ਸੰਗਤਾਂ ਦੀ ਸੁੁਰੱਖਿਆ ਲਈ ਸੀਸੀਟੀਵੀ ਕੈਮਰਿਆਂ ਤੇ ਡਰੋਨ ਕੈਮਰਿਆਂ ਨਾਲ ਹਰ ਸਮੇਂ ਪੈਣੀ ਨਜ਼ਰ ਰੱਖੀ ਜਾਵੇਗੀ :ਡਾ. ਰਵਜੋਤ ਗਰੇਵਾਲ

Sri Fatehgarh Sahib
ਜਿਲ੍ਹਾ ਪੁੁਲਿਸ ਮੁੁਖੀ ਡਾਕਟਰ ਰਵਜੋਤ ਗਰੇਵਾਲ ਮੀਟਿੰਗ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ। ਤਸਵੀਰ : ਅਨਿਲ ਲੁਟਾਵਾ

(ਅਨਿਲ ਲੁਟਾਵਾ) ਸ੍ਰੀ ਫ਼ਤਹਿਗੜ੍ਹ ਸਾਹਿਬ। Sri Fatehgarh Sahib ਦਸਮ ਪਿਤਾ ਸ਼੍ਰੀ ਗੁੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦਿਆਂ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁੁਜਰੀ ਜੀ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ 26 ਤੋਂ 28 ਦਸੰਬਰ ਤੱਕ ਸ਼ਹੀਦੀ ਸਭਾ ਦੇ ਮੌਕੇ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਮੱਥਾ ਟੇਕਣ ਲਈ ਸ੍ਰੀ ਫ਼ਤਹਿਗੜ੍ਹ ਸਾਹਿਬ ਆਉਂਦੇ ਹਨ, ਇਸ ਲਈ ਜ਼ਿਲ੍ਹਾ ਪੁਲਿਸ ਮੁੱਖੀ ਡਾ. ਰਵਜੋਤ ਗਰੇਵਾਲ ਸਮੂਹ ਪੁਲਿਸ ਅਧਿਕਾਰੀਆਂ ਸਮੇਤ ਅੱਜ ਗੁਰੂਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਚ ਨਤਮਸਤਕ ਹੋਏ ਅਤੇ ਬਾਦ ਵਿਚ ਸਮੂਹ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ।

ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਭੈੜੇ ਅੰਸਰਾਂ ਖਿਲਾਫ ਕਾਰਵਾਈ ਕਰਨ ਲਈ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਅਤੇ ਵੱਖ-ਵੱਖ ਪੁੁਲਿਸ ਪਾਰਟੀਆਂ ਸਿਵਲ ਵਰਦੀ ਵਿੱਚ ਭੈੜੇ ਅੰਸਰਾਂ ਤੇ ਪੈਣੀ ਨਜ਼ਰ ਰੱਖਣਗੀਆਂ। ਇਸ ਤੋਂ ਇਲਾਵਾ ਡਰੋਨ ਕੈਮਰਿਆਂ ਰਾਹੀਂ ਵੀ ਭੈੜੇ ਅੰਸਰਾਂ ਤੇ ਪੈਣੀ ਨਜ਼ਰ ਰੱਖੀ ਜਾਵੇਗੀ। ਸ਼ਹਿਰ ਨੂੰ ਵੱਖ-ਵੱਖ ਸੈਕਟਰਾਂ ਵਿੱਚ ਵੰਡ ਕੇ ਵੱਖ-ਵੱਖ ਥਾਵਾਂ ’ਤੇ ਪਾਰਕਿੰਗ ਸਥਾਨ ਬਣਾਏ ਗਏ ਹਨ। ਲਗਭਗ 4 ਹਜ਼ਾਰ ਪੁੁਲਿਸ ਮੁੁਲਾਜ਼ਮ ਇਸ ਦੌਰਾਨ ਦਿਨ-ਰਾਤ ਡਿਊਟੀ ਕਰਨਗੇ ਅਤੇ ਸੰਗਤਾਂ ਦੀ ਸਹਾਇਤਾ ਲਈ ਵੱਖ ਵੱਖ ਥਾਵਾਂ ਤੇ ਆਰਜ਼ੀ ਤੌਰ ’ਤੇ ਸੁੁਵਿਧਾ ਕੇਂਦਰ ਬਣਾਏ ਗਏ ਹਨ ਜਿੱਥੇ ਹਰੇਕ ਵਿਅਕਤੀ ਪੁੁਲਿਸ ਦੀ ਮੱਦਦ ਲੈ ਸਕਦਾ ਹੈ।

ਇਹ ਵੀ ਪਡ਼੍ਹੋ : Winter Health Tips : ਠੰਢ ’ਚ ਇਸ ਤਰ੍ਹਾਂ ਕਰੋ ਨੰਨ੍ਹੇ-ਮੁੰਨਿਆ ਦੀ ਦੇਖਭਾਲ

Sri Fatehgarh Sahib
ਜਿਲ੍ਹਾ ਪੁੁਲਿਸ ਮੁੁਖੀ ਡਾਕਟਰ ਰਵਜੋਤ ਗਰੇਵਾਲ ਮੀਟਿੰਗ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ। ਤਸਵੀਰ : ਅਨਿਲ ਲੁਟਾਵਾ

