ਸੋਮਵਾਰ ਨੂੰ ਖੁੱਲ੍ਹਣਗੇ 9 ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਲਈ ਸਕੂਲ

Haryana News

ਵੈਕਸੀਨ ਨਾ ਲੱਗੀ ਹੋਣ ਵਾਲੇ ਅਧਿਆਪਕ ਫਿਕਰਾਂ ’ਚ

(ਕੁਲਵੰਤ ਕੋਟਲੀ) ਮੋਹਾਲੀ। ਕੋਰੋਨਾ ਕਾਲ ਦੇ ਚਲਦਿਆਂ ਵਿਦਿਆਰਥੀਆਂ ਤੋਂ ਸੱਖਣੇ ਹੋਏ ਸਕੂਲਾਂ ਵਿੱਚ ਹੁਣ ਸੋਮਵਾਰ ਨੂੰ ਮੁੜ ਘੰਟੀ ਖੜਕੇਗੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 26 ਜੁਲਾਈ ਤੋਂ 10ਵੀਂ, 11ਵੀਂ ਅਤੇ 12 ਵੀਂ ਸ੍ਰੇਣੀ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹਣ ਦੇ ਫੈਸਲੇ ਤੋਂ ਬਾਅਦ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੂਲ ਖੋਲ੍ਹਣ ਸਬੰਧੀ ਤਿਆਰੀਆਂ ਮੁਕੰਮਲ ਕਰ ਲਈ ਗਈਆਂ ਹਨ।

ਕਈ ਮਹੀਨਿਆਂ ਤੋਂ ਸਕੂਲਾਂ ਦੇ ਬੰਦ ਪਏ ਕਮਰਿਆਂ ਦੀਆਂ ਸਫਾਈਆਂ ਤੇ ਝਾੜ ਝੜਾਈ ਦਾ ਕੰਮ ਜ਼ੋਰਾਂ ’ਤੇ ਚੱਲ ਰਹੇ ਹਨ। ਮੁੱਖ ਮੰਤਰੀ ਦੇ ਫੈਸਲੇ ਤੋਂ ਬਾਅਦ ਵਿਦਿਆਰਥੀਆਂ ਨੂੰ ਆਨ-ਲਾਈਨ ਪੜ੍ਹਾਈ ਕਰਵਾ ਰਹੇ ਅਧਿਆਪਕਾਂ ਤੇ ਵਿਦਿਆਰਥੀਆਂ ’ਚ ਕਾਫੀ ਉਤਸਾਹ ਦਾ ਮਾਹੌਲ ਬਣਿਆ ਹੋਇਆ ਹੈ। ਗ੍ਰਹਿ ਮੰਤਰਾਲੇ ਵੱਲੋਂ ਕੋਰੋਨਾ ਦੇ ਚਲਦਿਆਂ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਨੂੰ ਸਕੂਲਾਂ ਵਿੱਚ ਲਾਗੂ ਕਰਨ ਲਈ ਕਿਹਾ ਗਿਆ ਹੈ। ਗ੍ਰਹਿ ਮੰਤਰਾਲੇ ਦੀਆਂ ਹਿਦਾਇਤਾਂ ਮੁਤਾਬਕ ਉਹ ਅਧਿਆਪਕ ਹੀ ਸਕੂਲ ਜਾ ਸਕਣਗੇ ਜਿਨ੍ਹਾਂ ਦੇ ਕੋਰੋਨਾ ਵੈਕਸੀਨ ਲੱਗੀ ਹੋਈ ਹੈ। ਇਸ ਨੂੰ ਲੈ ਕੇ ਅਧਿਆਪਕ ਵੀ ਚਿੰਤਾ ਵਿੱਚ ਦਿਖਾਈ ਦੇ ਰਹੇ ਹਨ ਜਿਨ੍ਹਾਂ ਅਧਿਆਪਕਾਂ ਨੂੰ ਕੋਰੋਨਾ ਹੋਏ ਨੂੰ ਤਿੰਨ ਮਹੀਨੇ ਨਹੀਂ ਹੋਏ, ਸਰਕਾਰ ਦੇ ਨਿਯਮਾਂ ਮੁਤਾਬਕ ਉਨ੍ਹਾਂ ਦੇ ਵੈਕਸੀਨ ਨਹੀਂ ਲਗ ਸਕਦੀ। ਹੁਣ ਉਹ ਅਧਿਆਪਕ ਇਸ ਨੂੰ ਲੈ ਕੇ ਚਿੰਤਤ ਹਨ ਕਿ ਇਸ ਸਬੰਧੀ ਕੀ ਕੀਤਾ ਜਾਵੇ।

ਜ਼ਿਕਰਯੋਗ ਹੈ ਕਿ ਪੰਜਾਬ ਭਰ ਵਿੱਚ 1730 ਹਾਈ, 1917 ਸੀਨੀਅਰ ਸੈਕੰਡਰੀ ਸਕੂਲ ਹਨ। ਤਿੰਨਾਂ ਜਮਾਤਾਂ ਨੂੰ ਮਿਲਾ ਕੇ ਕੁੱਲ 6 ਲੱਖ 70 ਹਜਾਰ ਦੇ ਕਰੀਬ ਵਿਦਿਆਰਥੀਆਂ ਨੂੰ ਸਕੂਲ ਆਉਣ ਦਾ ਸੱਦਾ ਹੈ। ਸਿੱਖਿਆ ਵਿਭਾਗ ਵੱਲੋਂ ਸਕੂਲਾਂ ’ਚ ਸਫਾਈ ਤੇ ਲੋੜੀਂਦੀਆਂ ਚੀਜਾਂ ਪੂਰਾ ਕਰਨ ਲਈ ਮੁਹਿੰਮ ਜੋਰਾਂ ’ਤੇ ਹੈ। ਹਰੇਕ ਕਲਾਸ ’ਚ ਤੈਅ ਸਮਰੱਥਾ ਦੇ ਅਨੁਸਾਰ ਹੀ ਵਿਦਿਆਰਥੀ ਬੈਠ ਸਕਣਗੇ, ਬੋਰਡ ਦੀਆਂ ਜਮਾਤਾਂ ਹੋਣ ਕਰਕੇ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੀ ਪੜ੍ਹਾਈ ਲਈ ਯੋਗ ਪ੍ਰਣਾਲੀ ਨੂੰ ਅਪਣਾ ਕੇ ਅਤੇ ਕੋਵਿਡ-19 ਦੇ ਪ੍ਰੋਟੋਕੋਲ ਨੂੰ ਪੂਰੀ ਤਰ੍ਹਾਂ ਅਪਣਾ ਕੇ ਹੀ ਜਮਾਤਾਂ ’ਚ ਜਾਣ ਦੀ ਆਗਿਆ ਦਿੱਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