ਸ਼ਾਹਬਾਜ 10 ਦਿਨਾਂ ਲਈ ਰਾਸ਼ਟਰੀ ਜਵਾਬਦੇਹੀ ਬਿਓਰੋ ਦੀ ਹਿਰਾਸਤ ‘ਚ

Shahbaz, 10 Days, Custody, National, Accountability, Bureau

ਇਸਲਾਮਾਬਾਦ, ਏਜੰਸੀ।

ਪਾਕਿਸਤਾਨ ਦੀ ਰਾਸ਼ਟਰੀ ਜਵਾਬਦੇਹੀ ਅਦਾਲਤ ਨੇ 14 ਅਰਬ ਦੀ ਹਾਉਸਿੰਗ ਸਕੀਮ ਆਸ਼ਿਆਨਾ-ਏ-ਇਕਬਾਲ ‘ਚ ਭ੍ਰਿਸ਼ਟਾਚਾਰ ਦੇ ਦੋਸ਼ ‘ਚ ਰਾਸ਼ਟਰੀ ਸੰਸਦ ਦੇ ਵਿਰੋਧੀ ਧਿਰ ਦੇ ਆਗੂ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਦੇ ਭਰਾ ਸ਼ਾਹਬਾਜ ਸ਼ਰੀਫ ਨੂੰ 10 ਦਿਨਾਂ ਲਈ ਰਾਸ਼ਟਰੀ ਜਵਾਬਦੇਹੀ ਬਿਓਰੋ (ਨੈਬ) ਦੀ ਹਿਰਾਸਤ ‘ਚ ਭੇਜ ਦਿੱਤਾ। ਸ੍ਰੀ ਸ਼ਰੀਫ ਨੂੰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਸ਼ਾਹਬਾਜ਼ ‘ਤੇ ਸਾਫ ਪਾਣੀ ਪ੍ਰੋਜੈਕਟ ਤੇ ਆਸ਼ਿਆਨਾ ਹਾਊਸਿੰਗ ਸਕੀਮ ‘ਚ ਘਪਲਾ ਕਰਨ ਦਾ ਦੋਸ਼ ਹੈ। ਲਾਹੌਰ ਕਾਸਾ ਵਿਕਾਸਕਾਰਜ, ਪੈਰਾਗੋਲ ਸਿਟੀ ਪ੍ਰਾਈਵੇਟ ਲਿਮਿਟਡ ਸਮੂਹ ਦੀ ਇੱਕ ਕੰਪਨੀ ਹੈ। ਇਸ ਤੋਂ ਲਗਭਗ 19. 3 ਕਰੋੜ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ।

ਇਸ ਦਰਮਿਆਨ ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧੀ ਨੇ ਭ੍ਰਿਸ਼ਟਾਚਾਰ ਦੇ ਮਾਮਲਿਆਂ ‘ਚ ਹੋਰ ਗ੍ਰਿਫਤਾਰੀਆਂ ਕੀਤੇ ਜਾਣ ਦਾ ਸੰਕੇਤ ਦਿੰਦੇ ਹੋਏ ਕਿਹਾ ਕਿ ਰਾਸ਼ਟਰੀ ਸੰਸਦ ਦੇ ਵਿਰੋਧੀ ਧਿਰ ਦੇ ਆਗੂ ਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਦੇ ਭਰਾ ਸ਼ਾਹਬਾਜ ਸ਼ਰੀਫ ਦੀ ਗ੍ਰਿਫਤਾਰੀ ਇਸ ਦਿਸ਼ਾਂ ਦਾ ਪਹਿਲਾ ਕਦਮ ਹੈ। ਚੌਧਰੀ ਨੇ ਆਪਣੇ ਗ੍ਰਹਿ ਨਗਰ ਝੇਲਮ ‘ਚ ਪੱਤਰਕਾਰਾਂ ਨੂੰ ਕਿਹਾ ਕਿ ਪਾਕਿਸਤਾਨ ਤਹਰੀਫ-ਏ-ਇਨਸਾਫ ਪਹਿਲੀ ਅਜਿਹੀ ਪਾਰਟੀ ਹੈ ਜਿਸ ਨੇ ਭ੍ਰਿਸ਼ਟਾਚਾਰ ਖਿਲਾਫ ਸਖਤ ਕਾਰਵਾਈ ਦਾ ਕਦਮ ਉਠਾਇਆ ਹੈ ਅਤੇ ਆਉਣ ਵਾਲੇ ਦਿਨਾਂ ‘ਚ ਕੁਝ ਹੋਰ ਵੀ ਗ੍ਰਿਫਤਾਰੀਆਂ ਹੋ ਸਕਦੀਆਂ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।