ਸੈਫ ਕੱਪ ਜਿੱਤਣਾ ਹੈ ਤਾਂ ਬਿਹਤਰ ਪ੍ਰਦਰਸ਼ਨ ਦੀ ਲੋੜ: ਕਾਂਸਟੇਨਟਾਈਨ

 to 
 

ਪਹਿਲੇ ਮੈਚ ਂਚ ਸ਼੍ਰੀਲੰਕਾ ਨੂੰ 2-0 ਨਾਲ ਹਰਾਇਆ

ਅਗਲਾ ਮੈਚ ਮਾਲਦੀਵ ਨਾਲ 8 ਨੂੰ

 

ਢਾਕਾ, 6 ਸਤੰਬਰ
ਭਾਰਤੀ ਫੁੱਟਬਾਲ ਟੀਮ ਦੇ ਕੋਚ ਸਟੀਫਨ ਕਾਂਸਟੇਨਟਾਈਨ ਨੇ ਕਿਹਾ ਕਿ ਜੇਕਰ ਭਾਰਤ ਨੇ ਸੈਫ ਸੁਜੁਕੀ ਕੱਪ ਜਿੱਤਣਾ ਹੈ ਤਾਂ ਖਿਡਾਰੀਆਂ ਨੂੰ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ‘ਚ ਚੱਲ ਰਹੇ ਸੈਫ ਸੁਜੁਕੀ ਕੱਪ ਦੇ ਪਹਿਲੇ ਮੈਚ ‘ਚ ਸ਼੍ਰੀਲੰਕਾ ਨੂੰ 2-0 ਨਾਲ ਹਰਾਉਣ ਤੋਂ ਬਾਅਦ ਭਾਰਤ ਦਾ ਅਗਲਾ ਮੁਕਾਬਲਾ ਮਾਲਦੀਵ ਨਾਲ ਹੋਵੇਗਾ
ਕਾਂਸਟੇਨਟਾਈਨ ਨੇ ਕਿਹਾ ਕਿ ਸਾਨੂੰ ਅਗਲੇ ਮੈਚ ਤੋਂ ਪਹਿਲਾਂ ਆਪਣੀਅ ਗਲਤੀਆਂ ‘ਚ ਸੁਧਾਰ ਕਰਨਾ ਹੋਵੇਗਾ ਅਸੀਂ ਜਿੱਤ ਨਾਲ ਚੰਗੀ ਸ਼ੁਰੂਆਤ ਕੀਤੀ ਹੈ ਪਰ ਮੈਂ ਟੀਮ ਦੇ ਪ੍ਰਦਰਸ਼ਨ ਤੋਂ ਖੁਸ਼ ਨਹੀਂ ਹਾਂ ਅਸੀਂ ਕੁਝ ਹੋਰ ਗੋਲ ਕਰ ਸਕਦੇ ਸੀ ਭਾਰਤੀ ਕੋਚ ਨੇ ਕਿਹਾ ਕਿ ਸਾਨੂੰ ਇਹ ਸਿੱਖਣਾ ਹੋਵੇਗਾ ਕਿ ਹੋਰ ਬਿਹਤਰ ਕਿਵੇਂ ਖੇਡਿਆ ਜਾਵੇ ਅਸੀਂ ਇਸ ਤੋਂ ਬਿਹਤਰ ਕਰ ਸਕਦੇ ਸੀ ਖਿਡਾਰੀ ਕਾਫ਼ੀ ਨੌਜਵਾਨ ਹਨ ਇਸਨੂੰ ਦੇਖਦੇ ਹੋਏ ਤੁਸੀਂ ਹਰ ਵਾਰ ਪ੍ਰਦਰਸ਼ਨ ‘ਚ ਨਿਰੰਤਰਤਾ ਦੀ ਆਸ ਨਹੀਂ ਕਰ ਸਕਦੇ ਖ਼ੈਰ ਜਿੱਤ ਖੇਡ ਦਾ ਸਭ ਤੋਂ ਅਹਿਮ ਹਿੱਸਾ ਹੁੰਦੀ ਹੈ ਅਤੇ ਅਸੀਂ ਸਾਨੂੰ ਇੱਥੋਂ ਅੱਗੇ ਵਧਣਾ ਹੋਵੇਗਾ ਸ਼੍ਰੀਲੰਕਾ ਵਿਰੁੱਧ ਮੈਚ ‘ਚ ਆਸ਼ਿਕੇ ਕੁਰੁਨਿਅਨ ਨੂੰ ਸਭ ਤੋਂ ਬਿਹਤਰ ਪ੍ਰਦਰਸ਼ਨ ਲਈ ਮੈਨ ਆਫ਼ ਦ ਮੈਚ ਚੁਣਿਆ ਗਿਆ ਸੀ

ਭਾਰਤ ਨੇ ਸੈਫ ਫੁੱਟਬਾਲ ਚੈਂਪੀਅਨਸ਼ਿਪ ‘ਚ ਆਪਣੇ ਪਹਿਲੇ ਮੁਕਾਬਲੇ ‘ਚ ਸ਼੍ਰੀਲੰਕਾ ਵਿਰੁੱਧ ਖੇਡਦਿਆਂ ਦੋਵੇਂ ਅੱਧ ‘ਚ ਇੱਕ-ਇੱਕ ਗੋਲ ਦੀ ਮੱਦਦ ਨਾਲ ਜੇਤੂ ਸ਼ੁਰੂਆਤ ਕੀਤੀ ਬੰਗਬੰਧੁ ਨੈਸ਼ਨਲ ਸਟੇਡੀਅਮ ‘ਚ ਖੇਡੇ ਗਏ ਗਰੁੱਪ ਬੀ ਦੇ ਇਸ ਮੁਕਾਬਲੇ ‘ਚ ਆਸ਼ਿਕੇ ਕੁਰੁਨਿਅਨ ਨੇ 35ਵੇਂ ਅਤੇ ਲਾਲਿਨਜੁਆਲਾ ਛਾਂਗਤੇ ਨੇ 47ਵੇਂ ਮਿੰਟ ‘ਚ ਗੋਲ ਕੀਤੇ ਭਾਰਤ ਦਾ ਅਗਲਾ ਮੁਕਾਬਲਾ ਸ਼ਨਿੱਚਰਵਾਰ ਨੂੰ ਮਾਲਦੀਵ ਨਾਲ ਹੋਵੇਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।