ਸੰਤ ਡਾ. ਐਮਐਸਜੀ ਦੀ ਅਪਾਰ ਰਹਿਮਤ: ਆਪ੍ਰੇਸ਼ਨ ਦੀ ਬਜਾਇ, ਘਿਓ-ਦੁੱਧ ਨਾਲ ਠੀਕ ਹੋਈ ਬਿਮਾਰੀ

Saint Dr MSG song

ਐਡਵੋਕੇਟ ਸੰਪੂਰਨ ਸਿੰਘ ਇੰਸਾਂ ਪੁੱਤਰ ਸ. ਪ੍ਰੀਤਮ ਸਿੰਘ ਪਿੰਡ ਅਮਰਪੁਰਾ ਰਾਠਾਨ ਤਹਿਸੀਲ ਪੀਲੀਬੰਗਾ ਜ਼ਿਲ੍ਹਾ ਹਨੂੰਮਾਨਗੜ੍ਹ (ਰਾਜਸਥਾਨ) ਆਪਣੇ ’ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG ) ਦੀ ਹੋਈ ਅਪਾਰ ਰਹਿਮਤ ਦਾ ਵਰਣਨ ਇਸ ਤਰ੍ਹਾਂ ਕਰਦਾ ਹੈ:-

ਸੰਨ 2009 ਦੀ ਗੱਲ ਹੈ ਕਿ ਮੇਰੀ ਨੂੰਹ ਗੁਰਦੀਪ ਕੌਰ ਇੰਸਾਂ ਉਮਰ 35 ਸਾਲ ਨੂੰ ਅਚਾਨਕ ਦਿਲ ਦੀ ਤਕਲੀਫ ਹੋ ਗਈ ਉਸ ਦਾ ਸਾਹ ਫੁੱਲਣ ਲੱਗਿਆ ਅਸੀਂ ਉੱਥੇ ਡਾਕਟਰ ਸਾਹਿਬ ਤੋਂ ਚੈਕਅੱਪ ਕਰਵਾਇਆ। ਉਨ੍ਹਾਂ ਨੇ ਉਸ ਨੂੰ ਕਿਸੇ ਵੱਡੇ ਹਸਪਤਾਲ ’ਚ ਵਿਖਾਉਣ ਦੀ ਸਲਾਹ ਦਿੱਤੀ ਅਸੀਂ ਉਸ ਨੂੰ ਬਠਿੰਡਾ ਦੇ ਇੱਕ ਵੱਡੇ ਹਸਪਤਾਲ ਤੋਂ ਚੈਕਅੱਪ ਕਰਵਾਇਆ ਡਾਕਟਰਾਂ ਨੇ ਰਿਪੋਰਟ ਵੇਖ ਕੇ ਕਿਹਾ ਕਿ ਇਸ ਦੇ ਹਾਰਟ ’ਚ ਪ੍ਰੌਬਲਮ ਕੁਝ ਜ਼ਿਆਦਾ ਹੈ ਅਤੇ ਹਾਰਟ ਦਾ ਆਪ੍ਰੇਸ਼ਨ ਕਰਨਾ ਹੋਵੇਗਾ ਅਤੇ ਆਪ੍ਰੇਸ਼ਨ ਵੀ ਛੇਤੀ ਤੋਂ ਛੇਤੀ ਕਰਵਾਉਣਾ ਚਾਹੀਦਾ ਹੈ।

