World Cup ਤੋਂ ਪਹਿਲਾਂ ਟੀਮ ਇੰਡੀਆ ਨੂੰ ਵੱਡਾ ਝਟਕਾ

Shubman Gill

ਸ਼ੁਭਮਨ ਗਿੱਲ ਹੋ ਗਏ ਹਨ ਬਿਮਾਰ | Shubman Gill

  • ਡੇਂਗੂ ਰਿਪੋਰਟ ਆਈ ਪਾਜੀਟਿਵ | Shubman Gill
  • ਰੋਹਿਤ ਸ਼ਰਮਾ ਨਾਲ ਈਸ਼ਾਨ ਕਿਸ਼ਨ ਕਰ ਸਕਦੇ ਹਨ ਓਪਨਿੰਗ

ਚੈੱਨਈ, (ਏਜੰਸੀ)। ਵਿਸ਼ਵ ਕੱਪ 2023 ਦੀ ਸ਼ੁਰੂਆਤ ਕੱਲ੍ਹ ਹੋ ਗਈ ਹੈ। ਕੱਲ੍ਹ ਟੂਰਨਾਮੈਂਟ ਦਾ ਪਹਿਲਾ ਮੁਕਾਬਲਾ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਖੇ ਇੰਗਲੈਂਡ ਅਤੇ ਨਿਊਜੀਲੈਂਡ ਵਿਚਕਾਰ ਖੇਡਿਆ ਗਿਆ। ਵਿਸ਼ਵ ਕੱਪ ’ਚ ਟੀਮ ਇੰਡੀਆ ਦਾ ਪਹਿਲਾ ਮੈਚ 8 ਅਕਤੂਬਰ ਨੂੰ ਅਸਟਰੇਲੀਆ ਨਾਲ ਹੋਵੇਗਾ। ਜਿਹੜਾ ਮੈਚ ਚੈੱਨਈ ’ਚ ਖੇਡਿਆ ਜਾਵੇਗਾ। ਪਰ ਵਿਸ਼ਵ ਕੱਪ ’ਚ ਭਾਰਤ ਨੂੰ ਪਹਿਲੇ ਹੀ ਮੈਚ ਦੌਰਾਨ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਿਆ ਹੈ। (Shubman Gill)

ਇਹ ਵੀ ਪੜ੍ਹੋ : ਸੋਧ ਬਿੱਲ ਬਨਾਮ ਵਾਤਾਵਰਨ

ਜਿੱਥੇ ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਪਹਿਲੇ ਮੈਚ ਤੋਂ ਬਾਹਰ ਹੋ ਸਕਦੇ ਹਨ। ਸ਼ੁਭਮਨ ਗਿੱਲ ਨੂੰ ਡੇਂਗੂ ਹੋਇਆ ਹੈ ਇਸ ਕਾਰਨ ਉਨ੍ਹਾਂ ਦਾ ਅਸਟਰੇਲੀਆ ਖਿਲਾਫ ਹੋਣ ਵਾਲੇ ਮੈਚ ’ਚ ਖੇਡਣਾ ਮੁਸ਼ਕਲ ਮੰਨਿਆ ਜਾ ਰਿਹਾ ਹੈ। ਜੇਕਰ ਗਿੱਲ ਬਾਹਰ ਹੁੰਦੇ ਹਨ ਤਾਂ ਉਨ੍ਹਾਂ ਦੀ ਜਗ੍ਹਾ ਈਸ਼ਾਨ ਕਿਸ਼ਨ ਕਪਤਾਨ ਰੋਹਿਤ ਸ਼ਰਮਾ ਨਾਲ ਓਪਨਿੰਗ ਕਰਨ ਆ ਸਕਦੇ ਹਨ। ਹਾਸਲ ਹੋਏ ਵੇਰਵਿਆਂ ਮੁਤਾਬਿਕ ਸ਼ੁਭਮਨ ਗਿੱਲ ਨੇ ਕੱਲ੍ਹ ਅਭਿਆਸ ’ਚ ਵੀ ਹਿੱਸਾ ਨਹੀਂ ਲਿਆ। ਸ਼ੁਭਮਨ ਗਿੱਲ ਦਾ ਅੱਜ ਫੇਰ ਤੋਂ ਟੈਸਟ ਹੋਵੇਗਾ, ਉਸ ਤੋਂ ਬਾਅਦ ਹੀ ਉਨ੍ਹਾਂ ਦੇ ਮੈਚ ’ਚ ਖੇਡਣ ’ਤੇ ਫੈਸਲਾ ਲਿਆ ਜਾਵੇਗਾ। (Shubman Gill)

