ਸ੍ਰੀਗੁਰੂਸਰ ਮੋਡੀਆ ਸਕੂਲ ਦਾ ਨਿਖਿਲ ਇੰਡੀਆ  ਅੰਡਰ-18 ਫੁੱਟਬਾਲ ਟੀਮ ਲਈ ਚੁਣਿਆ

Selected , Nigal, India, Under-18, Football Team , Srigurusar, Moda School

64 ਸਾਲ ਬਾਅਦ ਪੂਰੇ ਰਾਜਸਥਾਨ ਦੇ ਤਿੰਨ ਖਿਡਾਰੀਆਂ ਨੂੰ ਮਿਲੀ ਟੀਮ ‘ਚ ਜਗ੍ਹਾ

ਸੱਚ ਕਹੂੰ ਨਿਊਜ਼/ਗੋਲੂਵਾਲਾ। ਆਗਾਮੀ 15 ਨਵੰਬਰ ਤੋਂ ਇੰਡੋਨੇਸ਼ੀਆ ‘ਚ ਹੋਣ ਵਾਲੀਆਂ 47ਵੇਂ ਅੰਡਰ-18 ਫੁੱਟਬਾਲ ਏਸ਼ੀਅਨ ਸਕੂਲ ਗੇਮਜ਼ ਲਈ ਸ੍ਰੀ ਗੰਗਾਨਗਰ ਜ਼ਿਲ੍ਹੇ ਦੇ ਪਿੰਡ ਸ੍ਰੀਗੁਰੂਸਰ ਮੋਡੀਆ ਦੇ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਤੋਂ ਨਿਖਿਲ ਸ਼ਰਮਾ ਦੀ ਚੋਣ ਹੋਈ ਹੈ ਪੂਰੇ ਭਾਰਤ ‘ਚੋਂ ਕੁੱਲ 30 ਖਿਡਾਰੀਆਂ ਨੂੰ ਇੰਡੀਆ ਕੈਂਪ ‘ਚ ਜਗ੍ਹਾ ਮਿਲੀ ਸੀ ਜਿਸ ‘ਚੋਂ 20 ਖਿਡਾਰੀਆਂ ਦੀ ਚੋਣ ਇਸ ਚੈਂਪੀਅਨਸ਼ਿਪ ਲਈ ਕੀਤੀ ਗਈ ਹੈ ਰਾਜਸਥਾਨ ਸਟੇਟ ਦੇ ਸਕੂਲ ਫੁੱਟਬਾਲ ਲਈ ਇਹ ਇਤਿਹਾਸਕ ਪਲ ਹੈ।

ਜਦੋਂ 64 ਸਾਲਾਂ ‘ਚ ਪਹਿਲੀ ਵਾਰ ਪੂਰੇ ਰਾਜਸਥਾਨ ‘ਚੋਂ ਤਿੰਨ ਖਿਡਾਰੀਆਂ ਦੀ ਭਾਰਤੀ ਟੀਮ ‘ਚ ਚੋਣ ਹੋਈ ਹੈ, ਜਿਸ ‘ਚ ਪੇਂਡੂ ਇਲਾਕੇ ‘ਚ ਸਥਿਤ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸ੍ਰੀ ਗੁਰੂਸਰ ਮੋਡੀਆ ਜ਼ਿਲ੍ਹਾ ਸ੍ਰੀ ਗੰਗਾਨਗਰ ਦੇ ਪ੍ਰਤਿਭਾਵਾਨ ਖਿਡਾਰੀ ਨਿਖਿਲ ਸ਼ਰਮਾ ਦੀ ਚੋਣ ਹੋਣੀ ਸਕੂਲ ਲਈ ਇੱਕ ਬਹੁਤ ਵੱਡੀ ਉਪਲੱਬਧੀ ਹੈ    ਇਸ ਤੋਂ ਪਹਿਲਾਂ ਨਿਖਿਲ ਦੀ ਚੋਣ ਰਾਜਸਥਾਨ ਟੀਮ ‘ਚ ਬਿਹਤਰੀਨ ਪ੍ਰਦਰਸ਼ਨ ਦੇ ਦਮ ‘ਤੇ ਇੰਡੀਆ ਕੈਂਪ ਲਈ ਸ਼ਿਖਰਲੇ 30 ਖਿਡਰੀਆਂ ‘ਚ ਹੋਈ ਸੀ ਖਿਡਾਰੀ ਦੇ ਇੰਡੀਆ ਟੀਮ ‘ਚ ਚੋਣ ਬਾਰੇ ਜਾਣਕਾਰੀ ਮਿਲਣ ‘ਤੇ ਸਕੂਲ ਖੇਡ ਵਿਭਾਗ ਸਕੱਤਰ ਚਰਨਜੀਤ ਸਿੰਘ, ਪ੍ਰਿੰਸੀਪਲ ਨਰੋਤਮ ਦਾਸ ਅਤੇ ਇੰਚਾਰਜ ਰੂਪ ਸਿੰਘ ਨੇ ਨਿਖਿਲ ਸ਼ਰਮਾ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਆਗਾਮੀ ਚੈਂਪੀਅਨਸ਼ਿਪ ‘ਚ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।

ਹਰ ਦਿਨ 6 ਘੰਟੇ ਅਭਿਆਸ ਕਰਨ ਵਾਲੇ ਨਿਖਿਲ ਨੇ ਦੱਸਿਆ ਕਿ ਉਨ੍ਹਾਂ ਦੇ ਕੋਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਉਸਨੂੰ ਜਿੱਥੇ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ‘ਚ 2015 ‘ਚ ਦਾਖਲਾ ਲੈਣ ਤੋਂ ਬਾਅਦ ਫੁੱਟਬਾਲ ਲਈ ਜ਼ਰੂਰੀ ਸਕਿੱਲ ‘ਤੇ ਲਗਾਤਾਰ ਅਭਿਆਸ ਕਰਵਾਇਆ ਉੱਥੇ ਫਿਜੀਕਲ ਫਿੱਟਨਸ ਲਈ ਸਖ਼ਤ ਮਿਹਨਤ ਅਤੇ ਡਾਈਟ ‘ਤੇ ਖਾਸ ਧਿਆਨ ਦਿੱਤਾ ਜਿਨ੍ਹਾਂ ਦੀ ਬਦੌਲਤ ਉਸ ਦਾ ਆਤਮਵਿਸ਼ਵਾਸ ਹੋਰ ਜ਼ਿਆਦਾ ਮਜ਼ਬੂਤ ਹੋਇਆ   ਨਿਖਿਲ ਸ਼ਰਮਾ ਨੇ ਇਸ ਇਤਿਹਾਸਕ ਉਪਲੱਬਧੀ ਦਾ ਪੂਰਾ ਸਿਹਰਾ ਆਪਣੇ ਪਾਪਾ ਕੋਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।