ਨੂੰਹ-ਬੇਟੀ ਦੀ ਜ਼ਿੰਦਗੀ ਦਾ ਸੁਆਲ ਸੀ ਇਸ ਲਈ ਇੰਨਾ ਵੱਡਾ ਰਿਸਕ ਅਸੀਂ ਨਹੀਂ ਲੈਣਾ ਚਾਹੁੰਦੇ ਸਾਂ ਇਸ ਲਈ ਅਸੀਂ ਆਪਣੇ ਸਤਿਗੁਰੂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਆਪ੍ਰੇਸ਼ਨ ਕਰਵਾਉਣ ਦੀ ਇਜਾਜ਼ਤ ਲੈਣ ਲਈ ਡੇਰਾ ਸੱਚਾ ਸੌਦਾ ਚਲੇ ਗਏ। ਮੈਂ ਪੂਜਨੀਕ ਗੁਰੂ ਜੀ ਦੇ ਚਰਨਾਂ ’ਚ ਆਪਣੀ ਨੂੰਹ ਦੀ ਸਾਰੀ ਤਕਲੀਫ ਅਤੇ ਡਾਕਟਰਾਂ ਦੀ ਰਾਏ ਦੱਸਦਿਆਂ ਅਰਜ਼ ਕੀਤੀ ਕਿ ਪਿਤਾ ਜੀ, ਇਸ ਦਾ ਆਪ੍ਰੇਸ਼ਨ ਕਿੱਥੋਂ ਕਰਵਾਈਏ ਜੀ ਤਾਂ ਦਿਆਲੂ ਦਾਤਾ ਜੀ ਨੇ ਬਚਨ ਫਰਮਾਏ, ‘ਬੇਟਾ ਪਰਸੋਂ ਸ਼ਨਿੱਚਰਵਾਰ ਨੂੰ ਆਪਣੇ ਇੱਥੇ ਕੈਂਪ ’ਚ ਵੱਡੇ-ਵੱਡੇ ਡਾਕਟਰ ਆਉਣਗੇ, ਉਨ੍ਹਾਂ ਨੂੰ ਵਿਖਾ ਲੈਣਾ ਮੈਂ ਕਿਹਾ, ਸਤਿਬਚਨ, ਪਿਤਾ ਜੀ ਸ਼ਾਹ ਸਤਿਨਾਮ ਜੀ ਧਾਮ ਸਰਸਾ ’ਚ ਜਨ ਕਲਿਆਣ ਪਰਮਾਰਥੀ ਕੈਂਪ ਸੀ ਤਾਂ ਅਸੀਂ ਪੂਜਨੀਕ ਗੁਰੂ ਜੀ ਦੇ ਬਚਨ ਅਨੁਸਾਰ ਉਸ ਕੈਂਪ ’ਚ ਆਪਣੀ ਨੂੰਹ ਦਾ ਚੈੱਕਅਪ ਕਰਵਾਇਆ।

ਸੰਤ ਡਾ. ਐਮਐਸਜੀ ਦੀ ਅਪਾਰ ਰਹਿਮਤ (Saint Dr. MSG )

ਉਸ ਕੈਂਪ ’ਚ ਹਰ ਬਿਮਾਰੀ ਦੇ ਕਈ ਡਾਕਟਰਾਂ ਤੋਂ ਇਲਾਵਾ ਹਾਰਟ ਸਪੈਸ਼ਲਿਸਟ ਡਾ. ਬਜਾਜ ਸਾਹਿਬ ਵੀ ਆਏ ਹੋਏ ਸਨ। ਡਾ. ਬਜਾਜ ਸਾਹਿਬ ਨੇ ਬਹੁਤ ਚੰਗੀ ਤਰ੍ਹਾਂ ਚੈਕਅਪ ਕੀਤਾ। ਉਨ੍ਹਾਂ ਨੇ ਕਿਹਾ ਇਹ ਘਿਓ, ਦੁੱਧ, ਦਹੀਂ ਜ਼ਿਆਦਾ ਤੋਂ ਜ਼ਿਆਦਾ ਖਾਵੇ ਅਸੀਂ ਕਿਹਾ ਠੀਕ ਹੈ ਉਸੇ ਦਿਨ ਤੋਂ ਉਸ ਨੂੰ ਘਿਓ, ਦੁੱਧ, ਦਹੀਂ ਦੇਣਾ ਸ਼ੁਰੂ ਕਰ ਦਿੱਤਾ ਬਚਨ ਮੇਰੇ ਸਤਿਗੁਰੂ ਜੀ ਦੇ ਅਤੇ ਸਲਾਹ ਡਾਕਟਰ ਦੀ ਮੇਰੀ ਨੂੰਹ ਤਾਂ ਕੁਝ ਦਿਨਾਂ ’ਚ ਹੀ ਬਿਲਕੁਲ ਤੰਦਰੁਸਤ ਹੋ ਗਈ ਉਨ੍ਹਾਂ ਦਿਨਾਂ ’ਚ ਪੂਜਨੀਕ ਗੁਰੂ ਜੀ ਦਰਬਾਰ ਦੇ ਖੇਤਾਂ ’ਚ ਦਰੱਖਤਾਂ ਦੀ ਛਾਂਗ-ਛੰਗਾਈ ਕਰਵਾ ਰਹੇ ਸਨ।

