ਸੈਰੇਨਾ-ਆਂਦ੍ਰੇਸਕੂ ਦਰਮਿਆਨ ਹੋਵੇਗਾ ਖ਼ਿਤਾਬੀ ਮੁਕਾਬਲਾਸੈਰੇਨਾ 24 ਗ੍ਰੈਂਡ ਸਲੇਮ ਖ਼ਿਤਾਬ ਦੇ ਰਿਕਾਰਡ ਤੋਂ ਇੱਕ ਕਦਮ ਦੂਰ

Serena-Andrescum, Serena, 24 Grand Slam, Record

6 ਵਾਰ ਜਿੱਤ ਚੁੱਕੀ ਹੈ ਸੈਰੇਨਾ ਯੂਸ ਓਪਨ ਦਾ ਖਿਤਾਬ | Grand Slam Tournament

  • ਪਹਿਲਾਂ ਗ੍ਰੈਂਡਸਲੇਮ ਜਿੱਤਣ ਉੱਤਰੇਗੀ ਕੈਨੇਡਾ ਖਿਡਾਰੀ ਆਂਦ੍ਰੇਸਕੂ

ਨਿਊਯਾਰਕ (ਏਜੰਸੀ)। 23 ਵਾਰ ਦੀ ਗ੍ਰੈਂਡ ਸਲੇਮ ਜੇਤੂ ਅਮਰੀਕਾ ਦੀ ਸੇਰੇਨਾ ਵਿਲੀਅਮਸ ਤੇ 15ਵੀਂ ਰੈਕਿੰਗ ਕੈਨੇਡਾ ਦੀ ਬਿਆਂਕਾ ਆਂਦ੍ਰੇਸਕੂ ਸੈਮੀਫਾਈਨਲ ਦੇ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਸਾਲ ਦੇ ਆਖਰੀ ਗ੍ਰੈਂਡ ਸਲੇਮ ਯੂਐਸ ਓਪਨ ਦੇ ਫਾਈਨਲ ‘ਚ ਪਹੁੰਚ ਗਈਆਂ ਵਿਸ਼ਵ ਰੈਕਿੰਗ ‘ਚ  ਅੱਠਵੇਂ ਸਥਾਨ ‘ਤੇ ਮੌਜੂਦਾ ਸੇਰੇਨਾ ਨੇ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਪੰਜਵੀਂ ਰੈਕਿੰਗ ਯੂਕਰੇਨ ਦੀ ਏਲੀਨਾ ਸਿਵਤੋਲੀਨਾ ਨੂੰ ਇੱਕ ਤਰਫਾ ਅੰਦਾਜ ‘ਚ ਸਿੱਥੇ ਸੈਟਾਂ ‘ਚ 6-3, 6-1 ਨਾਲ ਹਰਾਕੇ ਆਪਣਾ  ਸ਼੍ਰੇਸ਼ਠਤਾ ਸਾਬਤ ਕੀਤੀ ਤੇ 10ਵੀਂ ਵਾਰ ਯੂਐਸ ਓਪਨ ਦੇ ਫਾਈਨਲ ‘ਚ ਥਾ ਬਣਾਉਣ ‘ਚ ਕਾਮਯਾਬ ਰਹੀ ਸੇਰੇਨਾ ਨੇ ਸਿਵਤੋਲੀਨਾ ਨੂੰ ਸਿਰਫ ਇੱਕ ਘੰਟੇ 10 ਮਿੰਟ ‘ਚ ਹੀ ਹਰਾ ਦਿੱਤਾ ਸੇਰੇਨਾ ਆਪਣੇ ਕਰੀਅਰ ਦੇ 24ਵੇਂ ਗ੍ਰੈਂਡ ਸਲੇਮ ਤੋਂ ਹੁਣ ਸਿਰਫ ਇੱਕ ਕਦਮ ਦੂਰ ਰਹਿ ਗਈ ਹੈ। (Grand Slam Tournament)