ਚੈੱਨਈ ਪਹੁੰਚਣ ਤੋਂ ਬਾਅਦ ਗਿੱਲ ਨੂੰ ਤੇਜ਼ ਬੁਖਾਰ | Shubman Gill

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਚੈੱਨਈ ਪਹੁੰਚਣ ਤੋਂ ਬਾਅਦ ਸ਼ੁਭਮਨ ਗਿੱਲ ਨੂੰ ਤੇਜ਼ ਬੁਖਾਰ ਹੋਇਆ ਹੈ। ਉਨ੍ਹਾਂ ਦੇ ਲਗਾਤਾਰ ਟੈਸਟ ਕੀਤੇ ਜਾ ਰਹੇ ਹਨ। ਸ਼ੁੱਕਰਵਾਰ ਨੂੰ ਉਨ੍ਹਾਂ ਦੇ ਹੋਰ ਵੀ ਟੈਸਟ ਹੋਣਗੇ ਅਤੇ ਸ਼ੁਰੂਆਤੀ ਮੈਚ ’ਚ ਉਨ੍ਹਾਂ ਦੇ ਖੇਡਣ ’ਤੇ ਵੀ ਫੈਸਲਾ ਕੀਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਹਲਾਤਾਂ ’ਚ ਉਹ ਮੈਚ ਨਹੀਂ ਖੇਡ ਸਕਣਗੇ।

ਭਾਰਤ ਦਾ ਪਹਿਲਾ ਮੈਚ ਅਸਟਰੇਲੀਆ ਨਾਲ | Shubman Gill

ਇਸ ਵਾਰ ਹੋ ਰਹੇ ਵਿਸ਼ਵ ਕੱਪ ਦੀ ਮੇਜ਼ਬਾਨੀ ਭਾਰਤ ਕਰ ਰਿਹਾ ਹੈ ਅਤੇ ਮੇਜ਼ਬਾਨ ਭਾਰਤ ਦਾ ਪਹਿਲਾ ਮੁਕਾਬਲਾ 8 ਅਕਤੂਬਰ ਨੂੰ ਅਸਟਰੇਲੀਆ ਨਾਲ ਖੇਡਿਆ ਜਾਵੇਗਾ। ਇਹ ਮੁਕਾਬਲਾ ਚੈੱਨਈ ’ਚ ਖੇਡਿਆ ਜਾਵੇਗਾ। ਭਾਰਤ ਭਾਰਤੀ ਸਮੇਂ ਮੁਤਾਬਿਕ ਦੁਪਹਿਰ 2 ਵਜੇ ਤੋਂ ਸ਼ੁਰੂ ਹੋਵੇਗਾ। ਟਾਸ ਦੁਪਹਿਰ 1:30 ਵਜੇ ਹੋਵੇਗਾ।

ਗਿੱਲ 2023 ’ਚ ਇੱਕਰੋਜਾ ’ਚ ਭਾਰਤ ਵੱਲੋਂ ਟਾਪ ਸਕੋਰਰ | Shubman Gill

ਸ਼ੁਭਮਨ ਗਿੱਲ ਇਸ ਵਾਰ ਸ਼ਾਨਦਾਰ ਫਾਰਮ ’ਚ ਹਨ। ਸ਼ੁਭਮਨ ਗਿੱਲ ਨੇ 2023 ’ਚ ਭਾਰਤ ਵੱਲੋਂ 20 ਮੈਚ ਖੇਡੇ ਹਨ ਅਤੇ 20 ਮੈਚਾਂ ’ਚ 72.35 ਦੀ ਔਸਤ ਅਤੇ 105.03 ਦੀ ਸਟ੍ਰਾਈਕ ਰੇਟ ਨਾਲ 1230 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਇੱਕਰੋਜਾ ਕ੍ਰਿਕੇਟ ’ਚ 6 ਸੈਂਕੜੇ ਲਾਏ ਹਨ, ਜਿਹੜੇ ਕਿ ਉਨ੍ਹਾਂ ਦੇ 6 ਸੈਂਕੜਿਆਂ ਵਿੱਚੋਂ 5 ਸੈਂਕੜੇ ਇਸ ਸਾਲ ਹੀ ਆਏ ਹਨ। (Shubman Gill)