ਸੰਗਤਾਂ ਨੂੰ ਪਾਰਕਿੰਗ ਸਥਾਨਾਂ ਤੋਂ ਸ੍ਰੀ ਗੁੁਰਦੁੁਆਰਾ ਸਾਹਿਬ ਤੱਕ ਪਹੁੰਚਾਉਣ ਲਈ ਲਗਭਗ 75 ਮਿੰਨੀ ਬੱਸਾਂ ਅਤੇ 40 ਈ ਰਿਕਸ਼ਾ ਚਲਾਏ ਜਾਣਗੇ ਜੋ ਕਿ ਬਿਲਕੁੁਲ ਮੁੁਫਤ ਸੇਵਾ ਕਰਨਗੇ। ਇਹ ਮਿੰਨੀ ਬੱਸਾਂ ਅਤੇ ਈ ਰਿਕਸ਼ਾ ਸੰਗਤਾਂ ਨੂੰ ਪਾਰਕਿੰਗ ਸਥਾਨ ਤੋਂ ਗੁੁਰਦੁੁਆਰਾ ਸਾਹਿਬ ਤੱਕ ਮੁੁਫਤ ਵਿੱਚ ਪਹੁੰਚਾਉਣਗੇ। 24 ਘੰਟੇ ਪੁੁਲਿਸ ਦੀਆਂ ਵੱਖ-ਵੱਖ ਪਾਰਟੀਆਂ ਗਸ਼ਤ ਕਰਦੀਆਂ ਰਹਿਣਗੀਆਂ ਤਾਂ ਜੋ ਸੰਗਤਾਂ ਦੀ ਮੱਦਦ ਕੀਤੀ ਜਾ ਸਕੇ। ਲੋਕਾਂ ਦੀ ਸੁੁਰੱਖਿਆ ਨੂੰ ਲੈ ਕੇ ਸ਼ਹਿਰ ਨੂੰ 5 ਸੈਕਟਰਾਂ ਵਿੱਚ ਵੰਡਿਆ ਗਿਆ ਹੈ ਜਿੱਥੇ ਐਸਪੀ ਅਤੇ ਡੀਐਸਪੀ ਦੀ ਅਗਵਾਈ ਵਿੱਚ ਪੁੁਲਿਸ ਦੀਆਂ ਟੀਮਾਂ ਨਿਗਰਾਨੀ ਕਰਨਗੀਆਂ। ਟਰੈਫਿਕ ਨੂੰ ਕੰਟਰੋਲ ਕਰਨ ਲਈ ਵੱਖ-ਵੱਖ ਸੜਕਾਂ ਨੂੰ ਵਣਵੇ ਕੀਤਾ ਗਿਆ ਹੈ ਅਤੇ ਸ਼ਹਿਰ ਦੇ ਬਾਹਰ ਵਾਲੇ ਬਾਈਪਾਸ ਅਤੇ ਬਾਹਰ ਵਾਲੀਆਂ ਸੜਕਾਂ ਤੇ ਜਾਮ ਨਾ ਲੱਗੇ ਇਸ ਲਈ ਉੱਥੇ ਸਪੈਸ਼ਲ ਪੁੁਲਿਸ ਦਸਤੇ ਡਿਊਟੀ ’ਤੇ ਤੈਨਾਤ ਰਹਿਣਗੇ। (Sri Fatehgarh Sahib)

ਇਸ ਵਾਰ ਕਿਸੇ ਨੂੰ ਵੀ ਕੋਈ ਪਾਸ ਵੀ ਨਹੀਂ ਜਾਰੀ ਕੀਤਾ ਜਾਵੇਗਾ। ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਪੂਰੀ ਸ਼ਰਧਾ ਅਤੇ ਭਾਵਨਾ ਨਾਲ ਸ੍ਰੀ ਗੁੁਰਦੁੁਆਰਾ ਸਾਹਿਬ ਪਹੁੰਚ ਕੇ ਨਤਮਸਤਕ ਹੋਣ। ਪੁੁਲਿਸ ਸੰਗਤਾਂ ਦੀ ਸੇਵਾ ਵਿੱਚ ਹਰ ਸਮੇਂ ਹਾਜ਼ਰ ਰਹੇਗੀ। ਇਸ ਮੌਕੇ ਐਸ. ਪੀ. ਡੀ. ਰਾਕੇਸ਼ ਯਾਦਵ, ਐਸ. ਪੀ. ਐੱਚ. ਰਮਿੰਦਰ ਸਿੰਘ, ਐਸ. ਪੀ. ਚੰਦ ਸਿੰਘ, ਡੀਐਸਪੀ ਰਾਜ ਕੁਮਾਰ, ਡੀਐਸਪੀ ਰਮਿੰਦਰ ਸਿੰਘ ਕਾਹਲੋ, ਡੀਐਸਪੀ ਗੁਰਪ੍ਰਤਾਪ ਸਿੰਘ, ਇੰਸਪੈਕਟਰ ਅਮਰਬੀਰ ਸਿੰਘ, ਰੀਡਰ ਵਿਨੋਦ ਕੁਮਾਰ ਅਤੇ ਹੋਰ ਵੀ ਹਾਜਰ ਸਨ।