ਸਾਧ-ਸੰਗਤ ਦੋ ਘੰਟੇ ਸ਼ਾਮ 7 ਵਜੇ ਤੋਂ ਲੈ ਕੇ 9 ਵਜੇ ਤੱਕ ਮੋਬਾਇਲ ਤੋਂ ਹਟ ਕੇ ਪਰਿਵਾਰ ਨੂੰ ਦੇ ਰਹੀ ਹੈ ਸਮਾਂ
- ਪੂਜਨੀਕ ਗੁਰੂ ਜੀ ਨੇ ਸਮਾਜ ਸੁਧਾਰ ਲਈ ਕਈ ਸੱਦੇ ਦਿੱਤੇ
ਸਰਸਾ। ਸੱਚੇ ਦਾਤਾ ਰਹਿਬਰ ਮੁਰਸ਼ਿਦ-ਏ-ਕਾਮਿਲ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਦਾ ਹਰ ਪਲ ਮਾਨਵਤਾ ਦੀ ਭਲਾਈ ਦੇ ਨਾਂਅ ਰਹਿੰਦਾ ਹੈ। (SEED Campaign) ਇਸ ਵਾਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਚਾਲ੍ਹੀ ਦਿਨਾਂ ਲਈ ਬਰਨਾਵਾ ਦਰਬਾਰ ਪਧਾਰੇ ਤਾਂ ਆਪ ਜੀ ਨੇ ਦੇਸ਼ ਅੰਦਰ ਨਸ਼ੇ ਦੀ ਗੰਦਗੀ ਦੇ ਢੇਰਾਂ ਦੇ ਢੇਰ ਵੇਖੇ ਸ਼ਹਿਰ-ਸ਼ਹਿਰ, ਪਿੰਡ-ਪਿੰਡ, ਗਲੀ-ਗਲੀ ਨਸ਼ਾ ਸਰਕਾਰਾਂ ਬੇਵੱਸ,
ਨਸ਼ੱਈਆਂ ਦੇ ਪਰਿਵਾਰ ਦੁਖੀ, ਨਸ਼ੇ ਲਈ ਚੋਰ, ਠੱਗ ਬਣੇ ਨਸ਼ੱਈਆਂ ਦੇ ਟੋਲਿਆਂ ਸਾਹਮਣੇ ਸਮਾਜ ਲਾਚਾਰ ਸੀ ਕੋਈ ਚਾਚਾ, ਤਾਇਆ, ਮਾਮਾ, ਫੁੁੱਫੜ, ਮਾਸੜ, ਨਸ਼ੇੜੀ ਦੀ ਬਾਂਹ ਨਹੀਂ ਫੜ ਰਿਹਾ ਸੀ ਸੋਚ ਇਹੋ ਕਿ ਲੈ ਕੇ ਕਿੱਥੇ ਜਾਈਏ ਨਸ਼ਾ ਛਡਾਊ ਕੇਂਦਰ ਜਾ ਕੇ ਵੀ ਇਸ ਨੇ ਨਸ਼ਾ ਛੱਡਣਾ ਜਾਂ ਨਹੀਂ, ਕੋਈ ਪਤਾ ਨਹੀਂ ਸਿਹਤਮੰਦ ਅਤੇ ਭਲਵਾਨਾਂ ਵਾਲੇ ਸੂਬੇ ਦੇਸ਼ ’ਚ ਨਸ਼ਿਆਂ ਦੇ ਗੁਲਾਮ, ਬਿਮਾਰ, ਤੜਫ ਰਹੇ ਨਸ਼ੇੜੀਆਂ ’ਤੇ ਦਇਆ ਕਰਦਿਆਂ ਵਤਨ ਦੇ ਸੱਚੇ ਖੈਰ-ਖਵਾਹ ਪੂਜਨੀਕ ਗੁਰੂ ਜੀ ਨੇ ਨਸ਼ਿਆਂ ਖਿਲਾਫ਼ ਡੈੱਪਥ ਮੁਹਿੰਮ ਦਾ ਅਗਾਜ਼ ਕੀਤਾ।
ਦੋ ਘੰਟੇ ਸ਼ਾਮ 7 ਵਜੇ ਤੋਂ ਲੈ ਕੇ 9 ਵਜੇ ਤੱਕ ਮੋਬਾਇਲ ਤੋਂ ਹਟ ਕੇ ਪਰਿਵਾਰ ਨੂੰ ਦੇਣ ਦਾ ਲਿਆ ਵਾਅਦਾ SEED CAMPAIGN
146. ਰੋਜ਼ਾਨਾ ਦੋ ਘੰਟੇ 7 ਤੋਂ 9 ਵਜੇ ਤੱਕ ਮੋਬਾਇਲ ਤੋਂ ਦੂਰ ਰਹਾਂਗੇ। (SEED CAMPAIGN) Digital Fasting ।
ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਆਧੁਨਿਕਤਾ ਦੀ ਇਸ ਦੌੜ ’ਚ ਤੇ ਮੋਬਾਇਲ ਯੁੱਗ ’ਚ ਹਰ ਕੋਈ ਆਪਣੇ ਹੱਥ ’ਚ ਮੋਬਾਇਲ ਫੜ ਕੇ ਉਲਝਿਆ ਫਿਰਦਾ ਹੈ ਅਜਿਹੇ ’ਚ ਵਿਅਕਤੀ ਆਪਣੇ ਪਰਿਵਾਰ ਨੂੰ ਪਿੱਛੇ ਛੱਡ ਦਿੰਦਾ ਹੈ ਇੰਨਾ ਹੀ ਨਹੀਂ ਮੋਬਾਇਲ ਦਾ ਸਰੀਰ ’ਤੇ ਵੀ ਬਹੁਤ ਮਾੜਾ ਅਸਰ ਹੋ ਰਿਹਾ ਹੈ।
ਪੂਜਨੀਕ ਗੁਰੂ ਜੀ ਨੇ ਆਨਲਾਈਨ ਗੁਰੂਕੁਲ ਤਹਿਤ ਸਾਧ-ਸੰਗਤ ਤੋਂ ਵਾਅਦਾ ਲਿਆ ਕਿ ਸ਼ਾਮ 7 ਵਜੇ ਤੋਂ ਲੈ ਕੇ 9 ਵਜੇ ਤੱਕ ਦਾ ਸਮਾਂ ਪਰਿਵਾਰ ਨੂੰ ਦਿਓ ਤੇ ਮੋਬਾਇਲ ਦੀ ਵਰਤੋਂ ਨਾ ਕਰੋ ਇਸ ਪ੍ਰਯੋਗ ਨਾਲ ਲਾਜ਼ਮੀ ਹੀ ਬਹੁਤ ਬਦਲਾਅ ਆਉਣ ਵਾਲਾ ਹੈ ਅਤੇ ਭਾਰਤੀ ਸੱਭਿਆਚਾਰ ’ਚ ਜੋ ਪਰਿਵਾਰ ਦੀ ਇੱਕ ਕੜੀ ਹੈ ਬਹੁਤ ਮਜ਼ਬੂਤ ਹੋਵੇਗੀ।