ਗੈਸ ਲੀਕ ਹੋਣ ਕਾਰਨ ਸਕੂਲੀ ਬੱਚੇ ਤੇ ਅਧਿਆਪਕ ਹੋਏ ਬੇਹੋਸ਼

Gas Leakage

ਨੰਗਲ। ਲੁਧਿਆਣਾ ਤੇ ਕਪੂਰਥਲਾ ਤੋਂ ਬਾਅਦ ਹੁਣ ਨੰਗਲ ਵਿੱਚ ਗੈਸ ਲੀਕ (Gas Leakage) ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਸਕੂਲ ਦੇ ਨੇੜੇ ਗੈਸ ਲੀਕ ਹੋਣ ਦੀ ਘਟਨਾ ਵਾਪਰੀ ਹੈ। ਇਸ ਨਾਲ ਸਕੂਲ ਦੇ ਬੱਚੇ ਅਤੇ ਅਧਿਆਪਕ ਪ੍ਰਭਾਵਿਤ ਹੋਏ ਹਨ। ਸਕੂਲ ਦੇ ਨੇੜੇ ਇੱਕ ਇੰਡਸਟਰੀ ਵਿੱਚੋਂ ਗੈਸ ਲੀਕ ਹੋਣ ਦਾ ਖਦਸ਼ਾ ਜਾਹਰ ਕੀਤਾ ਗਿਆ ਹੈ। ਇਸ ਘਟਨਾ ਵਿੱਚ ਸਕੂਲ ਦੇ ਕਰੀਬ ਇੱਕ ਦਰਜ਼ਨ ਬੱਚੇ ਅਤੇ ਕਈ ਅਧਿਆਪਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਆਈ, ਜਿਸ ਮਗਰੋਂ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਨੇੜੇ ਫਿਰ ਧਮਾਕਾ, ਪੰਜ ਗ੍ਰਿਫ਼ਤਾਰ

ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉੱਥੇ ਹੀ ਇਸ ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਟਵੀਟ ਕੀਤਾ ਹੈ। ਟਵੀਟ ਵਿੱਚ ਹਰਜੋਤ ਸਿੰਘ ਬੈਸ ਨੇ ਕਿਹਾ ਕਿ ਨੰਗਲ ਗੈਸ ਲੀਕ ਹੋਣ ਦੀ ਖਬਰ ਮਿਲੀ ਹੈ। ਸਾਵਧਾਨੀ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹੇ ਦੀਆਂ ਸਾਰੀਆਂ ਐਂਬੂਲੈਂਸ ਨੂੰ ਘਟਨਾ ਵਾਲੀ ਜਗ੍ਹਾ ’ਤੇ ਭੇਜਿਆ ਜਾ ਰਿਹਾ ਹੈ। ਮੈਂ ਆਪਣੇ ਸਾਰੇ ਸ਼ਹਿਰ ਵਾਸੀਆਂ ਦੀ ਸਿਹਤ ਦੀ ਕਾਮਨਾ ਕਰਦਾ ਹਾਂ। ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਮੈਂ ਖੁਦ ਵੀ ਜਲਦ ਮੌਕੇ ’ਤੇ ਪਹੁੰਚ ਰਿਹਾ ਹਾਂ।

ਇਹ ਵੀ ਪੜ੍ਹੋ : ਪਾਕਿਸਤਾਨ ‘ਚ ਹੰਗਾਮਾ ਜਾਰੀ, ਇਮਰਾਨ ਖਾਨ 8 ਦਿਨਾਂ ਦੇ ਰਿਮਾਂਡ ‘ਤੇ