ਗਵਾਹਾਂ ਨੂੰ ਧਮਕਾਉਣ ਤੋਂ ਬਾਅਦ ਭੜਕਿਆ ਸੰਯੁਕਤ ਕਿਸਾਨ ਮੋਰਚਾ

ksian

ਕਿਸਾਨਾਂ 24 ਨੂੰ ਕਰਨਗੇ ਲਖੀਮਪੁਰ ਖੇੜੀ ਵੱਲ ਕੂਚ  (Samyukta Kisan Morcha)

  • ਪੰਜਾਬ, ਹਰਿਆਣਾ, ਰਾਜਸਥਾਨ ਅਤੇ ਚੰਡੀਗੜ੍ਹ ਦੇ ਕਿਸਾਨ ਆਗੂ ਅੰਬਾਲਾ ਤੋਂ ਰਵਾਨਾ ਹੋਣਗੇ

(ਸੱਚ ਕਹੂੰ ਨਿਊਜ਼ ) ਨਵੀਂ ਦਿੱਲੀ। ਲਖੀਮਪੁਰ ਖੀਰੀ ’ਚ ਕਿਸਾਨਾਂ ਨੂੰ ਕੁਚਲਣ ਸਬੰਧੀ ਕਿਸਾਨ ਯੂਨੀਅਨਾਂ ਦਾ ਗੁੱਸਾ ਇੱਕ ਵਾਰ ਫਿਰ ਭੜਕ ਗਿਆ ਹੈ। ਇਸ ਕਾਂਡ ਦੇ ਗਵਾਹਾਂ ਨੂੰ ਧਮਕਾਉਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ (Samyukta Kisan Morcha) ਨੇ ਮੋਰਚਾ ਖੋਲ੍ਹਣ ਦੀ ਤਿਆਰੀ ਕਰ ਲਈ ਹੈ। ਇਸ ਦੇ ਲਈ ਚੰਡੀਗੜ੍ਹ ਤੇ ਤਿੰਨ ਸੂਬਿਆਂ ਦੇ ਕਿਸਾਨ ਆਗੂ 24 ਅਪਰੈਲ ਨੂੰ ਲਖੀਮਪੁਰ ਖੀਰੀ ਪਹੁੰਚ ਕੇ ਰੋਸ ਪ੍ਰਦਰਸ਼ਨ ਕਰਨਗੇ। ਇਸ ਦੇ ਲਈ ਸਾਰੀਆਂ ਯੂਨੀਅਨਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਉਹ ਘੱਟ ਤੋਂ ਘੱਟ ਇੱਕ ਗੱਡੀ ਲੈ ਕੇ ਆਉਣ।

ਕਿਸਾਨ ਆਗੂ ਮਨਜੀਤ ਰਾਏ ਨੇ ਕਿਹਾ ਕਿ ਨਿਰਦੋਸ਼ ਕਿਸਾਨਾਂ ’ਤੇ ਗੱਡੀ ਚਾੜ ਦਿੱਤੀ ਗਈ ਸੀ। ਜਿਸ ’ਚ ਕਈ ਕਿਸਾਨਾਂ ਦੀ ਮੌਤ ਹੋ ਗਈ ਸੀ। ਉਨਾਂ ਨੂੰ ਇਨਸਾਫ ਦਿਵਾਉਣ ਹੈ। ਉਹ ਇਸ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾ ਕੇ ਰਹਿਣਗੇ। ਇਸ ਕਾਂਡ ਦੇ ਗਵਾਹਾਂ ਨੂੰ ਧਮਕਾਇਆ ਜਾ ਰਿਹਾ ਹੈ। ਇਸ ਲਈ ਇਨ੍ਹਾਂ ਗਵਾਹਾਂ ਨੂੰ ਮਿਲਣ ਲਈ ਕਿਸਨਾਂ ਦਾ ਵਫਦ ਲਖੀਮਪੁਰ ਖੀਰੀ ਜਾ ਰਿਹਾ ਹੈ।

ਕਿਸਾਨ ਆਗੂ ਮਨਜੀਤ ਰਾਏ ਨੇ ਕਿਹਾ ਕਿਾ ਲਖੀਮੁਰ ਖੀਰੀ ਜਾਣ ਲਈ ਕਿਸਾਨ ਯੂਨੀਅਨ 24 ਅਪਰੈਲ ਨੂੰ ਅੰਬਾਲਾ ’ਚ ਇਕੱਠੇ ਹੋਣਗੇ ਤੇ ਇੱਥੋਂ ਹੀ ਕਿਸਾਨ ਲਖੀਮਪੁਰ ਖੀਰੀ ਵੱਲ ਰਵਾਨਾ ਹੋਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