ਰੂਸ ਨੇ ਸਾਈਬਰ ਹਮਲੇ ਦੇ ਦੋਸ਼ਾਂ ਤੋਂ ਇਨਕਾਰ ਕੀਤਾ

Russia, Dismisses, Allegations, Cyber Attacks, Western, Spy Mania

ਵਾਸ਼ਿੰਗਟਨ, ਏਜੰਸੀ।

ਰੂਸ ਦਾ ਕਥਿਤ ਤੌਰ ‘ਤੇ ਵਿਸ਼ਵਵਿਆਪੀ ਸਾਈਬਰ ਹਮਲੇ ‘ਚ ਸ਼ਾਮਲ ਹੋਣ ਦਾ ਮਾਮਲਾ ਅਜੀਬ ਹੁੰਦਾ ਜਾ ਰਿਹਾ ਹੈ। ਹਾਲ ‘ਚ ਅਮਰੀਕਾ, ਬ੍ਰਿਟੇਨ, ਕੇਨੈਡਾ ਸਮੇਤ ਨੀਦਰਲੈਂਡ ਦੀ ਖੁਫੀਆ ਏਜੰਸੀ ਨੇ ਖੁਲਾਸਾ ਕੀਤਾ ਕਿ ਕਿਸ ਤਰ੍ਹਾਂ ਰੂਸੀ ਸਾਈਬਰ ਸਾਜਿਸ਼ ਦਾ ਪਰਦਾਫਾਸ਼ ਹੋਇਆ ਅਤੇ ਇਸ ਮਾਮਲੇ ‘ਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।

ਬੀਬੀਸੀ ਦੀ ਰਿਪੋਰਟ ਅਨੁਸਾਰ ਨੀਦਰਲੈਂਡ ਦੇ ਅਧਿਕਾਰੀਆਂ ਨੇ ਚਾਰ ਸ਼ੱਕੀਆਂ ਦੀ ਪਹਿਚਾਣ ਕੀਤੀ ਜਿਨ੍ਹਾਂ ਕੋਲ ਰਾਜ ਡਿਪਲੋਮੈਟ ਪਾਸਪੋਰਟ ਸੀ। ਡਿਪਲੋਮੈਟ ਪਾਸਪੋਰਟ ਰੱਖਦ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਨੀਦਰਲੈਂਡ ‘ਚ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਹੈ, ਮੇਜਬਾਨ ਦੇਸ਼ ‘ਚ ਡਿਪਲੋਮੈਟਾਂ ਖਿਲਾਫ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ ‘ਚ ਦੋ ਸੂਚਨਾ ਤਕਨਾਲੋਰੀ ਮਾਹਰ ਅਤੇ ਦੋ ਸਹਾਇਕ ਏਜੰਟ ਹਨ। ਦੂਜੇ ਪਾਸੇ ਰੂਸੀ ਵਿਦੇਸ਼ ਮੰਤਰਾਲਾ ਨੇ ਬ੍ਰਿਟੇਨ ਅਤੇ ਨੀਦਰਲੈਂਡ ਦੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਇਹ ਇੱਕ ਚੰਗੀ ਯੋਜਨਾਬੱਧ ਮੁਹਿੰਮ ਤਹਿਤ ਇਹ ਉਠਾਇਆ ਗਿਆ ਕਦਮ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।