ਦੂਜਾ ਟੈਸਟ ਡਰਾਅ, ਭਾਰਤ ਦਾ ਲੜੀ ’ਤੇ ਕਬਜ਼ਾ

IND vs WI Test Series

ਮੀਂਹ ਕਾਰਨ ਨਹੀਂ ਹੋਇਆ ਪੰਜਵੇਂ ਦਿਨ ਦਾ ਮੈਚ

  • ਭਾਰਤ ਨੇ ਵੈਸਟਇੰਡੀਜ਼ ਤੋਂ ਲਗਾਤਾਰ 6ਵੀਂ ਟੈਸਟ ਲੜੀ ਜਿੱਤੀ
  • ਮੁਹੰਮਦ ਸਿਰਾਜ ਬਣੇ ਪਲੇਅਰ ਆਫ ਦਾ ਮੈਚ

ਪੋਰਟ ਆਫ ਸਪੇਨ (ਏਜੰਸੀ)। ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਟੈਸਟ ਲੜੀ ਦਾ ਦੂਜਾ ਟੈਸਟ ਪੋਰਟ ਆਫ ਸਪੇਨ ’ਚ ਖੇਡਿਆ ਗਿਆ। ਜਿੱਥੇ ਕਿ ਪੰਜਵੇਂ ਦਿਨ ਦਾ ਮੁਕਾਬਲਾ ਮੀਂਹ ਕਾਰਨ ਰੱਦ ਹੋ ਗਿਆ, ਪੰਜਵੇਂ ਦਿਨ ਇੱਕ ਵੀ ਗੇਂਦ ਨਹੀਂ ਸੁੱਟੀ ਜਾ ਸਕੀ ਜਿਸਦੇ ਚੱਲਦੇ ਹੋਏ ਅੰਪਾਇਰਾਂ ਵੱਲੋਂ ਦੂਜਾ ਟੈਸਟ ਡਰਾਅ ਐਲਾਨ ਕਰ ਦਿੱਤਾ ਗਿਆ। ਚੌਥੇ ਦਿਨ ਵੈਸਟਇੰਡੀਜ਼ ਨੇ ਆਪਣੀ ਪਾਰੀ ’ਚ ਭਾਰਤ ਤੋਂ ਮਿਲੇ 365 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 2 ਵਿਕਟਾਂ ਗੁਆ ਕੇ 76 ਦੌੜਾਂ ਬਣਾਇਆਂ ਸਨ ਅਤੇ ਆਖਿਰੀ ਦਿਨ ਵੈਸਟਇੰਡੀਜ਼ ਨੂੰ ਜਿੱਤ ਲਈ 289 ਦੌੜਾਂ ਦੀ ਜ਼ਰੂਰਤ ਸੀ ਅਤੇ ਉਸ ਦੀਆਂ 8 ਵਿਕਟਾਂ ਬਾਕੀ ਸਨ ਪਰ ਪੰਜਵੇ ਦਿਨ ਦਾ ਮੁਕਾਬਲਾ ਹੀ ਨਹੀਂ ਸ਼ੁਰੂ ਹੋ ਸਕਿਆ।

ਇਹ ਵੀ ਪੜ੍ਹੋ : ਮਦਾਨ ਹਸਪਤਾਲ ’ਚੋਂ ਚੋਰੀ ਕਰਨ ਵਾਲਾ ਨਿਕਲਿਆ ਹਸਪਤਾਲ ਦੇ ਮੈਡੀਕਲ ਸਟੋਰ ਦਾ ਮਾਲਕ

ਜਿਸ ਕਾਰਨ ਇਹ ਮੈਚ ਨੂੰ ਰੱਦ ਕਰਨਾ ਪਿਆ। ਇਹ ਮੈਚ ਰੱਦ ਹੋਣ ਕਾਰਨ ਭਾਰਤ ਦੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ ਕਿਉਂਕਿ ਭਾਰਤ ਵੈਸਟਇੰਡੀਜ਼ ਦਾ ਸੁਪੜਾ ਸਾਫ ਨਹੀਂ ਕਰ ਸਕਿਆ। ਫਿਰ ਵੀ ਭਾਰਤ ਨੇ ਇਹ ਟੈਸਟ ਲੜੀ 1-0 ਨਾਲ ਆਪਣੇ ਨਾਂਅ ਕਰ ਲਈ ਹੈ। ਇਸ ਤੋਂ ਪਹਿਲਾਂ ਭਾਰਤ ਨੇ ਪਹਿਲਾ ਟੈਸਟ ਵੈਸਟਇੰਡੀਜ਼ ਤੋਂ ਪਾਰੀ ਅਤੇ 141 ਦੌੜਾਂ ਦੇ ਫਰਕ ਨਾਲ ਜਿੱਤਿਆ ਸੀ। ਇਹ ਲੜੀ ਜਿੱਤਦੇ ਹੀ ਭਾਰਤ ਨੇ ਵਿੰਡੀਜ਼ ਤੋਂ ਲਗਾਤਾਰ 9ਵੀਂ ਟੈਸਟ ਲੜੀ ਜਿੱਤ ਲਈ ਹੈ। ਹੁਣ ਇਹ ਲੜੀ ਤੋਂ ਬਾਅਦ ਭਾਰਤ ਵਿੰਡੀਜ਼ ਖਿਲਾਫ਼ 27 ਜੁਲਾਈ ਤੋਂ ਇੱਕਰੋਜਾ ਦੀ ਲੜੀ ਖੇਡੇਗਾ, ਜਿਸ ਵਿੱਚ 3 ਇੱਕਰੋਜਾ ਮੈਚ ਖੇਡੇ ਜਾਣਗੇ।

ਭਾਰਤ ਦਾ ਕਾਰਨਾਮਾ | IND vs WI Test Series

ਵਿੰਡੀਜ਼ ਖਿਲਾਫ ਉਸ ਦੀ ਧਰਤੀ ’ਤੇ ਭਾਰਤ ਦੀ ਇਹ ਲਗਾਤਾਰ 9ਵੀਂ ਟੈਸਟ ਲੜੀ ਜਿੱਤ ਹੈ, ਵਿੰਡੀਜ ਨੇ ਭਾਰਤ ਨੂੰ ਆਖਿਰੀ ਵਾਰ 2002 ’ਚ ਆਪਣੀ ਧਰਤੀ ’ਤੇ ਹਰਾਇਆ ਸੀ, ਉਸ ਤੋਂ ਬਾਅਦ ਭਾਰਤ ਦਾ ਪੂਰੀ ਤਰ੍ਹਾਂ ਇਸ ’ਤੇ ਦਬਦਬਾ ਰਿਹਾ, ਵੇਖਿਆ ਜਾਵੇ ਤਾਂ ਵਿੰਡੀਜ਼ ਟੀਮ ਆਪਣੇ ਘਰ ’ਚ 21 ਸਾਲਾਂ ਤੋਂ ਭਾਰਤ ਨੂੰ ਇੱਕ ਵਾਰ ਵੀ ਟੈਸਟ ’ਚ ਜਿੱਤ ਹਾਸਲ ਨਹੀਂ ਕਰ ਸਕੀ ਹੈ।