ਸਾਡੇ ਨਾਲ ਸ਼ਾਮਲ

Follow us

15.3 C
Chandigarh
Thursday, January 22, 2026
More
    Home Breaking News Rajsthan News...

    Rajsthan News: ਸੇਵਾਦਾਰਾਂ ਨੇ ਜਾਨ ’ਤੇ ਖੇਡ ਕੇ ਬੁਝਾਈ ਫੈਕਟਰੀ ਨੂੰ ਲੱਗੀ ਅੱਗ

    Rajsthan News
    Rajsthan News: ਸੇਵਾਦਾਰਾਂ ਨੇ ਜਾਨ ’ਤੇ ਖੇਡ ਕੇ ਬੁਝਾਈ ਫੈਕਟਰੀ ਨੂੰ ਲੱਗੀ ਅੱਗ

    Rajsthan News: ਹਨੂੰਮਾਨਗੜ੍ਹ ਟਾਊਨ ਸਥਿਤ ਪਲਾਈਵੁੱਡ ਫੈਕਟਰੀ ’ਚ ਲੱਗੀ ਸੀ ਭਿਆਨਕ ਅੱਗ

    Rajsthan News: ਹਨੂੰਮਾਨਗੜ੍ਹ (ਸੱਚ ਕਹੂੰ ਨਿਊਜ਼)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਮਾਨਵਤਾ ਦੀ ਭਲਾਈ ਦੇ ਕਾਰਜ ਕਰਨ ’ਚ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਹਮੇਸ਼ਾ ਅੱਗੇ ਰਹਿੰਦੇ ਹਨ। ਅਜਿਹੀ ਹੀ ਉਦਾਹਰਨ ਪੇਸ਼ ਕੀਤੀ ਬਲਾਕ ਹਨੂੰਮਾਨਗੜ੍ਹ ਦੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ (Shah Satnam Ji Green S Welfare Committee) ਦੇ ਸੇਵਾਦਾਰਾਂ ਨੇ, ਜਿਨ੍ਹਾਂ ਨੇ ਆਪਣੀ ਜਾਨ ’ਤੇ ਖੇਡ ਫੈਕਟਰੀ ’ਚ ਲੱਗੀ ਭਿਆਨਕ ਅੱਗ ਬੁਝਾਉਣ ’ਚ ਮੱਦਦ ਕੀਤੀ। ਹਨੂੰਮਾਨਗੜ੍ਹ ਟਾਊਨ ’ਚ ਬਾਈਪਾਸ ਰੋਡ ’ਤੇ ਸਥਿਤ ਇੱਕ ਪਲਾਈਵੁੱਡ ਫੈਕਟਰੀ ’ਚ ਐਤਵਾਰ ਦੇਰ ਸ਼ਾਮ ਨੂੰ ਅਣਪਛਾਤੇ ਕਾਰਨਾਂ ਨਾਲ ਅੱਗ ਲੱਗ ਗਈ। ਅੱਗ ਐਨੀ ਭਿਆਨਕ ਸੀ ਕਿ ਆਸਮਾਨ ’ਚ ਧੂੰਏਂ ਦਾ ਗੁਬਾਰ ਛਾ ਗਿਆ।

    Read Also : ‘ਆਨਲਾਈਨ ਗੁਰੂਕੁਲ’ ਰਾਹੀਂ ਲੱਖਾਂ ਲੋਕਾਂ ਨੇ ਲਿਆ ਨਸ਼ੇ ਤੇ ਬੁਰਾਈਆਂ ਛੱਡਣ ਦਾ ਪ੍ਰਣ

    Rajsthan News: ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਅੱਗ ਬੁਝਾਊ ਕਰਮਚਾਰੀਆਂ ਨਾਲ ਮਿਲ ਕੇ ਬੜੀ ਮੁਸ਼ਕੱਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਅੱਗ ਐਨੀ ਭਿਆਨਕ ਸੀ ਕਿ ਛੇ ਫਾਇਰ ਬ੍ਰਿਗੇਡ ਗੱਡੀਆਂ ਨੂੰ ਮੌਕੇ ’ਤੇ ਬੁਲਾਉਣਾ ਪਿਆ। ਜਾਣਕਾਰੀ ਅਨੁਸਾਰ ਐਤਵਾਰ ਦੇਰ ਸ਼ਾਮ ਨੂੰ ਅੱਗ ਬੁਝਾਊ ਦਫਤਰ ’ਚ ਟੈਲੀਫੋਨ ਜ਼ਰੀਏ ਸੂਚਨਾ ਮਿਲੀ ਕਿ ਹਨੂੰਮਾਨਗੜ੍ਹ ਟਾਊਨ ’ਚ ਬਾਈਪਾਸ ਰੋਡ ਸਥਿਤ ਇੱਕ ਪਲਾਈਵੁੱਡ ਫੈਕਟਰੀ ’ਚ ਅੱਗ ਲੱਗ ਗਈ ਹੈ।

