ਬਲਾਕ ਡੇਰਾਬੱਸੀ ਦੀ ਸਾਧ-ਸੰਗਤ ਹੜ੍ਹ ਪ੍ਰਭਾਵਿਤ ਲੋਕਾਂ ਦੀ ਮੱਦਦ ’ਚ ਜੁਟੀ

ਸੇਵਾਦਾਰ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਹੜ੍ਹ ਪ੍ਰਭਾਵਿਤ ਪਿੰਡਾਂ ਵੱਲ ਵਧ ਰਹੇ ਹਨ (Flood Rescue Operation)

ਡੇਰਾ ਬੱਸੀ (ਐੱਮ ਕੇ ਸ਼ਾਇਨਾ)। ਘੱਗਰ ਨਦੀ ਨੇ ਸਾਰੇ ਜ਼ਿਲਿਆਂ ਵਿੱਚ ਕੋਹਰਾਮ ਮਚਾ ਰੱਖਿਆ ਹੈ। ਜ਼ਿਲ੍ਹਾ ਮੋਹਾਲੀ ਦੇ ਦਰਜ਼ਨਾਂ ਪਿੰਡਾਂ ’ਚ ਹੜ੍ਹਾਂ ਤੋਂ ਪ੍ਰਭਵਿਤ ਲੋਕਾਂ ਲਈ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਦਿਨ ਰਾਤ ਜੁਟੇ ਹੋਏ ਹਨ। ਸੇਵਾਦਾਰਾਂ ਵੱਲੋਂ ਪਾਣੀ ’ਚ ਡੁੱਬੇ ਪਿੰਡਾਂ ’ਚ ਲੋਕਾਂ ਦੇ ਘਰਾਂ ਤੱਕ ਪਹੁੰਚ ਕਰਕੇ ਖਾਣ-ਪੀਣ ਦੇ ਸਮਾਨ ਤੋਂ ਇਲਾਵਾ ਹੋਰ ਰਾਹਤ ਸਮੱਗਰੀ ਵੰਡੀ ਜਾ ਰਹੀ ਹੈ। ਪਾਣੀ ਦਾ ਵਹਾਅ ਹਾਲੇ ਜਾਰੀ ਹੈ ਪਰ ਇਸਦੇ ਬਾਵਜ਼ੂਦ ਸੇਵਾਦਾਰ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਹੜ੍ਹ ਪ੍ਰਭਾਵਿਤ ਪਿੰਡਾਂ ਵੱਲ ਵਧ ਰਹੇ ਹਨ। (Flood Rescue Operation)

Flood Rescue Operation

ਇਸੇ ਲੜੀ ਤਹਿਤ ਬਲਾਕ ਡੇਰਾਬੱਸੀ ਦੇ ਤਿਰਵੇਦੀ ਕੈਂਪਸ ਦੀ ਸਾਧ-ਸੰਗਤ ਦੁਆਰਾ ਹੜ ਪ੍ਰਭਾਵਿਤ ਲੋਕਾਂ ਦੀ ਮੱਦਦ ਕਰਦਿਆਂ ਘੱਗਰ ਸਟੇਸ਼ਨ ‘ਤੇ ਉਹਨਾਂ ਨੂੰ ਖਾਣ-ਪੀਣ ਦਾ ਸਮਾਨ ਵੰਡਿਆ ਗਿਆ। ਸੇਵਾਦਾਰਾਂ ਦੁਆਰਾ ਉਨ੍ਹਾਂ ਨੂੰ ਭੋਜਨ ਦੇ ਨਾਲ ਨਾਲ ਰਾਸ਼ਨ ਵੀ ਦਿੱਤਾ ਗਿਆ। ਸੇਵਾਦਾਰਾਂ ਨੂੰ ਦੇਖ ਕੇ ਘੱਗਰ ਸਟੇਸ਼ਨ ਤੇ ਦਿਨ ਬਿਤਾਉਣ ਲਈ ਮਜਬੂਰ ਹੜ੍ਹ ਪ੍ਰਭਾਵਿਤ ਲੋਕਾਂ ਦੇ ਚਿਹਰਿਆਂ ਤੇ ਉਮੀਦ ਦੀ ਕਿਰਨ ਦਿਖਾਈ ਦਿੱਤੀ।

ਇਹ ਵੀ ਪੜ੍ਹੋ :  ਗ੍ਰੀਨ ਐਸ ਦੇ ਸੇਵਾਦਾਰ ਹੜ੍ਹ ਪ੍ਰਭਾਵਿਤ ਪਿੰਡਾਂ ’ਚ ਲਾਗਾਤਾਰ ਪਹੁੰਚਾ ਰਹੇ ਹਨ ਰਾਹਤ ਸਮੱਗਰੀ

ਦੱਸਣਯੋਗ ਹੈ ਕਿ ਘੱਗਰ ਨੇ ਡੇਰਾਬੱਸੀ ਵਿੱਚ ਵੀ ਬਹੁਤ ਤਬਾਹੀ ਮਚਾਈ ਹੈ। ਜਿਸ ਕਾਰਨ ਹਾਲੇ ਤੱਕ ਵੀ ਲੋਕਾਂ ਦੇ ਹਾਲਾਤ ਸਹੀ ਨਹੀਂ ਹੋਏ ਹਨ। ਸੇਵਾਦਾਰਾਂ ਨੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਹੌਂਸਲਾ ਦਿੰਦਿਆਂ ਉਹਨਾਂ ਦਾ ਦਰਦ ਸੁਣਿਆ ਅਤੇ ਹਿੰਮਤ ਨਾ ਹਾਰਨ ਦੀ ਸਲਾਹ ਵੀ ਦਿੱਤੀ। ਸੇਵਾਦਾਰਾਂ ਦੀ ਸੇਵਾ ਭਾਵਨਾ ਦੇਖ ਕੇ ਘੱਗਰ ਸਟੇਸ਼ਨ ਤੇ ਹਰ ਕੋਈ ਸੇਵਾਦਾਰਾਂ ਦਾ ਧੰਨਵਾਦ ਹੀ ਧੰਨਵਾਦ ਕਰ ਰਿਹਾ ਸੀ। ਇਸ ਮੌਕੇ ਪ੍ਰੇਮੀ ਸੇਵਕ ਗੁਰਮੀਤ ਇੰਸਾਂ, ਬਬਲਾ, ਕੁਮਾਰ,ਸਾਹਿਲ, ਸ਼ਿਵਾਸ਼, ਮਹੇਸ਼, ਸਚਿਨ, ਪਿੰਕਾ, ਬਰਸਾ,ਗੁੜੀਆ , ਮਮਤਾ, ਰੀਤਿਕਾ, ਗੁਰਮੀਤ, ਸੰਤੋਸ਼, ਸੋਮੀ, ਗੀਤਾ ਆਦਿ ਹਾਜਰ ਰਹੇ।