ਅਕਤੂਬਰ ਮਹੀਨੇ ਵਿੱਚ ਛੁੱਟੀਆਂ ਹੀ ਛੁੱਟੀਆਂ, ਦੇਖੋ ਪੂਰੀ ਲਿਸਟ…

Holiday

School Holidays in October 2023 : ਅਕਤੂਬਰ ਮਹੀਨਾ ਤਿਉਹਾਰਾਂ ਦਾ ਮਹੀਨਾ ਹੈ। ਇਸੇ ਕਾਰਨ ਬੱਚਿਆ ਦੀ ਮੌਜ ਦਾ ਮੌਕਾ ਆ ਗਿਆ ਹੈ। ਕਿਉਂਕਿ ਤਿਉਹਾਰਾਂ ਦੇ ਮੌਕੇ ’ਤੇ ਸਕੂਲਾਂ ਦੀਆਂ ਛੁੱਟੀਆਂ ਰਹਿੰਦੀਆਂ ਹਨ। ਇਸ ਦੇ ਨਾਲ ਹੀ ਹੋਰ ਸੰਸਥਾਵਾਂ ਵੀ ਬੰਦ ਰਹਿਣਗੀਆਂ। ਹਾਲਾਂਕਿ ਛੁੱਟੀਆਂ ਦਾ ਐਲਾਨ ਕਈ ਵਾਰ ਸੂਬਿਆਂ ਵੱਲੋਂ ਵੱਖ ਵੱਖ ਸਮੇਂ ’ਤੇ ਹੁੰਦਾ ਹੈ। ਬੱਚੇ ਛੁੱਟੀਆਂ (Holiday) ਦੀ ਉਡੀਕ ਬੜੀ ਬੇਸਬਰੀ ਨਾਲ ਕਰਦੇ ਹਨ। ਅਜਿਹੇ ’ਚ ਆਓ ਜਾਣਦੇ ਹਾਂ ਕਿ ਅਕਤੂਬਰ ਮਹੀਨੇ ’ਚ ਕਿੰਨੇ ਦਿਨ ਸਕੂਲ ਬੰਦ ਰਹਿਣਗੇ।

ਅਕਤੂਬਰ ’ਚ ਐਨੇ ਦਿਨ ਬੰਦ ਰਹਿਣਗੇ ਸਕੂਲ | Holiday

  • ਸੱਤ ਅਕਤੂਬਰ : ਸ਼ਨਿੱਚਰਵਾਰ – ਆਮ ਤੌਰ ’ਤੇ ਸਕੂਲ ਸ਼ਨਿੱਚਰਵਾਰ ਤੇ ਐਤਵਾਰ ਨੂੰ ਬੰਦ ਰਹਿੰਦੇ ਹਨ।
  • ਅੱਠ ਅਕਤੂਬਰ : ਐਤਵਾਰ ਐਤਵਾਰ ਨੂੰ ਸਕੂਲ ਦੀ ਛੁੱਟੀ ਰਹਿੰਦੀ ਹੈ।
  • 14 ਅਕਤੂਬਰ : ਸ਼ਨਿੱਚਰਵਾਰ – ਜ਼ਿਆਦਾਤਰ ਸੂਬਿਆਂ ’ਚ ਸ਼ਨਿੱਚਰਵਾਰ ਨੂੰ ਸਕੂਲ ਬੰਦ ਰਹਿੰਦੇ ਹਨ।
  • 15 ਅਕਤੂਬਰ : ਐਤਵਾਰ – ਐਤਵਾਰ ਨੂੰ ਸਕੂਲਾਂ ’ਚ ਛੁੱਟੀ ਰਹਿੰਦੀ ਹੈ।
  • 19 ਅਕਤੂਬਰ ਤੋਂ 24 ਅਕਤੂਬਰ ਮਹਾਂ ਪੰਚਮੀ, ਦਸ਼ਹਿਰਾ, ਵਿਜੈ ਦਸ਼ਮੀ।
  • 28 ਅਕਤੂਬਰ : ਮਹਾਂਰਿਸ਼ੀ ਵਾਲਮਿਕੀ ਜਯੰਤੀ ’ਤੇ ਛੁੱਟੀ ਰਹੇਗੀ।
  • 29 ਅਕਤੂਬਰ : ਐਤਵਾਰ – ਐਤਵਾਰ ਨੂੰ ਸਕੂਲਾਂ ’ਚ ਛੁੱਟੀ ਰਹਿੰਦੀ ਹੈ।

ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਸਮੇਤ ਕਈ ਸੂਬਿਆਂ ਦੇ ਸਕੂਲਾਂ ਦਾ ਸਮਾਂ ਬਦਲਿਆ | Holiday

ਸਰਦੀ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ। ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਸਰਕਾਰੀ ਸਕੂਲਾਂ ’ਚ ਸਮੇਂ ਨੂੰ ਬਦਲ ਦਿੱਤਾ ਗਿਆ ਹੈ। ਉੱਤਰ ਪ੍ਰਦੇਸ਼ ’ਚ ਇੱਕ ਅਕਤੂਬਰ ਤੋਂ ਸਵੇਰੇ 9:00 ਤੋਂ ਦੁਪਹਿਰ 3:00 ਵਜੇ ਤੱਕ ਸਕੂਲਾਂ ਦਾ ਸਮਾਂ ਕਰ ਦਿੱਤਾ ਗਿਆ ਹੈ। ਸਕੂਲ ਖੁੱਲ੍ਹਣ ਤੋਂ ਬਾਅਦ ਪੰਦਰ੍ਹਾਂ ਮਿੰਟ ਪ੍ਰਾਰਥਨਾ ਤੇ ਯੋਗ ਅਭਿਆਸ ਹੋਵੇਗਾ ਉਸ ਤੋਂ ਬਅਦ ਦੁਪਹਿਰ ਦਾ ਖਾਣਾ ਗਰਮੀਆਂ ’ਚ ਸਵੇਰੇ 10:30 ਵਜੇ ਤੋਂ 11:00 ਵਜੇ ਤੱਕ ਤੇ ਸਰਦੀਆਂ ’ਚ ਦੁਪਹਿਰ 12:00 ਵਜੇ ਤੋਂ 12:30 ਵਜੇ ਤੱਕ ਨਿਰਧਾਰਿਤ ਕੀਤਾ ਗਿਆ ਹੈ।

ਉੱਤਰ ਪ੍ਰਦੇਸ਼ ਬੋਰਡ 10ਵੀਂ ਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਦੀ ਤਿਆਰੀ ’ਚ ਜੁਟਿਆ ਬੋਰਡ

ਉੱਥੇ ਹੀ ਉੱਤਰ ਪ੍ਰਦੇਸ਼ ਬੋਰਡ 10-12ਵੀਂ ਦੀਆਂ ਪ੍ਰੀਖਿਆਵਾਂ ਫਰਵਰੀ ਮਾਰਚ ’ਚ ਹੋਣ ਵਾਲੀਆਂ ਹਨ। ਜਿਸ ਨੂੰ ਦੇਖਦੇ ਹੋਏ ਉੱਤਰ ਪ੍ਰਦੇਸ਼ ਬੋਰਡ ਤਿਆਰੀਆਂ ’ਚ ਜੁਟ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਜਲਦ ਹੀ ਪ੍ਰੀਖਿਆ ਕੇਂਦਰਾਂ ਦੀਆਂ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦੇਵੇਗਾ। ਇਸ ਤੋਂ ਬਾਅਦ ਫਾਈਨਲ ਪ੍ਰੀਖਿਆ ਕੇਂਦਰਾਂ ਦੀ ਲਿਸਟ ਜਾਰੀ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਬੋਰਡ ਵੱਲੋਂ ਟਾਈਮ ਟੇਬਲ ਅਕਤੂਬਰ ਤੇ ਨਵੰਬਰ ’ਚ ਜਾਰੀ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ’ਚ ਲਏ ਅਹਿਮ ਫ਼ੈਸਲੇ, ਨਵੇਂ ਏਜੀ ਦਾ ਨਾਂਅ ਆਇਆ ਸਾਹਮਣੇ