    Shah Satnam Ji Green S Welfare Committee

    ਇਸ ਨਾਲ ਫੈਕਟਰੀ ’ਚ ਰੱਖੀ ਪਲਾਈ ਅਤੇ ਹੋਰ ਸਮਾਨ ਸੜ ਰਿਹਾ ਹੈ। ਸੂਚਨਾ ਮਿਲਣ ’ਤੇ ਇੱਕ ਤੋਂ ਬਾਅਦ ਇੱਕ ਕੁੱਲ ਛੇ ਅੱਗ ਬੁਝਾਉਣ ਵਾਲੀਆਂ ਗੱਡੀਆਂ ਨੂੰ ਮੌਕੇ ’ਤੇ ਬੁਲਾਇਆ ਗਿਆ ਪਰ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਸੂਚਨਾ ਮਿਲਣ ’ਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਗੌਰਵ ਛਾਬੜਾ ਇੰਸਾਂ, ਸੰਦੀਪ ਜਿੰਦਲ ਇੰਸਾਂ, ਸਤਨਾਮ ਇੰਸਾਂ, ਸੋਨੂੰ ਸਿੰਘ ਇੰਸਾਂ, ਇੰਦਰਸੈਨ ਇੰਸਾਂ, ਹਰੀਸ਼ ਇੰਸਾਂ, ਗੁਰੀ ਇੰਸਾਂ, ਸਾਹਿਲ ਇੰਸਾਂ, ਅਮਨ ਇੰਸਾਂ, ਨਰਿੰਦਰ ਇੰਸਾਂ, ਅਰਜੁਨ ਇੰਸਾਂ ਮੌਕੇ ’ਤੇ ਪਹੁੰਚੇ ਅਤੇ ਅੱਗ ਬੁਝਾਉਣ ਵਾਲੇ ਕਰਮਚਾਰੀਆਂ ਦੀ ਮੱਦਦ ਕਰਕੇ ਤੁਰੰਤ ਅੱਗ ’ਤੇ ਕਾਬੂ ਪਾਉਣ ਦੇ ਯਤਨਾਂ ’ਚ ਜੁਟ ਗਏ। ਰਾਤ ਕਰੀਬ ਨੌਂ ਵਜੇ ਦੋ ਘੰਟਿਆਂ ਦੀ ਕੜੀ ਮੁਸ਼ਕੱਤ ਤੋਂ ਬਾਅਦ ਸੇਵਾਦਾਰਾਂ ਨੇ ਅੱਗ ਬੁਝਾਊ ਕਮੇਟੀਆਂ ਦੀ ਮੱਦਦ ਨਾਲ ਪਾਣੀ ਦੀਆਂ ਬੁਛਾੜਾਂ ਪਾ ਕੇ ਅੱਗ ਬੁਝਾਉਣ ’ਚ ਸਫਲਤਾ ਹਾਸਲ ਕੀਤੀ।

    ਅੱਗ ਬੁਝਾਉਣ ’ਤੇ ਸਾਰਿਆਂ ਨੇ ਰਾਹਤ ਦਾ ਸਾਹ ਲਿਆ। ਜੇਕਰ ਸਮੇਂ ’ਤੇ ਅੱਗ ’ਤੇ ਕਾਬੂ ਨਾ ਪਾਇਆ ਜਾਂਦਾ ਤਾਂ ਇਸ ਤੋਂ ਜ਼ਿਆਦਾ ਨੁਕਸਾਨ ਹੋ ਸਕਦਾ ਸੀ। ਅੱਗ ਲੱਗਣ ਨਾਲ ਫੈਕਟਰੀ ’ਚ ਰੱਖੀ ਪਲਾਈ ਅਤੇ ਹੋਰ ਸਮਾਨ ਸੜ ਗਿਆ। ਉੱਧਰ ਮੌਕੇ ‘ਤੇ ਇਕੱਠੇ ਹੋਏ ਸ਼ਹਿਰ ਵਾਸੀਆਂ ਨੇ ਜਾਨ ’ਤੇ ਖੇਡ ਕੇ ਅੱਗ ਬੁਝਾਉਣ ’ਚ ਸਹਿਯੋਗ ਕਰਨ ਵਾਲੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ (Shah Satnam Ji Green S Welfare Committee) ਦੇ ਸੇਵਾਦਾਰਾਂ ਦੇ ਜਜ਼ਬੇ ਨੂੰ ਸਲਾਮ ਕਰਦਿਆਂ ਅਜਿਹੀ ਸਿੱਖਿਆਂ ਦੇਣ ਵਾਲੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਤਹਿੀ ਦਿਲੋਂ ਧੰਨਵਾਦ ਕੀਤਾ। ਅੱਗ ਬੁਝਾਉਣ ’ਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਪਵਿੱਤਰ ਨਾਅਰਾ ਲਾ ਕੇ ਆਪਣੇ-ਆਪਣੇ ਘਰਾਂ ਨੂੰ ਰਵਾਨਾ ਹੋਏ।