ਸਾਹਿਲ ਇੰਸਾਂ ਤੇ ਅੰਸ਼ਦੀਪ ਨੇ ਪਾਸ ਕੀਤੀ ਜੇਈਈ ਐਡਵਾਂਸਡ ਪ੍ਰੀਖਿਆ | Shah Satnam ji Boys School
- ਹੋਣਹਾਰ ਵਿਦਿਆਰਥੀਆਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ ਸਫਲਤਾ ਦਾ ਸਿਹਰਾ
Shah Satnam ji Boys School : ਸਰਸਾ (ਸੱਚ ਕਹੂੰ ਨਿਊਜ਼) ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈਆਈਟੀ) ਮਦਰਾਸ ਨੇ ਐਤਵਾਰ ਨੂੰ ਸਾਂਝੀ ਦਾਖਲਾ ਪ੍ਰੀਖਿਆ ਜੇਈਈ ਐਡਵਾਂਸ 2024 ਦਾ ਨਤੀਜਾ ਜਾਰੀ ਕੀਤਾ। ਇਸ ਪ੍ਰੀਖਿਆ ਵਿੱਚ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ ਦੋ ਹੋਣਹਾਰ ਵਿਦਿਆਰਥੀਆਂ ਨੇ ਚੰਗੇ ਰੈਂਕ ਨਾਲ ਪ੍ਰੀਖਿਆ ਪਾਸ ਕੀਤੀ ਹੈ। ਇਨ੍ਹਾਂ ਵਿੱਚੋਂ ਸਾਹਿਲ ਇੰਸਾਂ ਨੇ ਜੇਈਈ ਐਡਵਾਂਸ ਵਿੱਚ 6730 ਰੈਂਕ ਹਾਸਲ ਕੀਤਾ ਹੈ। ਜਦੋਂ ਕਿ ਅੰਸ਼ਦੀਪ ਨੇ 12167 ਰੈਂਕ ਲੈ ਕੇ ਸਫਲਤਾ ਹਾਸਲ ਕੀਤੀ ਹੈ।
Shah Satnam ji Boy’s School
ਦੋਵੇਂ ਵਿਦਿਆਰਥੀ ਇਮਤਿਹਾਨ ਪਾਸ ਕਰਨ ਤੋਂ ਬਾਅਦ ਆਈਆਈਟੀ ਵਿੱਚ ਦਾਖ਼ਲੇ ਲਈ ਯੋਗ ਹਨ। ਦੋਵਾਂ ਵਿਦਿਆਰਥੀਆਂ ਦੀ ਸਫ਼ਲਤਾ ’ਤੇ ਮਾਪਿਆਂ ਨੂੰ ਵਧਾਈਆਂ ਦੇਣ ਦਾ ਤਾਂਤਾ ਲੱਗ ਗਿਆ ਸਾਹਿਲ ਇੰਸਾਂ ‘ਸੱਚ ਕਹੂੰ’ ਦੇ ਸੰਪਾਦਕ ਡਾ. ਪਵਨ ਕੁਮਾਰ ਇੰਸਾਂ ਦੇ ਸਪੁੱਤਰ ਹਨ ਦੱਸ ਦੇਈਏ ਕਿ ਸਾਹਿਲ ਇੰਸਾਂ ਨੇ 10ਵੀਂ ਜਮਾਤ ’ਚ ਜ਼ਿਲ੍ਹੇ ’ਚੋਂ ਟਾਪ ਕੀਤਾ ਸੀ ਅਤੇ 12ਵੀਂ ਜਮਾਤ ਦੀ ਪ੍ਰੀਖਿਆ ਵੀ ਚੰਗੇ ਅੰਕਾਂ ਨਾਲ ਪਾਸ ਕੀਤੀ ਸੀ। ਸਾਹਿਲ ਇੰਸਾਂ ਅਤੇ ਅੰਸ਼ਦੀਪ ਨੇ ਆਪਣੀ ਸਫਲਤਾ ਦਾ ਸਾਰਾ ਸਿਹਰਾ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਸ਼ੀਰਵਾਦ ਅਤੇ ਉਹਨਾਂ ਵੱਲੋਂ ਦੱਸੇ ਗਏ ਸਟੱਡੀ ਟਿਪਸ ਨੂੰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਪੂਜਨੀਕ ਗੁਰੂ ਜੀ ਦੇ ਦੱਸੇ ਟਿਪਸ ’ਤੇ ਚੱਲ ਕੇ ਇਸ ਮੁਕਾਮ ’ਤੇ ਪਹੁੰਚੇ ਹਨ। (Shah Satnam ji Boys School)
8 ਤੋਂ 10 ਘੰਟੇ ਪੜ੍ਹਾਈ ਕਰਕੇ ਮਿਲੀ ਸਫਲਤਾ
ਜੇਈਈ ਐਡਵਾਂਸ ਪ੍ਰੀਖਿਆ ਵਿੱਚ ਦੇਸ਼ ਭਰ ਵਿੱਚ 6730ਵਾਂ ਰੈਂਕ ਹਾਸਲ ਕਰਨ ਵਾਲੇ ਸਾਹਿਲ ਇੰਸਾਂ ਨੇ ਕਿਹਾ ਕਿ ਉਸ ਦੀ ਇਸ ਕਾਮਯਾਬੀ ਪਿੱਛੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਅਸ਼ੀਰਵਾਦ ਅਤੇ ਪ੍ਰੀਖਿਆ ਸਬੰਧੀ ਉਨ੍ਹਾਂ ਵੱਲੋਂ ਦਿੱਤੇ ਗਏ ਟਿਪਸ ਹਨ। ਜੇਈਈ ਐਡਵਾਂਸ ਲਈ ਯੋਗਤਾ ਪੂਰੀ ਕਰਨ ਲਈ, ਉਸ ਨੇ ਕੋਚਿੰਗ ਅਤੇ ਨਿਯਮਤ ਮੈਡੀਟੇਸ਼ਨ ਦੁਆਰਾ ਫੋਕਸ ਕੀਤਾ। ਮੋਬਾਇਲ ਅਤੇ ਸੋਸ਼ਲ ਮੀਡੀਆ ਤੋਂ ਦੂਰ ਰਹੇ। ਰੋਜ਼ਾਨਾ 8 ਤੋਂ 10 ਘੰਟੇ ਪੜ੍ਹਾਈ ਕੀਤੀ। ਸਾਹਿਲ ਇੰਸਾਂ ਨੇ ਦੱਸਿਆ ਕਿ ਉਸ ਦਾ ਉਦੇਸ਼ ਇੰਜੀਨੀਅਰਿੰਗ ਵਿੱਚ ਨਵੀਂ ਖੋਜ ਕਰਕੇ ਪੂਜਨੀਕ ਗੁਰੂ ਜੀ, ਆਪਣੇ ਮਾਤਾ-ਪਿਤਾ ਅਤੇ ਸਰਸਾ ਦਾ ਨਾਂਅ ਰੌਸ਼ਨ ਕਰਨਾ ਹੈ।
Also Read : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਦਲਿਤ ਵਿਦਿਆਰਥੀਆਂ ਦੇ ਅਧਿਕਾਰ ਪੂਰੀ ਤਰ੍ਹਾਂ ਸੁਰੱਖਿਅਤ : ਚੀਮਾ