ਸਾਡੇ ਨਾਲ ਸ਼ਾਮਲ

Follow us

12.7 C
Chandigarh
Tuesday, February 17, 2026
More
    Home ਸੂਬੇ ਪੰਜਾਬ ਅਕਾਲੀ ਭਾਜਪਾ ਗ...

    ਅਕਾਲੀ ਭਾਜਪਾ ਗਠਜੋੜ ਤੀਜੀ ਵਾਰ ਬਣਾਏਗਾ ਸਰਕਾਰ: ਹਰਸਿਮਰਤ ਕੌਰ ਬਾਦਲ

    Harsimrat Badal

    ਅਕਾਲੀ ਭਾਜਪਾ ਗਠਜੋੜ ਤੀਜੀ ਵਾਰ ਬਣਾਏਗਾ ਸਰਕਾਰ: ਹਰਸਿਮਰਤ ਕੌਰ ਬਾਦਲ

    ਸ੍ਰੀ ਮੁਕਤਸਰ ਸਾਹਿਬ (ਸੱਚ ਕਹੂੰ ਨਿਊਜ਼) ਪੰਜਾਬ ‘ਚ ਵਿਕਾਸ ਦੀ ਜਿਹੜੀ ਲਹਿਰ ਚੱਲ ਰਹੀ ਹੈ, ਉਸਨੂੰ ਦੇਖ ਕੇ ਲੱਗਦਾ ਹੈ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ‘ਚ ਵੀ ਅਕਾਲੀ-ਭਾਜਪਾ ਗੱਠਜੋੜ ਸਰਕਾਰ (Government) ਤੀਸਰੀ ਵਾਰ ਸਰਕਾਰ ਬਣਾਏਗੀ। ਉਹਨਾਂ ਕਿਹਾ ਕਿ ਜਿੰਨਾ ਵਿਕਾਸ ਸੂਬੇ ‘ਚ ਅਕਾਲੀ-ਭਾਜਪਾ ਸਰਕਾਰ ਨੇ ਪਿਛਲੇ 10 ਸਾਲਾਂ ‘ਚ ਕੀਤਾ ਹੈ, ਉਨ੍ਹਾਂ ਵਿਕਾਸ ਕਿਸੇ ਸਰਕਾਰ ਨਹੀਂ ਕੀਤਾ।

    ਇਹ ਪ੍ਰਗਟਾਵਾ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਹਲਕਾ ਸ੍ਰੀ ਮੁਕਤਸਰ ਸਾਹਿਬ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੇ ਹੱਕ ‘ਚ ਚੋਣ ਮੁਹਿੰਮ ਦਾ ਅਗਾਜ਼ ਕਰਦਿਆਂ ਕੀਤਾ। ਇਸ ਦੌਰਾਨ ਉਹਨਾਂ ਕਿਹਾ ਕਿ ਇੱਕ ਬਾਦਲ ਸਰਕਾਰ (Government) ਹੀ ਹੈ, ਜੋ ਸੂਬੇ ਦੇ ਲੋਕਾਂ ਦੇ ਹੱਕਾਂ ਪ੍ਰਤੀ ਲੜਦੀ ਹੈ। ਇਸ ਮੌਕੇ ਉਨ੍ਹਾਂ ਹਲਕਾ ਸ੍ਰੀ ਮੁਕਤਸਰ ਸਾਹਿਬ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੇ ਹੱਕ ਵਿੱਚ 4 ਫਰਵਰੀ ਨੂੰ ਭੁਗਤਣ ਦੀ ਅਪੀਲ ਕੀਤੀ।

    ਇਸ ਮੌਕੇ ਹੋਰਨਾਂ ਤੋਂ ਇਲਾਵਾ ਹੀਰਾ ਸਿੰਘ ਚੜੇਵਾਨ, ਮਿੱਤ ਸਿੰਘ ਬਰਾੜ ਸਾਬਕਾ ਮਿੱਤ ਪ੍ਰਧਾਨ, ਹਰਪਾਲ ਸਿੰਘ ਬੇਦੀ ਪ੍ਰਧਾਨ ਨਗਰ ਕੌਂਸਲ ਮੁਕਤਸਰ, ਚੇਅਰਮੈਨ ਮਨਜਿੰਦਰ ਸਿੰਘ ਬਿੱਟੂ ਆਦਿ ਤੋਂ ਇਲਾਵਾ ਵਾਰਡ ਕੌਂਸਲਰ ਤੇ ਸ਼ਹਿਰ ਵਾਸੀ ਹਾਜ਼ਰ ਸਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here