ ਹੈ।

ਕਾਰਾਂ ਦੀ ਸਫਾਈ ਵਿੱਚ ਪਾਣੀ ਦਾ ਘੱਟ ਤੋਂ ਘੱਟ ਇਸਤੇਮਾਲ ਹੁੰਦਾ ਹੈ।ਰਾਜਧਾਨੀ ਸਮੇਤ ਦੇਸ਼  ਦੇ ਤਮਾਮ ਹਿੱਸਿਆਂ ਵਿੱਚ ਪਾਣੀ  ਦੇ ਵਧਦੇ ਸੰਕਟ ਦੀ ਵੱਡੀ ਵਜ੍ਹਾ ਪਾਣੀ ਦੀ ਬਬਾਰਦੀ ਹੈ । ਵਾਹਨ ਧੁਆਈ ਸਮੇਂ ਪਾਣੀ  ਦੇ ਨਾਲ ਰੁੜ੍ਹਨ ਵਾਲੇ ਤੇਲ, ਡੀਜ਼ਲ, ਗਰੀਸ ਨਾਲ ਹੋਣ ਵਾਲੇ ਪਾਣੀ ਅਤੇ ਭੋਇੰ-ਪ੍ਰਦੂਸ਼ਣ ਦੀ ਰੋਕਥਾਮ ਲਈ ਗੰਦਗੀ ਨਿਪਟਾਰਾ ਪਲਾਂਟ ਦਾ ਕੋਈ ਪ੍ਰਬੰਧ ਗਿਣੇ-ਚੁਣੇ ਸਰਵਿਸ ਸੈਂਟਰਾਂ ‘ਤੇ ਹੀ ਉਪਲੱਬਧ ਹੈ । ਗਲੀ-ਮੁਹੱਲੇ ਵਿੱਚ ਖੁੱਲ੍ਹੇ ਸਰਵਿਸ ਅਤੇ ਧੁਆਈ ਸੈਂਟਰਾਂ ਵਿੱਚ ਗੰਦਗੀ ਨਿਪਟਾਰਾ ਪਲਾਂਟ ਦੀ ਗੱਲ ਸੋਚਣਾ ਵੀ ਵਿਅਰਥ ਹੈ।

ਇਹ ਵੀ ਪੜ੍ਹੋ : ਆਖਰ ਪੈਣ ਲੱਗਿਆ ਇਸ ਇਲਾਕੇ ਦੇ ਲੋਕਾਂ ਦੀਆਂ ਆਸਾਂ ਨੂੰ ਬੂਰ!

ਵਿਕਸਿਤ ਦੇਸ਼ਾਂ ਵਿੱਚ ਵਾਹਨ ਧੋਣ ਦੀਆਂ ਉੱਨਤ ਤਕਨੀਕਾਂ ਪ੍ਰਯੋਗ ਵਿੱਚ ਲਿਆਂਦੀਆਂ ਜਾ ਰਹੀਆਂ ਹਨ । ਦੇਸ਼ ਦੇ ਚੋਣਵੇਂ ਸ਼ਹਿਰਾਂ ਵਿੱਚ ਘੱਟ ਪਾਣੀ ਦੇ ਖਰਚ ਵਾਲੀ ਧੁਆਈ ਤਕਨੀਕ ਖਾਸਕਰ ਚਾਰ ਪਹੀਆ ਵਾਹਨਾਂ ਦੀ ਧੁਆਈ ਵਿੱਚ ਇਸਤੇਮਾਲ ਹੋ ਰਹੀ ਹੈ । ਪਰ ਫਿਲਹਾਲ ਇਹ ਸਹੂਲਤ ਗਿਣੇ-ਚੁਣੇ ਸ਼ਹਿਰਾਂ ਵਿੱਚ ਕਾਫ਼ੀ ਘੱਟ ਗਿਣਤੀ ਵਿੱਚ ਹੀ ਉਪਲੱਬਧ ਹੈ । ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਪਾਈਪ ਨਾਲ ਕਾਰ ਧੋਣ ਵਿੱਚ ਇੱਕ ਵਾਰ ਵਿੱਚ ਡੇਢ ਸੌ ਤੋਂ ਦੋ ਸੌ ਲੀਟਰ ਪਾਣੀ ਖਰਚ ਹੁੰਦਾ ਹੈ । ਜਦੋਂ ਕਿ ਬਾਲਟੀ ਵਿੱਚ ਪਾਣੀ ਲੈ ਕੇ ਕਾਰ ਸਾਫ਼ ਕਰੋ, ਤਾਂ ਸਿਰਫ਼ 20 ਲੀਟਰ ਖਰਚ ਹੋਵੇਗਾ । ਭਾਵ ਹਰ ਵਾਰ ਤੁਸੀਂ ਕਰੀਬ 130 ਲੀਟਰ ਤੋਂ ਜ਼ਿਆਦਾ ਪਾਣੀ ਬਚਾ ਸਕਦੇ ਹੋ। ਪਰ ਜਿਆਦਾਤਰ ਲੋਕਾਂ ਨੂੰ ਪਾਈਪ ਨਾਲ ਵਾਹਨ ਧੋਣਾ ਹੀ ਪਸੰਦ ਹੁੰਦਾ ਹੈ।