ਇਹ ਵੀ ਪੜ੍ਹੋ : ਅੱਤਵਾਦੀ ਪੰਨੂ ‘ਤੇ ਐਨਆਈਏ ਦਾ ਵੱਡਾ ਐਕਸ਼ਨ

ਸੈਰੇਨਾ ਖਿਲਾਫ ਮੁਕਾਬਲੇ ‘ਚ ਸਿਵਤੋਲੀਨਾ ਕਿਤੇ ਵੀ ਨਹੀਂ ਟਿਕ ਸਕੀ ਵਿਮਬਲਡਨ ਉਪਜੇਤੂ ਸੈਰੇਨਾ ਨੇ ਮੈਚ ‘ਚ 34 ਜੇਤੂ ਰਹੀ ਜਦੋਂ ਕਿ ਸਿਵਤੋਲੀਨਾ ਨੇ 11 ਮੈਚ ਜਿੱਤੇ ਛੇ ਵਾਰ ਦੀ ਚੈਂਪੀਅਨ ਸੇਰੇਨਾ ਨੇ ਛੇ ਤੇ ਸਿਵਤੋਲੀਨਾ ਨੇ ਪੰਜ ਐਸ ਲਾਏ ਸੈਰੇਨਾ ਨੇ ਮੁਕਾਬਲੇ ‘ਚ 20 ਲਗਾਤਾਰ ਗਲਤੀਆਂ ਕੀਤੀਆਂ ਸਿਵਤੋਲੀਨਾ ਨੇ 11 ਲਗਾਤਾਰ ਗਲਤੀਆਂ ਕੀਤੀਆਂ 37 ਸਾਲਾਂ ਸੇਰੇਨਾ ਹੁਣ ਆਸਟਰੇਲੀਆ ਦੀ ਮਾਰਗਰੇਟ ਕੋਰਟ ਦੇ 24 ਗ੍ਰੈਂਡ ਸਲੇਮ ਖਿਤਾਬਾਂ ਦੇ ਰਿਕਾਰਡਾਂ ਦੀ ਬਰਾਬਰੀ ਕਰਨ ਤੋਂ ਸਿਰਫ ਇੱਕ ਕਦਮ ਦੂਰ ਰਹਿ ਗਈ ਹੈ ਮਹਿਲਾ ਵਰਗ ਦੇ ਇੱਕ ਹੋਰ ਸੈਮੀਫਾਈਨਲ ਮੁਕਾਬਲੇ ‘ਚ ਕੈਨੇਡਾ ਦੀ ਬਿਆਂਕਾ ਆਂਦ੍ਰੇਸਕੂ ਨੇ 12ਵੀਂ ਰੈਕਿੰਗ ਸਵਿਟਜਰਲੈਂਡ ਦੀ ਬੇਲਿੰਡਾ ਬੇਸਿੰਚ ਨੂੰ ਸਖਤ ਮੁਕਾਬਲੇ ‘ਚ 7-6, 7-5 ਨਾਲ ਹਰਾਕੇ ਪਹਿਲੀ ਵਾਰ ਯੂਐਸ ਓਪਨ ਦੇ ਫਾਈਨਲ ‘ਚ ਪ੍ਰਵੇਸ ਕੀਤਾ। (Grand Slam Tournament)

ਆਂਦ੍ਰੇਸਕੂ ਤੇ ਬੇਂਸਿਚ ਦਰਮਿਆਨ ਮੁਕਾਬਲਾ ਬੇਹੱਦ ਸਖਤ ਰਿਹਾ ਪਰ ਅਖੀਰ ‘ਚ ਆਂਦ੍ਰੇਸਕੂ ਨੇ ਆਪਣੇ ਵਿਰੋਧੀ ਨੂੰ ਮਾਤ ਦਿੱਤੀ ਆਂਦ੍ਰੇਸਕੁ ਦਾ ਫਾਈਨਲ ‘ਚ ਹੁਣ ਪਹਿਲਾ ਨੰਬਰ ਇੱਕ ਤੇ 23 ਵਾਰ ਦੀ ਗ੍ਰੈਂਡ ਸਲੇਮ ਜੇਤੂ ਸੇਰੇਨਾ ਨਾਲ ਖਿਤਾਬੀ ਮੁਕਾਬਲਾ ਹੋਵੇਗਾ ਇੱਕ ਪਾਸੇ ਜਿੱਥੇ ਸੇਰੇਨਾ ਦੀਆਂ ਨਜ਼ਰਾਂ ਆਪਣੇ 24ਵੇਂ ਗ੍ਰੈਂਡ ਸਲੇਮ ਹਾਸਲ ਕਰਨ ‘ਤੇ ਟਿਕੀ ਹੋਵੇਗੀ ਤਾਂ ਉਹੀ ਆਂਦ੍ਰੇਸਕੁ ਵੱਡਾ ਉਲਟਫੇਰ ਕਰਕੇ ਆਪਣੇ ਕਰੀਅਰ ਦਾ ਪਹਿਲਾ ਗ੍ਰੈਂਡ ਸਲੇਮ ਖਿਤਾਬ ਜਿੱਤਣਾ ਚਾਹੇਗੀ ਸੇਰੇਨਾ ਨੇ ਯੁਐਸ ਓਪਨ ਦਾ ਖਿਤਾਬ ਛੇ ਵਾਰ ਜਿੱਤਿਆ ਹੈ ਉਨ੍ਹਾਂ ਨੇ ਆਖਰੀ ਵਾਰ ਇਹ ਖਿਤਾਬ 2014 ‘ ਚ ਜਿੱਤਿਆ ਸੀ ਸੇਰੇਨਾ ਦਾ ਆਖਰੀ ਗ੍ਰੈਂਡ ਸਲੇਮ ਖਿਤਾਬ 2017 ‘ਚ ਆਸਟਰੇਲੀਆ ਓਪਨ ਸੀ। (Grand Slam Tournament)