ਸਾਰੇ ਧਰਮਾਂ ਦਾ ਦਿਲੋਂ ਆਦਰ ਕਰੋ, ਭਲਾ ਮੰਗੋ : ਪੂਜਨੀਕ ਗੁਰੂ ਜੀ

Saint Dr. MSG
Saint Dr. MSG

ਸਾਰੇ ਧਰਮਾਂ ਦਾ ਦਿਲੋਂ ਆਦਰ ਕਰੋ, ਭਲਾ ਮੰਗੋ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸਾਰੇ ਮਾਲਕ ਦੀ ਔਲਾਦ ਹਨ ਅਤੇ ਜੋ ਮਾਲਕ ਦੀ ਔਲਾਦ ਹੁੰਦੀ ਹੈ ਉਹ ਫ਼ਕੀਰ ਦੀ ਔਲਾਦ ਹੁੰਦੀ ਹੈ ਮਾਲਕ ਅੱਗੇ ਦੁਆ ਹੈ ਕਿ ਹਰ ਚੰਗੇ, ਨੇਕ ਕਰਮ ‘ਚ ਤੁਸੀਂ ਤਰੱਕੀ ਕਰੋ ਸਾਡਾ ਕੰਮ ਸਮਾਜ ‘ਚੋਂ ਬੁਰਾਈਆਂ ਕੱਢਣਾ ਹੈ ਤੇ ਸਾਰੇ ਧਰਮਾਂ ਦਾ ਦਿਲੋਂ ਸਤਿਕਾਰ ਕਰਨਾ ਹੈ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਨਾਲ ਜੋ ਪਿਆਰ ਕਰਦੇ ਹਨ ,ਅਜਿਹੇ ਪ੍ਰੇਮੀ ਕਾਲ ਦਾ ਮੂੰਹ ਮੋੜ ਕੇ ਰੱਖ ਦਿੰਦੇ ਹਨ ਸੂਫ਼ੀ ਸੰਤਾਂ ਨੇ ਨੈਗੇਟਿਵ ਪਾਵਰ ਨੂੰ ਕਾਲ ਕਿਹਾ ਹੈ ਅਤੇ ਪਾਜੇਟਿਵ ਪਾਵਰ ਹੈ ਅੱਲ੍ਹਾ, ਵਾਹਿਗੁਰੂ, ਰਾਮ, ਉਹ ਸੁਪਰੀਮ ਪਾਵਰ, ਨੂਰੇ-ਜਲਾਲ ਇਨਸਾਨ ਦੇ ਦਿਮਾਗ ‘ਚ ਜੋ ਬੁਰੇ ਵਿਚਾਰ ਦਿੰਦਾ ਹੈ ਉਹ ਕਾਲ ਹੈ ਚਲਦੇ-ਚਲਦੇ ਇਨਸਾਨ ਬਦਲ ਜਾਂਦਾ ਹੈ, ਕੁਝ ਦੇਖਿਆ, ਉਸ ਬਾਰੇ ਬੁਰਾ ਸੋਚਣਾ, ਅੱਲ੍ਹਾ, ਵਾਹਿਗੁਰੂ ਤੋਂ ਦੂਰ ਕਰਨਾ ਕਾਲ ਦਾ ਕੰਮ ਹੈ ਇਨਸਾਨ ਜਦੋਂ ਕਾਲ ਦੇ ਹੱਥੇ ਚੜ੍ਹਦਾ ਹੈ ਤਾਂ ਸਤਿਗੁਰੂ-ਮੌਲ਼ਾ ਦੇ ਕੀਤੇ ਪਰਉਪਕਾਰਾਂ ਨੂੰ ਪਲ ‘ਚ ਭੁਲਾ ਦਿੰਦਾ ਹੈ ਉਸ ਨੂੰ ਕੁਝ ਵੀ ਯਾਦ ਨਹੀਂ ਰਹਿੰਦਾ ਕਿ ਜੋ ਜ਼ਿੰਦਗੀ ਦਿੰਦਾ ਹੈ

ਉਹ ਜ਼ਿੰਦਗੀ ਲੈ ਵੀ ਸਕਦਾ ਹੈ ਅਸੀਂ ਉਸ ਪਰਮ ਪਿਤਾ ਪਰਮਾਤਮਾ ਦੇ ਉਹ ਪ੍ਰੇਮੀ ਹਾਂ ਜਿਨ੍ਹਾਂ  ਦਾ ਇੱਕ ਹੀ ਮਕਸਦ ਹੈ ਕਿ ਇਸ ਧਰਤੀ ‘ਤੇ ਕੋਈ ਦੁਖੀ ਨਾ ਰਹੇ, ਕੋਈ ਬੁਰਾਈ ਨਾ ਰਹੇ, ਹਰ ਕੋਈ ਆਪਣੇ-ਆਪਣੇ ਧਰਮ ਨੂੰ ਮੰਨੇ ਤੇ ਸਤਿਗੁਰੂ ਮੌਲਾ ਦੀਆਂ ਉਹ ਸਾਰੀਆਂ ਖੁਸ਼ੀਆਂ ਪ੍ਰਾਪਤ ਕਰੇ ਜੋ ਸਾਡੇ ਧਰਮਾਂ ‘ਚ ਲਿਖੀਆਂ ਹਨ ਇਸ ਰਾਹ ‘ਤੇ ਚੱਲਣ ਵਾਲਿਆਂ ਨੂੰ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ ਕਿਹਾ ਜਾਂਦਾ ਹੈ ਸਰਵ ਧਰਮ ਨੂੰ ਮੰਨਣ ਵਾਲੇ ਨੂੰ ਮਾਲਕ ਦਾ ਪਿਆਰਾ ਕਿਹਾ ਜਾਂਦਾ ਹੈ ਕਦੇ ਕਿਸੇ ਦੀ ਨਿੰਦਿਆ ਨਾ ਕਰੋ, ਕਦੇ ਕਿਸੇ ਦਾ ਬੁਰਾ ਨਾ ਕਰੋ, ਸਾਰਿਆਂ ਦਾ ਭਲਾ ਮੰਗੋ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