ਜਾਣੋਂ ਕਿਉਂ ਹਨ ED ਦੀ ਰਡਾਰ ’ਤੇ ਕਪਿਲ ਸ਼ਰਮਾ, ਰਣਬੀਰ ਕਪੂਰ, ਸਨੀ ਲਿਓਨੀ, ਬਾਲੀਵੁੱਡ ’ਚ ਕਿਉਂ ਹੋ ਰਿਹਾ ਹੰਗਾਮਾਂ

Bollywood News

Bollywood News : ਬਾਲੀਵੁੱਡ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਰਣਬੀਰ ਕਪੂਰ ਤੋਂ ਬਾਅਦ ਈਡੀ ਨੇ ਮਹਾਦੇਵ ਸੱਟੇਬਾਜੀ ਐਪ ਮਾਮਲੇ ’ਚ ਹੁਮਾ ਕੁਰੈਸੀ, ਸ਼ਰਧਾ ਕਪੂਰ, ਟੀਵੀ ਅਦਾਕਾਰਾ ਹਿਨਾ ਖਾਨ ਅਤੇ ਮਸ਼ਹੂਰ ਟੀਵੀ ਕਾਮੇਡੀਅਨ ਕਪਿਲ ਸ਼ਰਮਾ ਨੂੰ ਸੰਮਨ ਕੀਤਾ ਹੈ। ਦੱਸ ਦੇਈਏ ਕਿ ਰਣਬੀਰ ਨੂੰ 4 ਅਕਤੂਬਰ ਨੂੰ ਸੰਮਨ ਭੇਜ ਕੇ 6 ਅਕਤੂਬਰ ਨੂੰ ਛੱਤੀਸਗੜ੍ਹ ਦੇ ਰਾਏਪੁਰ ਸਥਿਤ ਈਡੀ ਦਫਤਰ ’ਚ ਪੇਸ਼ ਹੋਣ ਲਈ ਕਿਹਾ ਗਿਆ ਸੀ। ਪਰ ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਨੇ ਈਡੀ ਨੂੰ ਮੇਲ ਭੇਜ ਕੇ ਦੋ ਹਫਤਿਆਂ ਦਾ ਸਮਾਂ ਮੰਗਿਆ ਹੈ। ਉਨ੍ਹਾਂ ਨੇ ਇਸ ਪਿੱਛੇ ਨਿੱਜੀ ਪਰਿਵਾਰਕ ਕਾਰਨਾਂ ਅਤੇ ਪਹਿਲਾਂ ਦੀਆਂ ਵਚਨਬੱਧਤਾਵਾਂ ਦਾ ਹਵਾਲਾ ਦਿੱਤਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਮਾਮਲੇ ’ਚ ਸਿਰਫ ਰਣਬੀਰ ਕਪੂਰ, ਸ਼ਰਧਾ ਕਪੂਰ, ਹੁਮਾ ਕੁਰੈਸੀ, ਹਿਨਾ ਖਾਨ ਅਤੇ ਕਪਿਲ ਸ਼ਰਮਾ ਅਤੇ ਟੀਵੀ ਅਤੇ ਬਾਲੀਵੁੱਡ ਜਗਤ ਦੀਆਂ ਹੋਰ ਮਸ਼ਹੂਰ ਹਸਤੀਆਂ ਦੇ ਨਾਂਅ ਸ਼ਾਮਲ ਹਨ। (Bollywood News)

ਕੀ ਹੈ ਮਾਮਲਾ | Bollywood News

ਜ਼ਿਕਰਯੋਗ ਹੈ ਕਿ ਈਡੀ ਇਨ੍ਹਾਂ ਸਾਰੇ ਹਸਤੀਆਂ ਨੂੰ ਸੰਮਨ ਕਰ ਰਿਹਾ ਹੈ ਜੋ ਆਨਲਾਈਨ ਗੇਮਿੰਗ ਐਪ ਮਾਮਲੇ ਦੇ ਮੁਲਜ਼ਮ ਸੌਰਭ ਚੰਦਰਾਕਰ ਦੇ ਵਿਆਹ ’ਚ ਸ਼ਾਮਲ ਹੋਏ ਸਨ। ਜਾਣਕਾਰੀ ਮੁਤਾਬਕ ਸੌਰਭ ’ਤੇ ਹਵਾਲਾ ਰਾਹੀਂ ਸਿਤਾਰਿਆਂ ਨੂੰ ਪੈਸੇ ਦੇਣ ਦਾ ਦੋਸ਼ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਸਾਲ ਫਰਵਰੀ ’ਚ ਮਹਾਦੇਵ ਬੁੱਕ ਐਪ ਦੇ ਪ੍ਰਮੋਟਰ ਸੌਰਿਆ ਚੰਦਰਾਕਰ ਦੇ ਵਿਆਹ ’ਚ ਸ਼ਾਮਲ ਹੋਣ ਲਈ ਬਾਲੀਵੁੱਡ ਦੇ ਕਈ ਸਿਤਾਰੇ ਦੁਬਈ ਪਹੁੰਚੇ ਸਨ। ਜਾਣਕਾਰੀ ਮੁਤਾਬਕ ਇਸ ਵਿਆਹ ਸਮਾਰੋਹ ’ਤੇ 200 ਕਰੋੜ ਰੁਪਏ ਖਰਚ ਕੀਤੇ ਗਏ ਸਨ। (Bollywood News)

ਕਿਹੜੇ-ਕਿਹੜੇ ਹਨ ਸਿਤਾਰੇ | Bollywood News

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਸੂਚੀ ’ਚ ਸੰਨੀ ਲਿਓਨੀ, ਪਾਕਿਸਤਾਨੀ ਗਾਇਕ ਆਤਿਫ ਅਸਲਮ, ਰਾਹਤ ਫਤਿਹ ਅਲੀ ਖਾਨ, ਬਾਲੀਵੁੱਡ ਗਾਇਕਾ ਨੇਹਾ ਕੱਕੜ, ਮਿਊਜ਼ਿਕ ਕੰਪੋਜਰ ਵਿਸ਼ਾਲ ਡਡਲਾਨੀ ਦੇ ਨਾਂਅ ਵੀ ਸ਼ਾਮਲ ਹਨ। (Bollywood News)

ਇਹ ਵੀ ਪੜ੍ਹੋ : ਅਕਤੂਬਰ ਮਹੀਨੇ ਵਿੱਚ ਛੁੱਟੀਆਂ ਹੀ ਛੁੱਟੀਆਂ, ਦੇਖੋ ਪੂਰੀ ਲਿਸਟ…