Russian Plane Crash : ਯੂਕਰੇਨੀ ਕੈਦੀਆਂ ਨੂੰ ਲਿਜਾ ਰਿਹਾ ਰੂਸੀ ਫੌਜੀ ਜਹਾਜ਼ ਹਾਦਸਾਗ੍ਰਸਤ, ਡਿਗਦੇ ਹੀ ਲੱਗੀ ਅੱਗ

Russian Plane Crash

ਕਈ ਲੋਕਾਂ ਦੇ ਮਾਰੇ ਜਾਣ ਦੀ ਖਬਰ | Russian Plane Crash

  • ਹਾਦਸਾ ਬੇਲਗੋਰੋਡ ਖੇਤਰ ’ਚ ਹੋਇਆ | Russian Plane Crash

ਮਾਸਕੋ (ਏਜੰਸੀ)। ਯੂਕਰੇਨ ਦੇ ਕੈਦੀਆਂ ਨੂੰ ਲੈ ਕੇ ਜਾ ਰਿਹਾ ਇੱਕ ਜਹਾਜ ਰੂਸ ਦਾ ਜਹਾਜ਼ ਕਰੈਸ਼ ਹੋ ਗਿਆ ਹੈ। ਇਹ ਹਾਦਸਾ ਰੂਸੀ ਸਮੇਂ ਅਨੁਸਾਰ ਸਵੇਰੇ ਕਰੀਬ 11 ਵਜੇ ਪੱਛਮੀ ਬੇਲਗੋਰੋਡ ਖੇਤਰ ’ਚ ਵਾਪਰਿਆ। ਇਸ ਜਹਾਜ ’ਚ ਕਰੀਬ 65 ਕੈਦੀ ਮੌਜ਼ੂਦ ਸਨ। ਇਹ ਰੂਸ ਦਾ -76 ਮਿਲਟਰੀ ਟਰਾਂਸਪੋਰਟ ਏਅਰਕ੍ਰਾਫਟ ਹੈ। ਮੀਡੀਆ ਰਿਪੋਰਟਾਂ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਹਾਜ ’ਚ ਸਵਾਰ ਸਾਰੇ ਕੈਦੀਆਂ ਦੀ ਮੌਤ ਹੋ ਗਈ ਹੈ। ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਆਰਟੀ ਇੰਡੀਆ ਵੱਲੋਂ ਜਾਰੀ ਕੀਤੇ ਗਏ ਇੱਕ ਵੀਡੀਓ ’ਚ, ਇੱਕ ਰੂਸੀ ਫੌਜੀ ਟਰਾਂਸਪੋਰਟ ਜਹਾਜ ਨੂੰ ਇੱਕ ਛੋਟੀ ਰਿਫਾਇਨਰੀ ਤੋਂ ਕੁਝ ਦੂਰੀ ’ਤੇ ਅਚਾਨਕ ਤੇਜੀ ਨਾਲ ਉਤਰਦਾ ਅਤੇ ਕਰੈਸ਼ ਹੁੰਦਾ ਦੇਖਿਆ ਜਾ ਸਕਦਾ ਹੈ। ਇਹ ਜਹਾਜ ਲੁਸ਼ਿਨ ਆਈਲ-76 ਸੀ ਅਤੇ ਇਸ ਦੀ ਲੰਬਾਈ 164 ਫੁੱਟ ਸੀ। ਕਰੈਸ਼ ਹੋਣ ਤੋਂ ਬਾਅਦ ਜਹਾਜ ਨੂੰ ਅੱਗ ਲੱਗ ਗਈ ਹੈ। (Russian Plane Crash)

Lok Sabha Elections : ਪੰਜਾਬ ’ਚ ਇਕੱਲੇ ਲੋਕ ਸਭਾ ਚੋਣਾਂ ਲੜੇਗੀ AAP, ਉਮੀਦਵਾਰਾਂ ਦੇ 40 ਨਾਵਾਂ ਦਾ ਪੈਨਲ ਬਣਾਇਆ

ਫੜੇ ਗਏ 65 ਕੈਦੀ ਯੂਕਰੇਨੀ ਸੈਨਿਕ | Russian Plane Crash

ਆਰਆਈਏ-ਨੋਵੋਸਤੀ ਸਮਾਚਾਰ ਏਜੰਸੀ ਨੇ ਰੂਸ ਦੇ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਕਿਹਾ ਕਿ ਜਹਾਜ ’ਚ 65 ਯੂਕਰੇਨੀ ਸੈਨਿਕ ਸਵਾਰ ਸਨ, ਜਿਨ੍ਹਾਂ ਨੂੰ ਪਹਿਲਾਂ ਬੰਦੀ ਬਣਾ ਲਿਆ ਗਿਆ ਸੀ। ਉਨ੍ਹਾਂ ਨੂੰ ਰੂਸੀ ਸੈਨਿਕਾਂ ਦੀ ਰਿਹਾਈ ਦੇ ਬਦਲੇ ਸਮਝੌਤੇ ਤਹਿਤ ਰਿਹਾਅ ਕੀਤਾ ਜਾ ਰਿਹਾ ਸੀ। ਇਹ ਅਦਲਾ-ਬਦਲੀ ਯੂਕਰੇਨ ਦੀ ਸਰਹੱਦ ’ਤੇ ਹੋਣੀ ਸੀ। ਜਹਾਜ ’ਚ ਚਾਲਕ ਦਲ ਦੇ 6 ਮੈਂਬਰ ਅਤੇ 3 ਐਸਕਾਰਟ ਵੀ ਸਵਾਰ ਸਨ। (Russian Plane Crash)