ਅਸੀਂ ਵੀ ਸੇਵਾ ’ਤੇ ਗਏ ਹੋਏ ਸੀ ਇੱਕ ਦਿਨ ਮੈਨੂੰ ਪੂਜਨੀਕ ਹਜ਼ੂਰ ਪਿਤਾ ਜੀ ਨੂੰ ਮਿਲਣ ਦਾ ਸਮਾਂ ਮਿਲ ਗਿਆ ਮੈਂ ਪੂਜਨੀਕ ਸ਼ਹਿਨਸ਼ਾਹ ਨਾਲ ਆਪਣੀ ਨੂੰਹ ਦੀ ਤੰਦਰੁਸਤੀ ਵਾਲੀ ਗੱਲ ਦੀ ਅਰਜ਼ ਕਰਦਿਆਂ ਡਾਕਟਰ ਸਾਹਿਬ ਵੱਲੋਂ ਦੁੱਧ, ਘਿਓ, ਦਹੀਂ ਵਾਲੀ ਗੱਲ ਦੱਸੀ ਕਿ ਜ਼ਿਆਦਾ ਤੋਂ ਜ਼ਿਆਦਾ ਖਾਵੇ ਪੂਜਨੀਕ ਸ਼ਹਿਨਸ਼ਾਹ ਜੀ ਨੇ ਬਚਨ ਫਰਮਾਏ, ‘ਬੇਟਾ, ਇਹੀ ਬਚਨ ਅਸੀਂ ਕਰਨੇ ਸੀ ਫਿਰ ਸੋਚਿਆ ਕਿ ਆਪਣੇ ਨਹੀਂ ਕਹਿੰਦੇ, ਡਾਕਟਰ ਸਾਹਿਬ ਤੋਂ ਕਹਾ ਦਿੰਦੇ ਹਾਂ’।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ ਵਿੱਚ ਛੁੱਟੀ ਦਾ ਐਲਾਨ

 ਧੰਨ ਹੈ ਮੇਰਾ ਸਤਿਗੁਰੂ ਜੋ ਜਿਸ ਤੋਂ ਜੋ ਮਰਜ਼ੀ ਕਹਾ ਲਵੇ ਮਨ ’ਚ ਵਾਰ-ਵਾਰ ਇਹ ਵੀ ਖਿਆਲ ਆਉਂਦਾ ਕਿ ਪੂਜਨੀਕ ਪਿਤਾ ਜੀ ਨੇ ਖੁਦ ਬਚਨ ਕਿਉਂ ਨਹੀਂ ਕੀਤੇ। ਬਾਅਦ ’ਚ ਖਿਆਲ ਆਇਆ ਕਿ ਨੂੰਹ ਦੇ ਪੇਕੇੇ ਪਰਿਵਾਰ ’ਚੋਂ ਇੱਕ-ਦੋ ਨੇ ਹੀ ਨਾਮ ਲਿਆ ਹੈ ਅਤੇ ਉਹ ਦਿ੍ਰੜ ਵਿਸ਼ਵਾਸੀ ਵੀ ਨਹੀਂ ਤਾਂ ਉਨ੍ਹਾਂ ਨੇ ਕਿੰਤੂ-ਪਰੰਤੂ ਕਰਨਾ ਸੀ ਕਿ ਡਾਕਟਰ ਤਾਂ ਕਹਿ ਰਹੇ ਹਨ ਆਪ੍ਰੇਸ਼ਨ ਕਰਵਾ ਲਓ ਤਾਂ ਸਾਨੂੰ ਆਪ੍ਰੇਸ਼ਨ ਕਰਵਾਉਣਾ ਚਾਹੀਦਾ ਹੈ ਅਤੇ ਪੂਜਨੀਕ ਗੁਰੂ ਜੀ ਨੇ ਹਾਰਟ ਸਪੈਸ਼ਲਿਸਟ ਡਾਕਟਰ ਦੇ ਮੂੰਹ ’ਚੋਂ ਕਹਾ ਦਿੱਤਾ ਅਤੇ ਪਿਆਰੇ ਸਤਿਗੁਰੂ ਨੇ ਉਨ੍ਹਾਂ ਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ। ਉਸ ਤੋਂ ਬਾਅਦ ਉਹ ਲੜਕੀ ਬਿਲਕੁਲ ਠੀਕ ਹੈ ਅਤੇ ਘਰ ਦਾ ਸਾਰਾ ਕੰਮ-ਧੰਦਾ ਵੀ ਖੂਬ ਕਰਦੀ ਹੈ ਧੰਨ ਹੈ ਮੇਰਾ ਸਤਿਗੁਰੂ, ਉਨ੍ਹਾਂ ਦਾ ਅਸੀਂ ਦੇਣ ਦੇ ਹੀ ਨਹੀਂ ਸਕਦੇ ਬਸ ਇਹੀ ਅਰਜ਼ ਹੈ ਕਿ ਸਾਨੂੰ ਇਸੇ ਤਰ੍ਹਾਂ ਹੀ ਆਪਣੇ ਪਵਿੱਤਰ ਚਰਨ-ਕਮਲਾਂ ਨਾਲ ਜੋੜੀ ਰੱਖਣਾ ਜੀ।